ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਤੋਂ ਹਜ਼ਾਰਾਂ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਲ ਵਿਭਾਗ ਦਾ ਕੰਮ ਕਰਨ ਦੇ ਨਾਂ ‘ਤੇ ਸ਼ਿਆਮ ਨਗਰ ਦੇ ਇੱਕ ਵਿਅਕਤੀ ‘ਤੋਂ ਠੱਗੀ ਕੀਤੀ ਗਈ ਹੈ। ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਇੱਕ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਮਾਮਲੇ ਸਬੰਧੀ ਸ਼ਿਕਾਇਤਕਰਤਾ ਨੇ ਆਪਣੇ ਬਿਆਨ ‘ਚ ਪੁਲਿਸ ਨੂੰ ਦੱਸਿਆ ਕਿ ਸ਼ਿਆਮ ਨਗਰ ‘ਚ ਉਸ ਦੇ ਪਿਤਾ ਸੀਤਾਰਾਮ ਦੇ ਨਾਂ ‘ਤੇ 96 ਵਰਗ ਗਜ਼ ਦਾ ਮਕਾਨ ਹੈ। ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਘਰ ਨੂੰ ਆਪਣੇ ਨਾਂ ‘ਤੇ ਕਰਵਾਉਣ ਲਈ ਮੁਲਜ਼ਮਾਂ ਨਾਲ ਮੁਲਾਕਾਤ ਕੀਤੀ। ਜੋ ਇਲਾਕੇ ਦੇ ਪਟਵਾਰੀ ਕੋਲ ਆਉਂਦੇ ਰਹਿੰਦੇ ਹਨ। ਮੁਲਜ਼ਮ ਨੇ ਇਹ ਕੰਮ ਕਰਨ ਲਈ ਉਸ ਤੋਂ ਦੋ ਵਾਰ 11 ਹਜ਼ਾਰ ਰੁਪਏ ਲੈ ਲਏ ਹਨ। ਪਰ ਮੁਲਜ਼ਮ ਨੇ ਉਸਦਾ ਕੰਮ ਨਹੀਂ ਕੀਤਾ।
ਇਹ ਵੀ ਪੜ੍ਹੋ : ਅਮਰੀਕਾ ‘ਚ ਤੂਫਾਨ ਨੇ ਮਚਾਈ ਤਬਾਹੀ, 26 ਲੋਕਾਂ ਦੀ ਮੌ.ਤ, ਹਜ਼ਾਰਾਂ ਲੋਕਾਂ ਦੇ ਘਰਾਂ ਦੀ ਬੱਤੀ ਗੁੱਲ
ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਸ਼ਿਕਾਇਤਕਰਤਾ ਸ਼ਿਆਮ ਨਗਰ ਗਲੀ ਨੰਬਰ 7 ਦੇ ਰਹਿਣ ਵਾਲੇ ਵਿਜੇ ਕੁਮਾਰ ਦੇ ਬਿਆਨ ਦੇ ਅਧਾਰ ‘ਤੇ ਦੀਪਕ ਕਪੂਰ ਵਾਸੀ ਜੀਕੇ ਵਿਹਾਰ ਕਲੋਨੀ, ਧਾਂਦਰਾਂ ਰੋਡ, ਦੁੱਗਰੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਦੋਸ਼ੀ ਦੀ ਭਾਲ ‘ਚ ਜੁਟ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: