ਝਾਰਖੰਡ ਦੇ ਪੱਛਮ ਸਿੰਙਭੂਮ ਦੇ ਕੁਰਮਿਤਾ ਪਿੰਡ ਦੇ ਰਹਿਣ ਵਾਲੇ ਚੁੰਬਰੂ ਤਾਮਸੋਏ ਨੇ ਇਕੱਲੇ 100 ਗੁਣਾ 100 ਫੁੱਟ ਵਾਲਾ 20 ਫੁੱਟ ਡੂੰਘਾ ਤਾਲਾਬ ਖੋਦ ਲਿਆ। ਨਾ ਕਦੇ ਸਰਕਾਰੀ ਮਦਦ ਦੀ ਚਾਹਤ ਰੱਖੀ ਤੇ ਨਾ ਹੀ ਕਿਸੇ ਤੋਂ ਮਦਦ ਮੰਗੀ। ਉਨ੍ਹਾਂ ਦੇ ਬਣਾਏ ਤਾਲਾਬ ਤੋਂ ਪੂਰੇ ਪਿੰਡ ਦੇ ਪਾਣੀ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ। 72 ਸਾਲ ਦੇ ਚੁੰਬਰੂ ਤਾਮਸੋਏ ਨੇ ਆਪਣੀ ਪੂਰੀ ਉਮਰ ਇਸ ਤਾਲਾਬ ਦੀ ਖੁਦਾਈ ਅਤੇ ਉਸ ਦੇ ਵਿਸਤਾਰ ਵਿਚ ਲਗਾ ਦਿੱਤੀ। ਉਮਰ ਦੇ ਥਪੇੜਿਆਂ ਨੇ ਉਨ੍ਹਾਂ ਨੂੰ ਸਰੀਰਕ ਤੌਰ ‘ਤੇ ਕਮਜ਼ੋਰ ਕਰ ਦਿੱਤਾ ਹੈ ਪਰ ਉਨ੍ਹਾਂ ਨੇ ਪਾਣੀ ਬਚਾਉਣ ਤੇ ਹਰਿਆਲੀ ਫੈਲਾਉਣ ਲਈ ਜਨੂੰਨ ਤੇ ਹੌਸਲੇ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ।
ਚੁੰਬਰੂ ਤਾਮਸੋਏ ਦਾ ਇਹ ਸਫਰ ਲਗਭਗ 45 ਸਾਲ ਪਹਿਲਾਂ ਸ਼ੁਰੂ ਹੋਇਆ। ਉਹ 1975 ਸਾਲ ਦਾ ਸੀ। ਇਲਾਕੇ ਵਿਚ ਸੁੱਕਾ ਪਿਆ ਸੀ। ਘਰ ਵਿਚ ਦੋ ਸਮੇਂ ਲਈ ਅਨਾਜ ਤੱਕ ਦਾ ਸੰਕਟ ਸੀ। ਉਦੋਂ ਉੱਤਰ ਪ੍ਰਦੇਸ਼ ਤੋਂ ਇਸ ਇਲਾਕੇ ਵਿਚ ਆਇਆ ਤੇ ਇਕ ਠੇਕੇਦਾਰ ਪਿੰਡ ਦੇ ਕਈ ਨੌਜਵਾਨਾਂ ਨੂੰ ਮਜ਼ਦੂਰੀ ਲਈ ਆਪਣੇ ਨਾਲ ਰਾਏਬਰੇਲੀ ਲੈ ਗਿਆ। ਇਸ ਵਿਚ ਚੁੰਬਰੂ ਤਾਮਸੋਏ ਵੀ ਸੀ। ਉਥੇ ਉਨ੍ਹਾਂ ਨੇ ਨਹਿਰ ਲਈ ਮਿੱਟੀ ਖੁਦਾਈ ਦੇ ਕੰਮ ਵਿਚ ਲਗਾਇਆ ਗਿਆ। ਪੂਰੇ ਦਿਨ ਕੰਮ ਕਰਨ ਦੇ ਬਦਲੇ ਠੇਕੇਦਾਰ ਜੋ ਮਜ਼ਦੂਰੀ ਦਿੰਦਾ ਸੀ, ਉਹ ਬਹੁਤ ਘੱਟ ਸੀ। ਇਥੇ ਕੰਮ ਕਰਦੇ ਹੋਏ ਚੁੰਬਰੂ ਦੇ ਦਿਲ ਵਿਚ ਆਇਆ ਕਿ ਜੇਕਰ ਘਰ ਤੋਂ ਸੈਂਕੜੇ ਮੀਲ ਦੂਰ ਰਹਿ ਕੇ ਮਿੱਟੀ ਦੀ ਖੁਦਾਈ ਹੀ ਕਰਨੀ ਹੈ ਤਾਂ ਕਿਉਂ ਨਹੀਂ ਇਹ ਕੰਮ ਆਪਣੇ ਪਿੰਡ ਵਿਚ ਹੀ ਕੀਤਾ ਜਾਵੇ। ਲਗਭਗ 2 ਮਹੀਨਿਆਂ ਬਾਅਦ ਉਹ ਪਿੰਡ ਪਰਤ ਆਇਆ।
ਪਿੰਡ ਵਾਪਸ ਪਰਤਦੇ ਹੀ ਚੁੰਬਰੂ ਨੇ ਆਪਣੀ ਜ਼ਮੀਨ ‘ਤੇ ਬਾਗਬਾਨੀ ਸ਼ੁਰੂ ਕੀਤੀ ਪਰ ਜਦੋਂ ਸਿੰਚਾਈ ਲਈ ਪਾਣੀ ਦੀ ਲੋੜ ਪਈ ਤਾਂ ਨੇੜੇ ਸਥਿਤ ਤਾਲਾਬ ਦੇ ਮਾਲਕ ਨੇ ਸਾਫ ਮਨ੍ਹਾ ਕਰ ਦਿੱਤਾ। ਇਹ ਗੱਲ ਚੁੰਬਰੂ ਦੇ ਦਿਲ ‘ਤੇ ਲੱਗੀ ਤੇ ਉਸ ਨੇ ਰੋਜ਼ ਇਕੱਲੇ ਤਾਲਾਬ ਖੋਦਣ ਦੀ ਜ਼ਿੱਦ ਫੜ ਲਈ। ਖੇਤੀਬਾੜੀ ਨਾਲ ਹਰ ਰੋਜ਼ 4-5 ਘੰਟੇ ਦਾ ਸਮਾਂ ਕੱਢ ਕੇ ਤਾਲਾਬ ਲਈ ਮਿੱਟੀ ਖੁਦਾਈ ਕਰਨ ਲੱਗਾ। ਜੇਕਰ ਕਿਸੇ ਦਿਨ ਸਮਾਂ ਨਾਲ ਮਿਲਦਾ ਤਾਂ ਰਾਤ ਵਿਚ ਢਿਬਰੀ ਜਲਾ ਕੇ ਖੁਦਾਈ ਕਰਦਾ ਸੀ। ਪਿੰਡ ਦੇ ਲੋਕ ਹੱਸਦੇ। ਕੁਝ ਲੋਕ ਉਸ ਨੂੰ ਮੂਰਖ ਕਹਿੰਦੇ ਸਨ।
ਇਸੇ ਦਰਮਿਆਨ ਚੁੰਬਰੂ ਦਾ ਵਿਆਹ ਹੋ ਗਿਆ ਤੇ ਇਕ ਬੱਚਾ ਹੋਇਆ।ਉਨ੍ਹਾਂ ਨੂੰ ਉਮੀਦ ਸੀ ਕਿ ਪਤਨੀ ਉਸ ਦੇ ਤਾਲਾਬ ਖੋਦਣ ਵਿਚ ਸਾਂਝੀਦਾਰ ਬਣੇਗੀ ਪਰ ਪਿੰਡ ਦੇ ਬਾਕੀ ਲੋਕਾਂ ਦੀ ਤਰ੍ਹਾਂ ਉਹ ਵੀ ਇਸ ਨੂੰ ਪਾਗਲਪਣ ਸਮਝਦੀ ਸੀ। ਪਤਨੀ ਉਸ ਨੂੰ ਛੱਡ ਕੇ ਚਲੀ ਗਈ ਜਿਸ ਕਾਰਨ ਚੁੰਬਰੂ ਨੂੰ ਕਾਫੀ ਸੱਟ ਲੱਗੀ ਪਰ ਉਸ ਨੇ ਤਾਲਾਬ ਖੁਦਾਈ ਦੀ ਰਫਤਾਰ ਹੋਰ ਤੇਜ਼ ਕਰ ਦਿੱਤੀ। ਕੁਝ ਹੀ ਸਾਲਾਂ ਵਿਚ ਤਾਲਾਬ ਬਣ ਕੇ ਤਿਆਰ ਹੋ ਗਿਆ। ਉਸ ਵਿਚ ਇੰਨਾ ਪਾਣੀ ਜਮ੍ਹਾ ਹੋਣ ਲੱਗਾ ਕਿ ਉਸ ਦੀ ਬਾਗਬਾਨੀ ਤੇ ਖੇਤੀ ਦੀਆਂ ਜ਼ਰੂਰਤਾਂ ਪੂਰੀਆਂ ਹੋਣ ਲੱਗੀਆਂ।
ਚੁੰਬਰੂ ਦੀ ਆਪਣੀ ਖੇਤੀ ਤੇ ਬਾਗਬਾਨੀ ਦੀਆਂ ਜ਼ਰੂਰਤਾਂ ਲਈ ਛੋਟਾ ਤਾਲਾਬ ਤਾਂ ਸਾਲਾਂ ਪਹਿਲਾਂ ਹੀ ਬਣ ਗਿਆ ਸੀ ਪਰ ਉਸ ਨੇ ਆਪਣੀ ਮੁਹਿੰਮ ਜਾਰੀ ਰੱਖੀ। ਤਾਲਾਬ ਦਾ ਘੇਰਾ ਤੇ ਉਸ ਦੀ ਡੂੰਘਾਈ ਵਧਾਉਣ ਲਈ ਰੋਜ਼ ਖੁਦਾਈ ਕਰਦਾ ਰਿਹਾ ਤੇ ਕੁਝ ਸਾਲ ਪਹਿਲਾਂ ਇਸ ਦਾ ਆਕਾਰ ਸੌ ਗੁਣਾ ਫੁੱਟ ਹੋ ਗਿਆ। ਹੁਣ ਇਸ ਵਿਚ ਸਾਲਾਂ ਭਰ ਪਾਣੀ ਰਹਿੰਦਾ ਹੈ। ਉਹ ਇਸ ਵਿਚ ਮੱਛੀ ਪਾਲਣ ਵੀ ਕਰਦਾ ਹੈ।
ਇਹ ਵੀ ਪੜ੍ਹੋ : 76.38 ਲੱਖ ਰੁਪਏ ਦੇ ਗਬਨ ਮਾਮਲੇ ‘ਚ ਮਾਰਕਫੈੱਡ ਦੇ ਸਾਬਕਾ ਡਿਪੂ ਮੈਨੇਜਰ ‘ਤੇ ਮਾਮਲਾ ਦਰਜ
ਚੁੰਬਰੂ ਇਸੇ ਤਲਾਬ ਦੀ ਬਦੌਲਤ ਲਗਭਗ 5 ਏਕੜ ਜ਼ਮੀਨ ‘ਤੇ ਖੇਤੀ ਕਰਦੇ ਹਨ। ਉਨ੍ਹਾਂ ਨੇ 50-60 ਦਰੱਖਤਾਂ ਦੀ ਬਾਗਬਾਨੀ ਵੀ ਵਿਕਸਿਤ ਕੀਤੀ ਹੋਈ ਹੈ। ਤਾਲਾਬ ਦੇ ਪਾਣੀ ਦੀ ਵਰਤੋਂ ਪਿੰਡ ਦੇ ਦੂਜੇ ਕਿਸਾਨ ਵੀ ਖੇਤੀ ਤੋਂ ਲੈ ਕੇ ਨਹਾਉਣ ਲਈ ਕਰਦੇ ਹਨ। ਇਲਾਕੇ ਵਿਚ ਪਹਿਲਾਂ ਸਾਲ ਭਰ ਸਿਰਫ ਝੋਨੇ ਦੀ ਇਕ ਫਸਲ ਹੁੰਦੀ ਸੀ ਪਰ ਹੁਣ ਚੁੰਬਰੂ ਨਾਲ ਪਿੰਡ ਦੇ ਲੋਕ ਆਪਣੇ ਖੇਤਾਂ ਵਿਚ ਟਮਾਟਰ, ਗੋਭੀ, ਹਰੀ ਮਿਰਚ ਤੇ ਧਨੀਏ ਦੀ ਵੀ ਖੇਤੀ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: