ਫਰੀਦਕੋਟ ਵਿਚ ਸਵੇਰੇ ਦੀ ਸ਼ੁਰੂਆਤ ਮੀਂਹ ਨਾਲ ਹੋਈ। ਮੀਂਹ ਕਾਰਨ ਹੇਠਲੇ ਹਿੱਸਿਆਂ ਵਿਚ ਪਾਣੀ ਭਰਨ ਦੀ ਸਥਿਤੀ ਬਣੀ ਹੋਈ ਹੈ। ਜਿਸ ਵਿਚ ਲੋਕ ਨਾ ਚਾਹੁੰਦੇ ਹੋਏ ਵੀ ਇਧਰ-ਉਧਰ ਹੋਣ ਲਈ ਮਜਬੂਰ ਸਨ। ਇੱਕ ਪਾਸੇ ਜਿੱਥੇ ਮੌਸਮ ਦੇ ਬਦਲਦੇ ਮਿਜਾਜ਼ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ ਹੋ ਰਹੇ ਹਨ, ਉੱਥੇ ਹੀ ਦੂਜੇ ਪਾਸੇ ਮੌਸਮ ਦੀ ਮਾਰ ਝੱਲ ਰਹੇ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਆਮ ਤੌਰ ‘ਤੇ ਫਰਵਰੀ ਮਹੀਨੇ ਵਿਚ ਹਰੇਕ ਸਾਲ ਮੀਂਹ ਪੈਂਦਾ ਸੀ ਪਰ ਇਸ ਵਾਰ ਫਰਵਰੀ ਦਾ ਮਹੀਨਾ ਬਿਨਾਂ ਮੀਂਹ ਦੇ ਨਿਕਲ ਗਿਆ ਪਰ ਮਾਰਚ ਮਹੀਨੇ ਦੇ ਤੀਜੇ ਹਫਤੇ ਵਿਚ ਤੇਜ਼ ਹਵਾਵਾਂ ਨਾਲ ਸ਼ੁਰੂ ਹੋਏ ਮੀਂਹ ਨੇ ਕਿਸਾਨਾਂ ਨੂੰ ਪ੍ਰੇਸ਼ਾਨੀ ਵਿਚ ਪਾ ਦਿੱਤਾ ਹੈ। ਮੀਂਹ ਕਾਰਨ ਹਜ਼ਾਰਾਂ ਹੈਕਟੇਅਰ ਕਣਕ ਦੀ ਫਸਲ ਖਰਾਬ ਹੋ ਗਈ ਹੈ। ਕਣਕ ਦੀ ਫਸਲ ਨੂੰ ਹੋਏ ਨੁਕਸਾਨ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਗਿਰਦਾਵਰੀ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ : BJP ਨੇਤਾ ਅਰਵਿੰਦ ਸ਼ਰਮਾ ਨੇ ਫਲੈਟ ਦਾ ਕਬਜ਼ਾ ਛੱਡਣ ਲਈ ਮੰਗੇ ਸਨ 40 ਲੱਖ, ਪਰਚਾ ਦਰਜ
ਇਕ ਵਾਰ ਫਿਰ ਤੋਂ ਮੌਸਮ ਨੇ ਕਰਵਟ ਲੈ ਲਈ ਹੈ ਜਿਸ ਨਾਲ ਲੋਕਾਂ ਦੀ ਪ੍ਰੇਸ਼ਾਨੀ ਵਧ ਗਈ ਹੈ। ਸਵੇਰੇ ਦੋ ਘੰਟੇ ਵਿਚ 5 ਮਿਲੀਮੀਟਰ ਮੀਂਹ ਦਰਜ ਕੀਤੀ ਗਈ। ਮੌਸਮ ਵਿਭਾਗ ਵਲੋਂ 8 ਮਿਲੀਮੀਟਰ ਦੀ ਮੀਂਹ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੀਂਹ ਹੋਣ ਨਾਲ ਤਾਪਮਾਨ ਵਿਚ ਵੀ ਕਮੀ ਦੇਖੀ ਜਾ ਰਹੀ ਹੈ। ਆਮ ਤੌਰ ‘ਤੇ ਮਾਰਚ ਮਹੀਨੇ ਦੇ ਆਖਰੀ ਹਫਤੇ ਤੱਕ ਗਰਮੀ ਸ਼ੁਰੂ ਹੋ ਜਾਂਦੀ ਸੀ, ਜੋ ਇਸ ਵਾਰ ਅਜੇ ਦੇਖਣ ਨੂੰ ਨਹੀਂ ਮਿਲ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: