ਪਿਛਲੇ ਮਹੀਨੇ ਇੱਕ ਟਵੀਟ ਦੇ ਜਵਾਬ ਵਿੱਚ ਐਲਨ ਮਸਕ ਨੇ ਕਿਹਾ ਸੀ ਕਿ ਵੋਟਿੰਗ ਵਿੱਚ ਹਿੱਸਾ ਲੈਣ ਲਈ ਬਲੂ ਟਿੱਕ ਲਾਜ਼ਮੀ ਹੋਵੇਗਾ, ਹਾਲਾਂਕਿ ਉਸ ਦੌਰਾਨ ਲੋਕ ਇਸ ਨੂੰ ਮਜ਼ਾਕ ਸਮਝਦੇ ਸਨ ਅਤੇ ਹੁਣ ਐਲੋਨ ਮਸਕ ਨੇ ਅਧਿਕਾਰਤ ਤੌਰ ‘ਤੇ ਤਰੀਕ ਦੇ ਨਾਲ ਇਸ ਦਾ ਐਲਾਨ ਕਰ ਦਿੱਤਾ ਹੈ।
ਐਲਨ ਮਸਕ ਨੇ ਟਵੀਟ ਕੀਤਾ ਹੈ ਕਿ ਇਹ ਪਲਾਨ 15 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ। 15 ਅਪ੍ਰੈਲ ਤੋਂ ਸਿਰਫ ਵੈਰੀਫਾਈਡ ਅਕਾਉਂਟ ਵਾਲੇ ਹੀ ਟਵਿੱਟਰ ਪੋਲ ਵਿੱਚ ਵੋਟ ਪਾ ਸਕਣਗੇ ਅਤੇ ਪੋਲ ਪੋਸਟਾਂ ਅਜਿਹੇ ਯੂਜ਼ਰਸ ਦੀ ਟਾਈਮਲਾਈਨ ‘ਤੇ ਦਿਖਾਈ ਦੇਣਗੀਆਂ। ਐਲਨ ਮਸਕ ਮੁਤਾਬਕ ਇਸ ਨਾਲ ਏਆਈ ਬੋਟ ਵਾਲੀ ਵੋਟਿੰਗ ਘੱਟ ਜਾਵੇਗੀ।
ਚੋਣਾਂ ਨੂੰ ਸੀਮਤ ਕਰਨ ਅਤੇ ਵੈਰੀਫਾਈਡ ਖਾਤਿਆਂ ਤੱਕ ਵੋਟ ਪਾਉਣ ਦਾ ਮਤਲਬ ਹੈ ਕਿ ਤੁਹਾਨੂੰ ਚੋਣਾਂ ਵਿੱਚ ਵੋਟ ਪਾਉਣ ਲਈ ਵੀ ਭੁਗਤਾਨ ਕਰਨਾ ਪਏਗਾ, ਜਿਵੇਂਕਿ ਐਲਨ ਮਸਕ ਨੇ ਹਾਲ ਹੀ ਵਿੱਚ ਕਿਹਾ ਹੈ ਕਿ 1 ਅਪ੍ਰੈਲ ਤੋਂ ਸਾਰੀਆਂ ਲਿਗੇਸੀ ਬਲੂ ਟਿੱਕਾਂ (ਮੁਫ਼ਤ ਵਾਲੇ) ਨੂੰ ਹਟਾ ਦਿੱਤਾ ਜਾਵੇਗਾ। ਸੌਖੀ ਭਾਸ਼ਾ ਵਿੱਚ ਹੁਣ ਤੁਹਾਨੂੰ ਪੈਸੇ ਦਿੱਤੇ ਬਿਨਾਂ ਬਲੂ ਟਿੱਕ ਨਹੀਂ ਮਿਲੇਗਾ।
ਐਲਨ ਮਸਕ ਫ੍ਰੀ ਬਲੂ ਟਿੱਕ ਨੂੰ ਹਟਾਉਣ ਜਾ ਰਹੇ ਹਨ। ਬਲੂ ਟਿੱਕ ਅਕਾਊਂਟ ਦੇ ਨਾਲ ਲੀਗੇਸੀ ਵੈਰੀਫਾਈਡ ਦਾ ਟੈਗ ਪਹਿਲਾਂ ਹੀ ਮੌਜੂਦ ਹੈ, ਜਿਸ ਨੂੰ ਐਲਨ ਮਸਕ ਅਗਲੇ ਹਫਤੇ ਤੋਂ ਖਤਮ ਕਰਨ ਜਾ ਰਹੇ ਹਨ, ਯਾਨੀ ਸਾਰੇ ਲੀਗੇਸੀ ਵੈਰੀਫਾਈਡ ਖਾਤਿਆਂ ਦੇ ਬਲੂ ਟਿੱਕ ਨੂੰ ਹਟਾ ਦਿੱਤੇ ਜਾਣਗੇ, ਹਾਲਾਂਕਿ ਜੇ ਇਹ ਫ੍ਰੀ ਬਲੂ ਟਿੱਕ ਵਾਲੇ ਟਵਿੱਟਰ ਨੂੰ ਪੈਸੇ ਦੇ ਕੇ ਟਵਿੱਟਰ ਬਲੂ ਦੀ ਸੇਵਾ ਲੈਂਦੇ ਹਨ ਤਾਂ ਉਨ੍ਹਾਂ ਦਾ ਬਲੂ ਟਿਕ ਬਣਿਆ ਰਹੇਗਾ, ਪਰ ਵੇਰੀਫਾਈਡ ਦਾ ਟੈਗ ਹੱਟ ਜਾਏਗਾ। ਇਹ 1 ਅਪ੍ਰੈਲ 2023 ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਲਿਗੇਸੀ ਵੈਰੀਫਿਕੇਸ਼ਨ ਦੇ ਤਹਿਤ ਪੱਤਰਕਾਰਾਂ, ਮੀਡੀਆ ਹਾਊਸਾਂ, ਮਸ਼ਹੂਰ ਹਸਤੀਆਂ ਆਦਿ ਨੂੰ ਬਲੂ ਟਿੱਕ ਮੁਫਤ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਔਰਤਾਂ ਤੇ ਗੁੰਮਸ਼ੁਦਾ ਬੱਚਿਆਂ ਲਈ ਹੈਲਪਲਾਈਨ ਨੰਬਰ ਜਾਰੀ, CM ਮਾਨ ਬੋਲੇ, ‘ਸਾਡਾ ਮਕਸਦ ਹਿਫ਼ਾਜ਼ਤ’
ਟਵਿੱਟਰ ਬਲੂ ਦੇ ਮੋਬਾਈਲ ਪਲਾਨ ਦੀ ਭਾਰਤ ਵਿੱਚ ਕੀਮਤ 900 ਰੁਪਏ ਹੈ ਅਤੇ ਵੈੱਬ ਵਰਜਨ ਲਈ 650 ਰੁਪਏ ਚਾਰਜ ਕੀਤੇ ਜਾਂਦੇ ਹਨ। ਐਲਨ ਮਸਕ ਨੇ ਹਾਲ ਹੀ ਵਿੱਚ ਮੁਫਤ ਖਾਤੇ ਤੋਂ SMS ਅਧਾਰਤ ਟੂ ਫੈਕਟਰ ਪ੍ਰਮਾਣਿਕਤਾ (2FA) ਵਿਸ਼ੇਸ਼ਤਾ ਨੂੰ ਵੀ ਹਟਾ ਦਿੱਤਾ ਹੈ। ਹੁਣ ਕੁੱਲ ਮਿਲਾ ਕੇ ਇਹੀ ਹੈ ਕਿ ਜੇ ਤੁਸੀਂ ਆਪਣੇ ਟਵਿੱਟਰ ਅਕਾਉਂਟ ਲਈ ਬਲੂ ਟਿੱਕ ਚਾਹੁੰਦੇ ਹੋ ਅਤੇ ਬਿਹਤਰ ਸੁਰੱਖਿਆ ਲਈ 2FA ਚਾਹੁੰਦੇ ਹੋ ਅਤੇ ਨਾਲ ਹੀ ਪੋਲ ‘ਚ ਵੋਟ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਘੱਟੋ-ਘੱਟ 650 ਰੁਪਏ ਪ੍ਰਤੀ ਮਹੀਨਾ ਅਦਾ ਕਰਨੇ ਪੈਣਗੇ ਨਹੀਂ ਤਾਂ ਤੁਹਾਡੇ ਖਾਤੇ ਦੀ SMS ਆਧਾਰਿਤ 2FA ਸੇਵਾ ਬੰਦ ਹੋ ਜਾਵੇਗੀ ਅਤੇ ਬਲੂ ਟਿੱਕ ਹਟਾ ਦਿੱਤਾ ਜਾਵੇਗਾ ਅਤੇ ਪੋਲ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: