ਹਿਸਾਰ ਦੇ ਸਿਵਲ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਦੀ ਈ-ਇਲੈਕਟ੍ਰਿਕ ਸਕੂਟੀ ਨੂੰ ਅੱਗ ਲੱਗ ਗਈ ਸੀ। ਸੂਚਨਾ ਮੁਤਾਬਕ ਘਟਨਾ ਦੋ ਦਿਨ ਪਹਿਲਾਂ ਦੀ ਹੈ। ਈ-ਸਕੂਟੀ ਨੂੰ ਚਾਰਜ ‘ਤੇ ਲਗਾਇਆ ਹੋਇਆ ਸੀ , ਇਸੇ ਦੌਰਾਨ ਅਚਾਨਕ ਸਕੂਟੀ ਨੂੰ ਅੱਗ ਲੱਗ ਗਈ। ਅੱਗ ‘ਤੇ ਕਾਬੂ ਪਾਉਣ ਲਈ ਸਕੂਟੀ ‘ਤੇ ਪਾਣੀ ਵੀ ਸੁੱਟਿਆ ਗਿਆ ਪਰ ਅੱਗ ਬੁਝਾਉਣ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਈ ਅਤੇ ਸਕੂਟੀ ਸੜ ਕੇ ਸੁਆਹ ਹੋ ਗਈ।
ਪ੍ਰਿੰਸੀਪਲ ਕਾਮਜੀਤ ਬੱਬਲ ਨੇ ਦੱਸਿਆ ਕਿ ਉਹ ਦੋ ਦਿਨ ਪਹਿਲਾਂ ਪਾਣੀਪਤ ਤੋਂ ਹਿਸਾਰ ਪਹੁੰਚੀ ਸੀ। ਉਸ ਨੇ ਰਾਤ ਕਰੀਬ 9 ਵਜੇ ਆਪਣੀ ਈ-ਸਕੂਟੀ ਨੂੰ ਚਾਰਜ ‘ਤੇ ਲਗਾ ਦਿੱਤਾ। ਰਾਤ ਕਰੀਬ 1 ਵਜੇ ਉਸ ਨੇ ਪਟਾਕੇ ਚੱਲਣ ਦੀ ਆਵਾਜ਼ ਸੁਣੀ। ਜਦੋਂ ਪਟਾਕਿਆਂ ਦੀ ਆਵਾਜ਼ ਤੇਜ਼ ਹੋਣ ਲੱਗੀ ਤਾਂ ਉਸ ਨੇ ਕੈਮਰੇ ਵਿਚ ਦੇਖਿਆ। ਜਦੋਂ ਕਾਮਜੀਤ ਨੇ CCTV ਵਿਚ ਬਾਹਰ ਅੱਗ ਦੇਖਿਆ ‘ਤਾਂ ਉਹ ਹੈਰਾਨ ਰਹਿ ਗਈ। ਇਸ ਤੋਂ ਬਾਅਦ ਉਹ ਕਮਰੇ ਤੋਂ ਬਾਹਰ ਆਈ ਤਾਂ ਦੇਖਿਆ ਕਿ ਉਸ ਦੀ ਈ-ਸਕੂਟੀ ਨੂੰ ਅੱਗ ਲੱਗੀ ਹੋਈ ਸੀ।
ਇਹ ਵੀ ਪੜ੍ਹੋ : ਭਾਰਤ-ਪਾਕਿ ਸਰਹੱਦ ਨੇੜੇ ਸੁਣਾਈ ਦਿੱਤੀ ਡਰੋਨ ਦੀ ਆਵਾਜ਼, BSF ਤੇ ਪੁਲਿਸ ਦਾ ਸਰਚ ਆਪਰੇਸ਼ਨ ਜਾਰੀ
ਕਾਮਜੀਤ ਬੱਬਲ ਦੇ ਪੁੱਤਰ ਨੇ ਅੱਗ ਬੁਝਾਉਣ ਲਈ ਪਾਣੀ ਵੀ ਸੁੱਟਿਆ ਪਰ ਅੱਗ ‘ਤੇ ਕਾਬੂ ਨਾ ਪਾਇਆ ਜਾ ਸਕਿਆ ਅਤੇ ਦੇਖਦੇ ਹੀ ਦੇਖਦੇ ਪੂਰੀ ਸਕੂਟੀ ਸੜ ਕੇ ਸੁਆਹ ਹੋ ਗਈ। ਪ੍ਰਿੰਸੀਪਲ ਕਾਮਜੀਤ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ 10 ਮਹੀਨੇ ਪਹਿਲਾਂ ਸਕੂਟੀ ਖਰੀਦੀ ਸੀ ਅਤੇ ਇਸ ਨੂੰ ਚਾਰਜ ਕਰਨ ਲਈ ਕਰੀਬ 12 ਘੰਟੇ ਦਾ ਸਮਾਂ ਲੱਗਦਾ ਹੈ। ਅਸੀਂ ਇਹ ਜਾਣਨ ਲਈ ਕੰਪਨੀ ਨਾਲ ਸੰਪਰਕ ਕਰ ਰਹੇ ਹਾਂ ਕਿ ਅੱਗ ਕਿਸ ਕਾਰਨ ਲੱਗੀ ਤਾਂ ਜੋ ਭਲਕੇ ਗੱਡੀ ਚਲਾਉਂਦੇ ਸਮੇਂ ਕੋਈ ਹਾਦਸਾ ਨਾ ਵਾਪਰੇ।
ਵੀਡੀਓ ਲਈ ਕਲਿੱਕ ਕਰੋ -: