ਅਸਮ ਦੇ ਡਾਰੰਗ ਜ਼ਿਲ੍ਹੇ ਤੋਂ ਖਰੀਦਦਾਰੀ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਕ ਵਿਅਕਤੀ ਨੇ ਸਿੱਕਿਆਂ ਨਾਲ ਭਰੀ ਬੋਰੀ ਤੋਂ 90,000 ਰੁਪਏ ਦੀ ਸਕੂਟੀ ਖਰੀਦੀ। ਮੁਹੰਮਦ ਸੈਦੂਲ ਹੱਕ ਨਾਂ ਦਾ ਸ਼ਖਸ ਗੁਹਾਟੀ ਦੇ ਬਾਹਰੀ ਇਲਾਕੇ ਬੋਰਾਗਾਂ ਵਿਚ ਇਕ ਛੋਟੀ ਜਿਹੀ ਦੁਕਾਨ ਚਲਾਉਂਦਾ ਹੈ। ਉਹ ਅੱਜ ਦੋਪਹੀਆ ਵਾਹਨ ਦੇ ਸ਼ੋਅਰੂਮ ਵਿਚ 1 ਰੁਪਏ, 2 ਰੁਪਏ, 5 ਰੁਪਏ ਤੇ 10 ਰੁਪਏ ਦੇ ਸਿੱਕਿਆਂ ਨਾਲ ਪਹੁੰਚਿਆ। ਇਨ੍ਹਾਂ ਪੈਸਿਆਂ ਨੂੰ ਉਹ ਲਗਭਗ 5-6 ਸਾਲ ਤੋਂ ਬਚਾ ਰਿਹਾ ਸੀ।
ਕਈ ਸਾਲਾਂ ਤੋਂ ਬਚਤ ਕਰ ਰਹੇ ਸੈਦੂਲ ਹਕ ਨੇ ਸਿੱਕਿਆਂ ਦੀ ਗਿਣਤੀ ਕੀਤੀ। ਉਸ ਨੇ ਦੇਖਿਆ ਕਿ ਉਸ ਨੇ ਦੋਪਹੀਆ ਵਾਹਨ ਖਰੀਦਣ ਲਈ ਲੋੜੀਂਦੀ ਬਚਤ ਕਰ ਲਈ ਹੈ। ਇਸ ਦੇ ਬਾਅਦ ਸੈਦੂਲ ਜਲਦ ਹੀ ਨੇੜੇ ਦੇ ਦੋਪਹੀਆ ਸ਼ੋਅਰੂਮ ਵਿਚ ਗਿਆ ਤੇ ਜਮ੍ਹਾ ਕੀਤੇ ਗਏ ਪੈਸਿਆਂ ਨਾਲ ਆਪਣੇ ਸੁਪਨਿਆਂ ਦੀ ਗੱਡੀ ਖਰੀਦੀ।
ਮੁਹੰਮਦ ਸੈਦੁਲ ਹੱਕ ਨੇ ਕਿਹਾ ਕਿ ਮੇਰਾ ਦੋਪਹੀਆ ਵਾਹਨ ਖਰੀਦਣ ਦਾ ਸੁਪਨਾ ਸੀ, ਇਸ ਲਈ ਮੈਂ 2017 ਤੋਂ ਸਿੱਕਿਆਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਮੈਂ ਉਨ੍ਹਾਂ ਨੂੰ ਗਿਣਿਆ ਤੇ ਦੇਖਿਆ ਕਿ ਮੈਂ ਕਾਫੀ ਰਕਮ ਬਚਾ ਲਈ ਹੈ। ਇਸ ਲਈ ਮੈਂ ਖਰੀਦਣ ਕਿਹਾ। ਸੈਦੁਲ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਖਿਰਕਾਰ ਦੋਪਹੀਆ ਵਾਹਨ ਦੋਪਹੀਆ ਵਾਹਨ ਖਰੀਦਣ ਦਾ ਮੇਰਾ ਸੁਪਨਾ ਪੂਰਾ ਹੋ ਗਿਆ।
ਸ਼ੋਅਰੂਮ ਦੇ ਸੇਲਜ਼ ਐਗਜ਼ੀਕਿਊਟਿਵ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਸੈਦੁਲ ਸਿੱਕਿਆਂ ਨਾਲ ਭਰੀ ਬੋਰੀ ਨਾਲ ਤੋਪਹੀਆ ਵਾਹਨ ਖਰੀਦਣ ਲਈ ਉਨ੍ਹਾਂ ਕੋਲ ਆਏ। ਸ਼ੋਅਰੂਮ ਦੇ ਵਰਕਰਸ ਨੂੰ ਉਨ੍ਹਾਂ ਸਿੱਕਿਆਂ ਨੂੰ ਗਿਣਨ ਵਿਚ ਘੰਟੇ ਲੱਗ ਗਏ। ਦੋਪਹੀਆ ਡੀਲਰ ਮਨੀਸ਼ ਨੇ ਕਿਹਾ ਕਿ ਉਹ ਦੋਪਹੀਆ ਵਾਹਨ ਖਰੀਦਣ ਲਈ 90,000 ਰੁਪਏ ਦੀ ਰਕਮ ਲੈ ਕੇ ਆਇਆ ਸੀ।
ਇਹ ਵੀ ਪੜ੍ਹੋ : ਸਬ-ਇੰਸਪੈਕਟਰ ਭਰਤੀ, ਪੰਜਾਬ ਸਰਕਾਰ ਵੱਲੋਂ ਅਪ੍ਰੈਲ ਦੇ ਪਹਿਲੇ ਹਫਤੇ ਕੱਢੀ ਜਾਵੇਗੀ ਮੈਰਿਟ ਸੂਚੀ
ਸ਼ੋਅਰੂਮ ਦੇ ਮਾਲਕ ਮਨੀਸ਼ ਨੇ ਕਿਹਾ ਕਿ ਮੈਨੂੰ ਸੂਚਨਾ ਮਿਲੀ ਸੀ ਕਿ ਇਕ ਗਾਹਕ 5-6 ਸਾਲ ਤੋਂ ਸਿੱਕੇ ਜਮ੍ਹਾ ਕਰਕੇ ਸਕੂਟੀ ਖਰੀਦਣ ਆਇਆ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਅਜਿਹਾ ਗਾਹਕ ਸਾਡੇ ਕੋਲ ਆਇਆ। ਉਨ੍ਹਾਂ ਨੇ 90,000 ਦੇ ਲਗਭਗ ਜਮ੍ਹਾ ਕੀਤਾ ਹੈ। ਗਾਹਕ ਨੇ ਮੈਨੂੰ ਕਿਹਾ ਕਿ ਮੇਰੇ ਇਕ ਦਿਨ ਦੋਪਹੀਆ ਵਾਹਨ ਖਰੀਦਣ ਦਾ ਸੁਪਨਾ ਸੀ ਇਸ ਲਈ ਉੁਨ੍ਹਾਂ ਨੇ ਸਖਤ ਮਿਹਨਤ ਕੀਤੀ ਤੇ ਰਕਮ ਬਚਾਈ। ਆਖਿਰਕਾਰ ਸੈਦੁਲ ਨੂੰ ਸ਼ੋਅਰੂਮ ਦੇ ਮੁਲਾਜ਼ਮਾਂ ਨੇ ਉਸ ਦੀ ਸੁਪਨਿਆਂ ਦੀ ਸਕੂਟੀ ਦੇ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: