ਜੰਮੂ-ਕਸ਼ਮੀਰ ਵਿਚ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਬ੍ਰਿਜ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤ ਦੇ ਪਹਿਲੇ ਕੇਬਲ ਆਧਾਰਿਤ ਰੇਲਵੇ ਪੁਲ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਅੰਜੀ ਨਦੀ ‘ਤੇ ਬਣਿਆ ਇਹ ਪੁਲ ਮਈ ਤੱਕ ਬਣ ਕੇ ਤਿਆਰ ਹੋਣ ਦੀ ਉਮੀਦ ਹੈ।
ਤਿਆਰ ਹੋਣ ਦੇ ਬਾਅਦ ਜੰਮੂ ਤੋਂ ਲਗਭਗ 80 ਕਿਲੋਮੀਟਰ ਦੂਰ ਬਣ ਰਹੇ ਇਸ ਪੁਲ ‘ਤੇ ਟ੍ਰੇਨ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜਣਗੀਆਂ। ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਨਦੀ ਦੇ ਉਪਰ 359 ਮੀਟਰ (1178 ਫੁੱਟ) ਦੀ ਉਚਾਈ ‘ਤੇ ਚਿਨਾਬ ਨਦੀ ਤੱਕ ਫੈਲਿਆ ਹੈ। ਇਹ ਰੇਲਵੇ ਪੁਲ ਪੈਰਿਸ ਦੇ ਏਫਿਲ ਟਾਵਰ ਤੋਂ 35 ਮੀਟਰ ਲੰਬਾ ਹੈ। ਰੇਲਵੇ ਪੁਲ ਨਦੀ ਦੇ ਹੇਠਾਂ ਤੋਂ 1179 ਫੁੱਟ ਉਪਰ ਹੈ। ਜੋ ਕਟੜਾ ਤੋਂ ਬਨਿਹਾਲ ਨੂੰ ਇਕ ਮਹੱਤਵਪੂਰਨ ਲਿੰਕ ਬਣਾਉਂਦਾ ਹੈ। ਇਹ ਊਧਮਪੁਰ-ਸ਼੍ਰੀਨਗਰ ਬਾਰਾਮੂਲਾ ਰੇਲਵੇ ਲਿੰਕ ਦਾ ਹਿੱਸਾ ਹੈ ਜੋ ਕਿ 35000 ਕਰੋੜ ਰੁਪਏ ਦੀ ਇਕ ਡ੍ਰੀਮ ਯੋਜਨਾ ਹੈ। ਕਟੜਾ ਤੇ ਰਿਆਸੀ ਸਟੇਸ਼ਨਾਂ ਦੇ ਵਿਚ ਬਣਾਇਆ ਜਾ ਰਿਹਾ ਅੰਜੀ ਪੁਲ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਪੈਂਦਾ ਹੈ।
ਅੰਜੀ ਨਦੀ ‘ਤੇ ਬਣਿਆ ਇਹ ਰੇਵੇ ਪੁਲ ਏਫਿਲ ਟਾਵਰ ਤੋਂ ਵੀ ਉੱਚਾ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੰਮੂ ਨੂੰ ਸ਼੍ਰੀਨਗਰ ਨਾਲ ਜੋੜਨ ਵਾਲੀ ਊਧਮਪੁਰ-ਬਨਿਹਾਲ ਲਾਈਨ ਇਸ ਸਾਲ ਦਸੰਬਰ ਜਾਂ ਅਗਲੇ ਸਾਲ ਦੀ ਸ਼ੁਰੂਆਤ ਤੱਕ ਪੂਰੀ ਹੋ ਜਾਵੇਗੀ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਵਿਚ ਊਧਮਪੁਰ-ਬਾਰਾਮੂਲਾ ਰੇਲ ਲਾਈਨ ਦਾ ਕੰਮ ਪੂਰਾ ਹੋ ਜਾਵੇਗਾ।
ਇਸ ਸਾਲ ਦਸੰਬਰ ਜਾਂ ਅਗਲੇ ਸਾਲ ਜਨਵਰੀ-ਫਰਵਰੀ ਵਿਚ ਇਸ ਰਸਤੇ ‘ਤੇ ਟ੍ਰੇਨ ਚੱਲਣ ਲੱਗਣਗੀਆਂ। ਉਨ੍ਹਾਂ ਕਿਹਾ ਕਿ ਇਸ ਲਾਈਨ ਲਈ ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤੀ ਗਈ ‘ਵੰਦੇ ਭਾਰਤ’ ਟ੍ਰੇਨ ਤਿਆਰ ਕੀਤੀ ਜਾ ਰਹੀ ਹੈ। ਇਸ ਟ੍ਰੇਨ ਦੇ ਨਿਰਮਾਣ ਵਿਚ ਤਾਪਮਾਨ, ਬਰਫ ਵਰਗੀ ਹਰ ਚੀਜ਼ ਨੂੰ ਧਿਆਨ ਵਿਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਪਟਿਆਲਾ : ਲੜਾਈ ‘ਚ ਵਿਰੋਧੀ ਧਿਰ ਦਾ ਸਾਥ ਦੇਣ ‘ਤੇ ਹਮਲਾ, ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਅੰਗੂਠਾ
ਰੇਲ ਮੰਤਰੀ ਨੇ ਕਿਹਾ ਕਿ ਏਫਿਲ ਟਾਵਰ ਤੋਂ ਵੀ ਉੱਚੇ ਰੇਲਵੇ ਪੁਲ ਨੂੰ ਲੈ ਕੇ ਸਾਰੇ ਪ੍ਰੀਖਣ ਪੂਰੇ ਕਰ ਲਏ ਗਏ ਹਨ ਤੇ ਉਹ ਸਾਰੇ ਸਫਲ ਰਹੇ ਹਨ। ਰੇਲ ਮੰਤਰੀ ਨੇ ਕਿਹਾ ਕਿ ਇਹ ਦੁਨੀਆ ਦੇ ਸਭ ਤੋਂ ਉਚੇ ਪੁਲਾਂ ਵਿਚੋਂ ਇਕ ਹੋਰ ਦੇਸ਼ ਦਾ ਸਭ ਤੋਂ ਉੱਚਾ ਰੇਲਵੇ ਪੁਲ ਹੈ। ਤੇਜ਼ ਰਫਤਾਰ ਹਵਾਵਾਂ, ਜ਼ਿਆਦਾ ਤਾਪਮਾਨ, ਭੂਚਾਲ ਸੰਭਾਵਿਤ ਖੇਤਰ, ਹਾਈਡ੍ਰੋਲਾਜੀਕਲ ਪ੍ਰਭਾਵ ਹਰ ਚੀਜ਼ ਦਾ ਅਧਿਐਨ ਕੀਤਾ ਗਿਆ ਹੈ। ਹੁਣ ਰੇਲਵੇ ਪੁਲ ਸੰਚਾਲਨ ਲਈ ਪੂਰੀ ਤਰ੍ਹਾਂ ਤੋਂ ਤਿਆਰ ਹੈ। ਪਟੜੀਆਂ ਵਿਛਾਉਣ ਦਾ ਕੰਮ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: