ਦਿੱਲੀ ਵਿਚ ਇਕ ਵਾਰ ਫਿਰ ਭੂਚਾਲ ਆਇਆ ਹੈ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 2.7 ਰਹੀ। ਜਾਣਕਾਰੀ ਮੁਤਾਬਕ ਅੱਜ ਸ਼ਾਮ 4.42 ਵਜੇ ਦਿੱਲੀ ਵਿਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦਾ ਕੇਂਦਰ ਪੱਛਮੀ ਦਿੱਲੀ ਰਿਹਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਦਿੱਲੀ-NCR ਸਣੇ ਪੂਰੇ ਉੱਤਰ ਭਾਰਤ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਮੰਗਲਵਾਰ ਰਾਤ ਆਏ ਭੂਚਾਲ ਦੇ ਝਟਕਿਆਂ ਨਾਲ ਕਾਫੀ ਦੇਰ ਤੱਕ ਧਰਤੀ ਹਿਲਦੀ ਰਹੀ। ਬੀਤੀ ਰਾਤ 10.17 ਵਜੇ ਦਿੱਲੀ ਸਣੇ ਉਤਰ ਭਾਰਤ ਵਿਚ ਬਹੁਤ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਦਹਿਸ਼ਤ ਵਿਚ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਸਨ।
ਇਹ ਵੀ ਪੜ੍ਹੋ : 8 ਲੱਖ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਨਿਗਮ ਅਧਿਕਾਰੀ ਸਣੇ ਤਿੰਨ ਨੂੰ ਰੰਗੇ ਹੱਥੀਂ ਕੀਤਾ ਕਾਬੂ
ਦਿੱਲੀ ਤੋਂ ਇਲਾਵਾ ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ-ਕਸ਼ਮੀਰ ਵਿਚ ਵੀ ਝਟਕੇ ਮਹਿਸੂਸ ਕੀਤੇ ਗਏ ਸਨ। ਉਤਰਕਾਸ਼ੀ ਤੇ ਚਮੇਲੀ ਸਣੇ ਉਤਰਾਖੰਡ ਦੀਆਂ ਕਈ ਥਾਵਾਂ ‘ਤੇ ਵੀ ਝਟਕੇ ਮਹਿਸੂਸ ਕੀਤੇ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਭੂਚਾਲ ਦੇ ਬਾਅ ਜੰਮੂ ਖੇਤਰ ਦੇ ਕੁਝ ਹਿੱਸਿਆਂ ਵਿਚ ਮੋਬਾਈਲ ਸੇਵਾ ਵੀ ਰੁਕ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: