ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਸੀਬੀਆਈ ਦੀ ਸਪੈਸ਼ਲ ਕੋਰਟ ਨੇ ਸਾਬਕਾ ਇਨਕਮ ਟੈਕਸ ਅਧਿਕਾਰੀ ਰਾਕੇਸ਼ ਜੈਨ ਨੂੰ 6 ਸਾਲ ਦੀ ਸਜ਼ਾ ਸੁਣਾਈ ਹੈ। ਉਸ ‘ਤੇ ਕੋਰਟ ਨੇ 5 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਹੈ। ਸੀਬੀਆਈ ਨੇ ਰਾਕੇਸ਼ ਜੈਨ ਨੂੰ ਪਹਿਲਾਂ ਰਿਸ਼ਵਤ ਮਾਮਲੇ ਵਿਚ 2013 ਨੂੰ ਗ੍ਰਿਫਤਾਰ ਕੀਤਾ ਸੀ। ਉਸ ਕੇਸ ਵਿਚ ਵੀ ਉਹ ਦੋਸ਼ੀ ਪਾਇਆ ਗਿਆ ਸੀ ਤੇ ਉਸ ਨੂੰ 4 ਸਾਲ ਦੀ ਸਜ਼ਾ ਹੋ ਗਈਸੀ।
ਰਿਸ਼ਵਤ ਮਾਮਲੇ ਦੌਰਾਨ ਹੀ ਸੀਬੀਆਈ ਨੂੰ ਉਸ ਦੇ ਘਰ ਤੋਂ ਕਾਫੀ ਮਾਤਰਾ ਵਿਚ ਸੋਨਾ ਤੇ ਕੈਸ਼ ਬਰਾਮਦ ਹੋਇਆ ਸੀ, ਇਸ ਲਈ ਉਸ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੀ ਵੀ ਜਾਂਚ ਸ਼ੁਰੂ ਕੀਤੀ ਗਈ ਸੀ ਜਿਸ ਵਿਚ ਹੁਣ ਕੋਰਟ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸੀਬੀਆਈ ਨੂੰ ਜੈਨ ਦੇ ਘਰ ਤੋਂ ਸੋਨੇ ਦੀਆਂ ਇੱਟਾਂ ਤੇ ਕੈਸ਼ ਮਿਲਿਆ ਸੀ। ਇਸ ਨੂੰ ਕੋਰਟ ਨੇ ਸਰਕਾਰੀ ਖਜ਼ਾਨੇ ਵਿਚ ਦੇਣ ਦਾ ਫੈਸਲਾ ਸੁਣਾਇਆ ਹੈ।
ਸੀਬੀਆਈ ਨੇ 2013 ਵਿਚ ਜੈਨ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। ਉਸ ਖਿਲਾਫ ਸੈਕਟਰ-22 ਦੇ ਇਕ ਰੀਅਲ ਅਸਟੇਟ ਏਜੰਟ ਨੇ ਸ਼ਿਕਾਇਤ ਦਿੱਤੀ ਸੀ। ਇਸ ਕੇਸ ਵਿਚ ਉਸ ਦੀ ਪਤਨੀ ਸੁਨੀਤ ਜੈਨ, ਪਿਤਾ ਯਸ਼ਪਾਲ ਜੈਨ ਤੇ ਮਾਂ ਕਾਂਤਾ ਜੈਨ ਵੀ ਮੁਲਜ਼ਮ ਸਨ। ਕੇਸ ਦੌਰਾਨ ਜੈਨ ਦੇ ਮਾਂ-ਬਾਪ ਦਾ ਦਿਹਾਂਤ ਹੋ ਗਿਆ, ਇਸ ਲਈ ਉਸ ਖਿਲਾਫ ਕੇਸ ਖਤਮ ਕਰ ਦਿੱਤਾ ਸੀ। ਦੂਜੇ ਪਾਸੇ ਪਤਨੀ ਨੂੰ ਕੋਰਟ ਨੇ ਸਬੂਤਾਂ ਦੀ ਕਮੀ ਕਾਰਨ ਬਰੀ ਕਰ ਦਿੱਤਾ।
ਸੀਬੀਆਈ ਨੇ ਸ਼ੁਰੂ ਵਿਚ ਜੈਨ ਖਿਲਾਫ ਰਿਸ਼ਵਤ ਦਾ ਕੇਸ ਦਰਜ ਕੀਤਾ ਸੀ ਜਿਸ ਵਿਚ ਉਸ ਨੂੰ ਫਰਵਰੀ 2020 ਵਿਚ 4 ਸਾਲ ਦੀ ਸਜ਼ਾ ਹੋਈ ਸੀ। ਉਸ ਖਿਲਾਫ ਰੀਅਲ ਅਸਟੇਟ ਏਜੰਟ ਅਸ਼ੋਕ ਅਰੋੜਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਨੂੰ ਇਨਕਮ ਟੈਕਸ ਵਿਭਾਗ ਦਾ ਨੋਟਿਸ ਆਇਆ ਸੀ। ਇਸ ਦੇ ਬਾਅਦ ਜੈਨ ਨੇ ਉਸ ਨੂੰ ਆਪਣੇ ਆਫਿਸ ਬੁਲਾਇਆ ਤੇ ਨੋਟਿਸ ਨੂੰ ਸੈਟਲ ਕਰਨ ਲਈ ਸਾਢੇ 5 ਲੱਖ ਰੁਪਏ ਰਿਸ਼ਵਤ ਮੰਗੀ।
ਇਹ ਵੀ ਪੜ੍ਹੋ : ਮੌਸਮ ਨੇ ਮਚਾਈ ਤਬਾਹੀ, ਪੰਜਾਬ ‘ਚ 5 ਡਿਗਰੀ ਡਿੱਗਿਆ ਪਾਰਾ, ਮੀਂਹ ਕਾਰਨ ਫਸਲਾਂ ਨੂੰ ਪਹੁੰਚਿਆ ਨੁਕਸਾਨ
ਜਾਂਚ ਦੌਰਾਨ ਸੀਬੀਆਈ ਨੂੰ ਜੈਨ ਤੋਂ 1-1 ਕਿਲੋ ਦੀਆਂ ਸੋਨੇ ਦੀਆਂ 3 ਇੱਟਾਂ ਮਿਲੀਆਂ ਸਨ। ਉਸ ਦੇ ਘਰ ਤੋਂ ਲੱਖਾਂ ਰੁਪਏ ਕੈਸ਼, 60 ਲੱਖ ਦੀ ਇਨਵੈਸਟਮੈਂਟ ਦੇ ਪੇਪਰ ਵੀ ਬਰਾਮਦ ਹੋਏ ਸਨ। ਸੀਬੀਆਈ ਨੇ ਅੰਦਾਜ਼ਾ ਲਗਾਇਆ ਕਿ ਜੈਨ ਨੇ ਆਮਦਨ ਤੋਂ ਇਲਾਵਾ ਇਕ ਕਰੋੜ ਰੁਪਏ ਤੋਂ ਵਧ ਦੀ ਜਾਇਦਾਦ ਬਣਾਈ ਸੀ। ਇਸ ਲਈ ਉਸ ਖਿਲਾਫ ਸੀਬੀਆਈ ਨੇ ਕੇਸ ਦਰਜ ਕਰ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -: