ਪੀਐਮ ਮੋਦੀ ‘ਤੇ ਦਿੱਤੇ ਗਏ ਬਿਆਨ ਕਾਰਨ ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਮੋਦੀ ਸਰਨੇਮ ਨੂੰ ਲੈ ਕੇ ਨੇਤਾਵਾਂ ਦੇ ਬਿਆਨ ਚਰਚਾ ‘ਚ ਹਨ। ਇਸ ਦੌਰਾਨ ਭਾਜਪਾ ਨੇਤਾ ਖੁਸ਼ਬੂ ਸੁੰਦਰ ਦਾ ਇੱਕ ਪੁਰਾਣਾ ਟਵੀਟ ਵਾਇਰਲ ਹੋ ਰਿਹਾ ਹੈ। ਇਸ ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਈ ਖੁਸ਼ਬੂ ਨੇ ਮੋਦੀ ਸਰਨੇਮ ਨੂੰ ਭ੍ਰਿਸ਼ਟਾਚਾਰ ਨਾਲ ਜੋੜਿਆ ਹੈ।
ਇਹ ਟਵੀਟ ਸਾਲ 2018 ਦਾ ਹੈ, ਜਿਸ ਵਿੱਚ ਖੁਸ਼ਬੂ ਨੇ ਲਿਖਿਆ ਹੈ ਕਿ ਹਰ ਮੋਦੀ ਦੇ ਅੱਗੇ ਭ੍ਰਿਸ਼ਟਾਚਾਰ ਸਰਨੇਮ ਲੱਗਾ ਹੋਇਆ ਹੈ। ਮੋਦੀ ਮਤਲਬ ਭ੍ਰਿਸ਼ਟਾਚਾਰ। ਟਵੀਟ ਵਾਇਰਲ ਹੋਣ ਤੋਂ ਬਾਅਦ ਖੁਸ਼ਬੂ ਨੇ ਕਿਹਾ ਕਿ ਮੈਂ ਆਪਣਏ ਕਹੇ ‘ਤੇ ਸ਼ਰਮਿੰਦਾ ਨਹੀਂ ਹਾਂ, ਉਦੋਂ ਮੈਂ ਪਾਰਟੀ ਦੇ ਨੇਤਾਵਾਂ ਤੇ ਉਸ ਦੀ ਭਾਸ਼ਾ ਨੂੰ ਫਾਲੋ ਕਰ ਰਹੀ ਸੀ।
ਖੁਸ਼ਬੂ ਸੁੰਦਰ ਨੇ ਇਹ ਟਵੀਟ 2018 ਵਿੱਚ ਕੀਤਾ ਸੀ, ਜਦੋਂ ਉਹ ਕਾਂਗਰਸ ਵਿੱਚ ਸੀ। ਉਨ੍ਹਾਂ ਨੇ ਲਿਖਿਆ ਸੀ- ਇਥੇ ਮੋਦੀ ਉਥੇ ਮੋਦੀ, ਜਿਥੇ ਵੇਖੋ ਮੋਦੀ, ਪਰ ਇਹ ਕੀ? ਹਰ ਮੋਦੀ ਦੇ ਅੱਗੇ ਭ੍ਰਿਸ਼ਟਾਚਾਰ ਸਰਨੇਮ ਲੱਗਾ ਹੈ। ਮੋਦੀ ਮਤਲਬ ਭ੍ਰਿਸ਼ਟਾਚਾਰ। ਚੱਲੋ ਮੋਦੀ ਦਾ ਮਤਲਬ ਹੀ ਭ੍ਰਿਸ਼ਟਾਚਾਰ ਕਰ ਦਿੰਦੇ ਹਾਂ। ਇਹ ਜ਼ਿਆਦਾ ਬਿਹਤਰ ਹੈ। ਇਸ ਦੇ ਨਾਲ ਹੀ ਨੀਰਵ ਮੋਦੀ ਤੇ ਲਲਿਤ ਮੋਦੀ ਦੀ ਵੀ ਮਿਸਾਲ ਦਿੱਤੀ ਹੈ। 202 ਵਿੱਚ ਖੁਸ਼ਬੂ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਈ ਸੀ।
ਇਸ ਟਵੀਟ ਦੇ ਸਾਹਮਣੇ ਆਉਣ ਤੋਂ ਬਾਅਦ ਖੁਸ਼ਬੂ ਸੁੰਦਰ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਮੇਰੇ ਪੁਰਾਣੇ ਟਵੀਟ ਨੂੰ ਸਾਹਮਣੇ ਲਿਆਉਣ ਲਈ ਕਿੰਨੀ ਉਤਸੁਕ ਹੈ। ਉਹ ਲੋਕ ਜਾਣਬੁੱਝ ਕੇ ਇਸ ਟਵੀਟ ਨੂੰ ਸਾਹਮਣੇ ਲਿਆ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਜੋ ਟਵੀਟ ਕੀਤਾ ਸੀ, ਉਸ ‘ਤੇ ਮੈਂ ਬਿਲਕੁਲ ਸ਼ਰਮਿੰਦਾ ਨਹੀਂ ਹਾਂ। ਉਦੋਂ ਮੈਂ ਆਪਣੀ ਪਾਰਟੀ ਦੇ ਸੀਨੀਅਰ ਨੇਤਾਵਾਂ ਅਤੇ ਪਾਰਟੀ ਦੀ ਭਾਸ਼ਾ ਨੂੰ ਫਾਲੋ ਕਰ ਰਹੀ ਸੀ।
ਇਹ ਵੀ ਪੜ੍ਹੋ : ISRO ਦੀ ਵੱਡੀ ਸਫਲਤਾ, ਲਾਂਚ ਕੀਤਾ ਦੇਸ਼ ਦਾ ਸਭ ਤੋਂ ਵੱਡਾ ਰਾਕੇਟ, ਨਾਲ ਲੈ ਗਿਆ 36 ਸੈਟੇਲਾਈਟ
ਦੱਸ ਦਈਏ ਕਿ ਵੀਰਵਾਰ ਨੂੰ ਗੁਜਰਾਤ ਦੀ ਇਕ ਅਦਾਲਤ ਨੇ ਰਾਹੁਲ ਗਾਂਧੀ ਨੂੰ ਮੋਦੀ ਸਰਨੇਮ ਨੂੰ ਲੈ ਕੇ ਦਿੱਤੇ ਬਿਆਨ ‘ਤੇ ਦੋ ਸਾਲ ਦੀ ਸਜ਼ਾ ਸੁਣਾਈ ਸੀ ਪਰ 27 ਮਿੰਟ ਬਾਅਦ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ। ਸਜ਼ਾ ਸੁਣਾਏ ਜਾਣ ਦੇ 26 ਘੰਟੇ ਬਾਅਦ ਸ਼ੁੱਕਰਵਾਰ ਨੂੰ ਉਸ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ। ਸ਼ਨੀਵਾਰ ਨੂੰ 23 ਘੰਟੇ ਬਾਅਦ ਰਾਹੁਲ ਪ੍ਰਿਅੰਕਾ ਨਾਲ ਕਾਂਗਰਸ ਦਫਤਰ ਪਹੁੰਚੇ ਅਤੇ 28 ਮਿੰਟ ਤੱਕ ਮੀਡੀਆ ਨਾਲ ਗੱਲਬਾਤ ਕੀਤੀ।
ਵੀਡੀਓ ਲਈ ਕਲਿੱਕ ਕਰੋ -: