ਏਅਰ ਇੰਡੀਆ ਤੇ ਨੇਪਾਲ ਏਅਰਲਾਈਨਸ ਵਿਚ ਵੱਡਾ ਹਾਦਸਾ ਟਲ ਗਿਆ। ਏਅਰ ਇੰਡੀਆ ਤੇ ਨੇਪਾਲ ਏਅਰਲਾਈਨਸ ਦੇ ਏਅਰਕ੍ਰਾਫਟ ਆਸਮਾਨ ਵਿਚ ਟਕਰਾਉਣ ਤੋਂ ਵਾਲ-ਵਾਲ ਬਚ ਗਏ। ਏਅਰਕ੍ਰਾਫਟ ਦੇ ਵਾਰਨਿੰਗ ਸਿਸਟਮ ਨੇ ਪਾਇਲਟਸ ਨੂੰ ਸਮੇਂ ‘ਤੇ ਸਾਵਧਾਨ ਕਰ ਦਿੱਤਾ ਜਿਸ ਦੇ ਬਾਅਦ ਉਨ੍ਹਾਂ ਦੀ ਸੂਝ-ਬੂਝ ਨਾਲ ਕੋਈ ਦੁਰਘਟਨਾ ਨਹੀਂ ਹੋਈ। ਸਿਵਲ ਏਵੀਏਸ਼ਨ ਅਥਾਰਟੀ ਆਫ ਨੇਪਾਲ ਨੇ ਏਅਰ ਟ੍ਰੈਫਿਕ ਡਿਪਾਰਟਮੈਂਟ ਦੇ ਆਪਣੇ ਤਿੰਨ ਅਧਿਕਾਰੀਆਂ ਨੂੰ ਅਗਲੇ ਹੁਕਮਾਂ ਤੱਕ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ।
ਸ਼ੁੱਕਰਵਾਰ ਸਵੇਰੇ ਨੇਪਾਲ ਏਅਰਲਾਈਨਸ ਦਾ ਏਅਰਬੱਸ ਏ-320 ਏਅਰਕ੍ਰਾਫਟ ਮਲੇਸ਼ੀਆ ਦੀ ਰਾਜਧਾਨੀ ਕੁਆਲੰਲਾਪੁਰ ਤੋਂ ਕਾਠਮੰਡੂ ਵੱਲੋਂ ਵਾਪਸ ਪਰਤ ਰਿਹਾ ਸੀ। ਏਅਰ ਇੰਡੀਆ ਦਾ ਜਹਾਜ਼ ਨੇਪਾਲ ਤੋਂ ਕਾਠਮੰਡੂ ਵੱਲ ਜਾ ਰਿਹਾ ਸੀ। ਆਸਮਾਨ ਵਿਚ ਦੋਵੇਂ ਜਹਾਜ਼ ਬੇਹੱਦ ਨੇੜੇ ਆ ਗਏ। ਏਅਰ ਇੰਡੀਆ ਦਾ ਜਹਾਜ਼ 19 ਹਜ਼ਾਰ ਫੁੱਟ ਦੀ ਉਚਾਈ ਤੋਂ ਹੇਠਾਂ ਉਤਰ ਰਿਹਾ ਸੀ। ਉਸੇ ਸਥਾਨ ‘ਤੇ ਨੇਪਾਲ ਏਅਰਲਾਈਨਸ ਦਾ ਜਹਾਜ਼ 15,000 ਫੁੱਟ ਦੀ ਉਚਾਈ ‘ਤੇ ਉਡ ਰਿਹਾ ਸੀ।
ਰਡਾਰ ਵਿਚ ਦਿਖਿਆ ਕਿ ਦੋਵੇਂ ਏਅਰਕ੍ਰਾਫਟ ਕਾਫੀ ਨੇੜੇ ਆ ਗਏ ਹਨ। ਉਦੋਂ ਨੇਪਾਲ ਏਅਰਲਾਈਨਸ ਦਾ ਏਅਰਕ੍ਰਾਫਟ ਲਗਭਗ 7000 ਫੁੱਟ ਹੇਠਾਂ ਉਤਰ ਗਿਆ। CANN ਦੇ ਬੁਲਾਰੇ ਨੇ ਕਿਹਾ ਕਿ ਸਿਵਲ ਏਵੀਏਸ਼ਨ ਅਥਾਰਟੀ ਆਫ ਨੇਪਾਲ ਨੇ ਤ੍ਰਿਭੂਵਣ ਇੰਟਰਨੈਨਲ ਏਅਰਪੋਰਟ ਦੇ ਏਅਰ ਟ੍ਰੈਫਿਕ ਕੰਟਰੋਲਰ ਵਿਭਾਗ ਦੇ 3 ਮੁਲਾਜ਼ਮਾਂ ਨੂੰ ਲਾਪ੍ਰਵਾਹੀ ਕਾਰਨ ਮੁਅੱਤਲ ਕਰ ਦਿੱਤਾ। ਇਹ ਤਿੰਨੋਂ ਅਧਿਕਾਰੀ ਘਟਨਾ ਸਮੇਂ ਕੰਟਰੋਲ ਰੂਮ ਦਾ ਇੰਚਾਰਜ ਦੇਖ ਰਹੇ ਸਨ।
ਇਹ ਵੀ ਪੜ੍ਹੋ : ਮੰਤਰੀ ਮੀਤ ਹੇਅਰ ਦਾ ਐਲਾਨ-‘ਰੇਤ ਦੀਆਂ 50 ਹੋਰ ਜਨਤਕ ਖਾਣਾਂ ਜਲਦ ਸ਼ੁਰੂ ਹੋਣਗੀਆਂ’
ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰਾਂ ਦੀ ਇਕ ਕਮੇਟੀ ਵੀ ਗਠਿਤ ਕੀਤੀ ਗਈ ਹੈ। ਏਅਰ ਇੰਡੀਆ ਵੱਲੋਂ ਹੁਣ ਤੱਕ ਇਸ ਮਾਮਲੇ ‘ਤੇ ਕੋਈ ਅਧਿਕਾਰਕ ਟਿੱਪਣੀ ਨਹੀਂ ਆਈ ਹੈ।
ਵੀਡੀਓ ਲਈ ਕਲਿੱਕ ਕਰੋ -: