ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ਦੇ ਬਾਅਦ ਰਾਹੁਲ ਗਾਂਧੀ ਵੱਲੋਂ ਵੀਰ ਸਾਵਰਕਰ ਬਾਰੇ ਦਿੱਤੇ ਬਿਆਨ ‘ਤੇ ਹੰਗਾਮਾ ਵਧਦਾ ਦਿਖਾਈ ਦੇ ਰਿਹਾ ਹੈ। ਵੀਰ ਸਾਵਰਕਰ ਦੇ ਪੋਤੇ ਨੇ ਵੀ ਰਾਹੁਲ ਗਾਂਧੀ ਨੂੰ ਚੈਲੰਜ ਦੇ ਦਿੱਤਾ ਹੈ।
ਵੀਰ ਸਾਵਰਕਰ ਦੇ ਪੋਤੇ ਰਣਜੀਤ ਸਾਵਰਕਰ ਨੇ ਕਿਹਾ ਕਿ ਰਾਹੁਲ ਗਾਂਧੀ ਕਹਿ ਰਹੇ ਹਨ ਕਿ ਉਹ ਮਾਫੀ ਨਹੀਂ ਮੰਗਣਗੇ ਕਿਉਂਕਿ ਉਹ ਸਾਵਰਕਰ ਨਹੀਂ ਹਨ। ਮੈਂ ਉਨ੍ਹਾਂ ਨੂੰ ਚੈਲੰਜ ਦਿੰਦਾ ਹਾਂ ਕਿ ਉਹ ਦਸਤਾਵੇਜ਼ ਦਿਖਾਉਣ ਕਿ ਸਾਵਰਕਰ ਨੇ ਮਾਫੀ ਮੰਗੀ ਸੀ। ਇਸ ਦੇ ਉਲਟ ਉਹ ਦੋ ਵਾਰ ਸੁਪਰੀਮ ਕੋਰਟ ਤੋਂ ਮਾਫੀ ਮੰਗ ਚੁੱਕੇ ਹਨ। ਰਣਜੀਤ ਸਾਵਰਕਰ ਨੇ ਕਿਹਾ ਕਿ ਜੋ ਵੀ ਰਾਹੁਲ ਗਾਂਧੀ ਕਹਿ ਰਹੇ ਹਨ ਉਹ ਬਚਕਾਨਾ ਹੈ। ਰਾਜਨੀਤੀ ਨੂੰ ਬੜ੍ਹਾਵਾ ਦੇਣ ਲਈ ਦੇਸ਼ਭਗਤਾਂ ਦੇ ਨਾਂ ਦਾ ਇਸਤੇਮਾਲ ਨਿੰਦਣਯੋਗ ਹੈ।
ਰਾਹੁਲ ਗਾਂਧੀ ਦੇ ਬਿਆਨ ਨਾਲ ਅਸਹਿਮਤ ਊਧਵ ਠਾਕਰੇ ਦੇ ਸ਼ਿਵਸੈਨਾ ਯੂਬੀਟੀ ਅੱਜ ਗਾਂਧੀ ਪ੍ਰਤਿਮਾ ਦੇ ਪ੍ਰਦਰਸ਼ਨ ਤੇ ਸੰਸਦ ਮਾਰਚ ਵਿਚ ਸ਼ਾਮਲ ਨਹੀਂ ਹੋਏ। ਸੂਤਰਾਂ ਦਾ ਇਹ ਵੀ ਦਾਅਵਾ ਹੈ ਕਿ ਖੜਗੇ ਵੱਲੋਂ ਅੱਜ ਰਾਤ ਆਯੋਜਿਤ ਕੀਤੇ ਜਾ ਰਹੇ ਡਿਨਰ ਵਿਚ ਵੀ ਊਧਵ ਦੇ ਸਾਂਸਦ ਸ਼ਾਮਲ ਨਹੀਂ ਹੋਣਗੇ। ਊਧਵ ਠਾਕਰੇ ਨੇ ਕਾਂਗਰਸ ਨੂੰ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਸਾਵਰਕਰ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗੀ।
ਇਹ ਵੀ ਪੜ੍ਹੋ : ਸਾਬਕਾ ਸੈਨਿਕਾਂ ਲਈ ਮਾਨ ਸਰਕਾਰ ਦਾ ਵੱਡਾ ਐਲਾਨ, ਗਰੁੱਪ A ਤੇ B ਦੀਆਂ ਆਸਾਮੀਆਂ ਲਈ ਕਰ ਸਕਣਗੇ ਅਪਲਾਈ
ਸੰਜੇ ਰਾਊਤ ਨੇ ਕਿਹਾ ਕਿ ਉਹ ਰਾਹੁਲ ਨਾਲ ਮਿਲਣਗੇ ਤੇ ਉਨ੍ਹਾਂ ਨੂੰ ਆਪਣੇ ਭਾਸ਼ਣਾਂ ਤੇ ਪ੍ਰੈੱਸ ਕਾਨਫਰੰਸ ਵਿਚ ਸਾਵਰਕਰ ਦਾ ਨਾਂ ਲੈਣ ਤੋਂ ਬਚਣ ਲਈ ਸਮਝਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਇਹ ਊਧਵ ਦੀ ਅਗਵਾਈ ਵਾਲੀ ਸ਼ਿਵਸੈਨਾ ਲਈ ਆਸਥਾ ਦਾ ਵਿਸ਼ਾ ਹੈ। ਉੁਨ੍ਹਾਂ ਕਿਹਾ ਕਿ ਵੀਰ ਸਾਵਰਕਰ ਸਾਡੇ ਦੇਵਤਾ ਹਨ। ਸਾਵਰਕਰ ਸਾਡੀ ਆਸਥਾ ਨਾਲ ਜੁੜੇ ਹਨ। ਅਸੀਂ ਉਨ੍ਹਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰ ਸਕਦੇ।
ਵੀਡੀਓ ਲਈ ਕਲਿੱਕ ਕਰੋ -: