ਸ਼ਰਾਬ ਨੀਤੀ ਕੇਸ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਦਿੱਲੀ ਕੋਰਟ ਨੇ ਸਿਸੋਦੀਆ ਦੀ ਕਸਟੱਡੀ 14 ਦਿਨ ਵਧਾ ਦਿੱਤੀ ਹੈ। ਹੁਣ ਉਨ੍ਹਾਂ ਨੂੰ 5 ਅਪ੍ਰੈਲ ਤੱਕ ਕਸਟੱਡੀ ਵਿਚ ਰਹਿਣਾ ਹੋਵੇਗਾ। 5 ਦਿਨ ਦੀ ਈਡੀ ਦੀ ਰਿਮਾਂਡ ਖਤਮ ਹੋਣ ਦੇ ਬਾਅਦ ਅੱਜ ਸਿਸੋਦੀਆ ਨੂੰ ਪੇਸ਼ ਕੀਤਾ ਗਿਆ। ਇਸ ਦੇ ਇਲਾਵਾ ਸਿਸੋਦੀਆ ਨੇ ਜੇਲ੍ਹ ਵਿਚ ਪੜ੍ਹਨ ਲਈ ਕਿਤਾਬਾਂ ਲਈ ਪਰਮਿਸ਼ਨ ਮੰਗੀ। ਇਸ ‘ਤੇ ਕੋਰਟ ਨੇ ਕਿਹਾ ਕਿ ਸਿਸੋਦੀਆ ਨੂੰ ਕਿਤਾਬਾਂ ਦੇ ਦਿੱਤੀਆਂ ਜਾਣਗੀਆਂ।
ਦਰਅਸਲ CBI ਤੇ ਈਡੀ ਦੋਵੇਂ ਹੀ ਸ਼ਰਾਬ ਨੀਤੀ ਕੇਸ ਵਿਚ ਜਾਂਚ ਕਰ ਰਹੀਆਂ ਹਨ। ਸਿਸੋਦੀਆ ਨੂੰ ਈਡੀ ਨੇ 9 ਮਾਰਚ ਨੂੰ ਤਿਹਾੜ ਜੇਲ੍ਹ ਤੋਂ ਗ੍ਰਿਫਾਤਰ ਕੀਤਾ ਸੀ। ਮਨੀਸ਼ ਸਿਸੋਦੀਆ 17 ਤੋਂ 22 ਮਾਰਚ ਤੱਕ ਈਡੀ ਦੀ ਰਿਮਾਂਡ ‘ਤੇ ਹੈ। 23 ਮਾਚ ਤੋਂ 3 ਅਪ੍ਰੈਲ ਤੱਕ ਉਨ੍ਹਾਂ ਦੀ ਕਸਟੱਡੀ ਸੀਬੀਆਈ ਕੋਲ ਰਹੇਗੀ।
ਈਡੀ ਨੇ ਕੋਰਟ ਵਿਚ ਕਿਹਾ ਸੀ ਕਿ LG ਨੇ ਜਦੋਂ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਤਾਂ ਸਿਸੋਦੀਆ ਨੇ ਆਪਣਾ ਫੋਨ ਬਦਲ ਲਿੱ ਸੀ ਪਰ ਏਜੰਸੀ ਨੇ ਉਨ੍ਹਾਂ ਦੇ ਮੋਬਾਈਲ ਡਾਟੇ ਨੂੰ ਫਿਰ ਤੋਂ ਕੱਢ ਲਿਆ ਹੈ। ਏਜੰਸੀ ਉਨ੍ਹਾਂ ਦੇ ਈਮੇਲ ਤੇ ਮੋਬਾਈਲ ਫੋਨ ਤੋਂ ਕੱਢੇ ਗਏ ਡਾਟੇ ਦੀ ਜਾਂਚ ਕਰ ਰਹੀ ਸੀ।
ਇਹ ਵੀ ਪੜ੍ਹੋ : CM ਮਾਨ ਦਾ ਵੱਡਾ ਫੈਸਲਾ, PAU ਤੇ GADVASU ਦੇ ਸਟਾਫ਼ ਲਈ UGC ਪੇਅ ਸਕੇਲ ਲਾਗੂ
ਈਡੀ ਦੇ ਵਕੀਲ ਜੋਹੈਬ ਹੁਸੈਨ ਨੇ ਕਿਹਾ ਸੀ ਕਿ ਸਿੋਦੀਆ ਦੇ ਅਸਿਸਟੈਂਟ ਵਿਜੇ ਨਾਇਰ ਇਸ ਪੂਰੀ ਸਾਜ਼ਿਸ਼ ਨੂੰ ਕੋਆਰਡੀਨੇਟ ਕਰ ਰਹੇ ਸਨ। ਇਸ ਘਪਲੇ ਵਿਚ ਸਰਕਾਰੀ ਤੰਤਰ, ਵਿਚੌਲੀਏ ਤੇ ਕਈ ਹੋਰ ਲੋਕ ਸ਼ਾਮਲ ਹਨ। ਇਹ ਸਾਜ਼ਿਸ਼ ਨਾਇਰ, ਸਿਸੋਦੀਆ, ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਦੀ ਧੀ ਕੇ ਕਵਿਤਾ ਤੇ ਕਈ ਦੂਜੇ ਲੋਕਾਂ ਨੇ ਮਿਲ ਕੇ ਰਚੀ। ਇਸ ਮਾਮਲੇ ਵਿਚ 219 ਕਰੋੜ ਰੁਪਏ ਦੇ ਮਨੀ ਟ੍ਰੋਲ ਦਾ ਪਤਾ ਲੱਗਾ ਹੈ।
ਵੀਡੀਓ ਲਈ ਕਲਿੱਕ ਕਰੋ -: