ਸਾਲ 2011-12 ਵਿਚ ਮਾਰਕਫੈੱਡ ਇੰਡਸਟਰੀ ਵਿਚ ਹੋਏ 76.38 ਲੱਖ ਰੁਪਏ ਦੇ ਗਬਨ ਮਾਮਲੇ ਵਿਚ ਸਬੰਧਤ ਰਿਕਾਰਡ ਗਾਇਬ ਕਰਨ ਦੇ ਮਾਮਲੇ ਵਿਚ ਥਾਣਾ ਕੋਤਵਾਲੀ ਪੁਲਿਸ ਨੇ ਮਾਰਕਫੈੱਡ ਦੇ ਸਾਬਕਾ ਡਿਪੂ ਮੈਨੇਜਰ ‘ਤੇ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਮੁਤਾਬਕ ਉਕਤ ਰਿਕਾਰਡ ਮੁਲਜ਼ਮ ਡਿਪੂ ਮੈਨੇਜਰ ਨੂੰ ਸਪੁਰਦ ਕੀਤੇ ਸਨ ਪਰ ਉਸ ਨੇ ਗਾਇਬ ਕਰ ਦਿੱਤੇ ਜਦੋਂ ਕਿ ਮਾਮਲਾ ਜ਼ਿਲ੍ਹਾ ਅਦਾਲਤ ਵਿਚ ਵਿਚਾਰ ਅਧੀਨ ਹੈ। ਪੁਲਿਸ ਨੇ ਮੁਲਜ਼ਮ ਸਾਬਕਾ ਡਿਪੂ ਮੈਨੇਜਰ ‘ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਕੋਤਵਾਲੀ ਪੁਲਿਸ ਦੀ ਸ਼ਿਕਾਇਤ ਦੇ ਕੇ ਮਾਰਕਫੈੱਡ ਬਨਸਪਤੀ ਐਂਡ ਅਲਾਇਡ ਇੰਡਸਟਰੀ ਖੰਨਾ ਦੇ ਜਨਰਲ ਮੈਨੇਜਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਸਾਲ 2011-12 ਵਿਚ ਮਾਰਕਫੈੱਡ ਦੇ ਖਾਧ ਉਤਪਾਦ ਫੈਕਟਰੀ ਵਿਚ 76.39 ਲੱਖ ਰੁਪਏਦਾ ਗਬਨ ਹੋਇਆ ਸੀ ਜਿਸ ਦੀ ਜਾਂਚ ਕਰਨ ਦੇ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ ਤੇ ਮਾਮਲਾ ਜ਼ਿਲ੍ਹਾ ਅਦਾਲਤ ਵਿਚ ਵਿਚਾਰਅਧੀਨ ਸੀ। ਬੀਤੇ ਸਮੇਂ ਜਦੋਂ ਜ਼ਿਲ੍ਹਾ ਅਦਾਲਤ ਵੱਲੋਂ ਉਕਤ ਕੇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਪਤਾ ਲੱਗਾ ਕਿ ਉਕਤ ਕੇਸ ਸਬੰਧਤ ਕੁਝ ਅਸਲ ਦਸਤਾਵੇਜ਼ ਗਾਇਬ ਹਨ, ਜੋ ਕਿ ਉਕਤ ਕੇਸ ਵਿਚ ਅਹਿਮ ਸਨ।
ਇਹ ਵੀ ਪੜ੍ਹੋ : ਟਲਿਆ ਵੱਡਾ ਹਾਦਸਾ! ਏਅਰ ਇੰਡੀਆ ਦੇ ਜਹਾਜ਼ ਆਪਸ ਵਿਚ ਟਕਰਾਉੁਣ ਤੋਂ ਵਾਲ-ਵਾਲ ਬਚੇ
ਮਾਰਕਫੈੱਡ ਦੇ ਅਧਿਕਾਰੀਆਂ ਵੱਲੋਂ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਕਤ ਅਸਲ ਦਸਤਾਵੇਜ਼ ਮੁਲਜ਼ਮ ਬਚਿੱਤਰ ਸਿੰਘ ਸਾਬਕਾ ਡਿਪੂ ਮੈਨੇਜਰ ਮਾਰਕਫੈੱਡ ਸੇਲ ਡਿਪੂ ਬਠਿੰਡਾ ਨੇ ਗਾਇਬ ਕੀਤੇ ਹਨ। ਉਸ ਨੇ ਸੇਵਾ ਮੁਕਤ ਹੋਣ ਤੋਂ ਪਹਿਲਾਂ ਉਕਤ ਦਸਤਾਵੇਜ਼ ਡਿਪੂ ਇੰਚਾਰਜ ਨੂੰ ਸਪੁਰਦ ਨਹੀਂ ਕੀਤੇ ਗਏ। ਥਾਣਾ ਕੋਤਵਾਲੀ ਪੁਲਿਸ ਨੇ ਮੁਲਜ਼ਮ ਬਚਿੱਤਰ ਸਿੰਘ ‘ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: