ਲੁਧਿਆਣਾ ਦੇ ਬਸੰਤ ਚੌਕੀ ਦੇ ਇੰਚਾਰਜ ਜਰਨੈਲ ਸਿੰਘ ‘ਤੇ ਰਿਸ਼ਵਤ ਮੰਗਣ ਦੇ ਦੋਸ਼ ਲੱਗੇ ਹਨ। ਨਸ਼ੇ ਨਾਲ ਫੜੇ ਗਏ ਮੁਲਜ਼ਮਾਂ ‘ਤੇ ਕੇਸ ਨਾ ਦਰਜ ਕਰਨ ਬਦਲੇ ਰੁਪਏ ਲਏ ਗਏ। ਸ਼ਿਮਲਾਪੁਰ ਥਾਣਾ ਨੇ ਚੌਕੀ ਇੰਚਾਰਜ ਖਿਲਾਫ ਮਾਮਲਾ ਦਰਜ ਕੀਤਾ ਹੈ।
28 ਮਾਰਚ ਨੂੰ ਸ਼ਿਮਲਾਪੁਰੀ ਥਾਣਾ ਦੇ ਐੱਸਐੱਚਓ ਪ੍ਰਮੋਦ ਕੁਮਾਰ ਆਪਣੀ ਟੀਮ ਨਾਲ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਉੁਨ੍ਹਾਂ ਨੂੰ ਖਬਰ ਮਿਲੀ ਕਿ ਅੰਮ੍ਰਿਤਪਾਲ ਤੇ ਪਰਵਿੰਦਰ ਹੈਰੋਇਨ ਤਸਕਰੀ ਦਾ ਕੰਮ ਕਰਦੇ ਹਨ। ਦੋਵੇਂ ਮੁਲਜ਼ਮ ਮੋਟਰਸਾਈਕਲ ‘ਤੇ ਜਲੰਧਰ ਤੋਂ ਨਸ਼ਾ ਲਿਆ ਰਹੇ ਹਨ ਜਿਨ੍ਹਾਂ ਨੂੰ ਪੁਲਿਸ ਨੇ ਬਾਈਕ ਤੇ 13 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ।
ਐੱਸਐੱਚਓ ਪ੍ਰਮੋਦ ਨੇ ਦੱਸਿਆ ਕਿ 28 ਫਰਵਰੀ ਨੂੰ ਚੌਕੀ ਬਸੰਤ ਪਾਰਕ ਇੰਚਾਰਜ ਜਰਨੈਲ ਸਿੰਘ ਨੇ ਉਨ੍ਹਾਂ ਨੂੰ ਇਕ ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਸੀ। ਮਾਮਲਾ ਨਾ ਦਰਜ ਕਰਨ ਬਦਲੇ ਜਰਨੈਲ ਸਿੰਘ ਨੇ ਪਰਵਿੰਦਰ ਸਿੰਘ, ਅੰਮ੍ਰਿਤਪਾਲ ਦੀ ਮਾਤਾ ਸਤਵੰਤ ਕੌਰ, ਨਿਰਮਲ ਸਿੰਘ ਵਾਸੀ ਗਰਗ ਕਾਲੋਨੀ ਬਰੇਟਾ ਰੋਡ ਤੋਂ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ।
ਇਹ ਵੀ ਪੜ੍ਹੋ : ਆਰਬੀਆਈ ਨੇ ਪੰਜਾਬ ਸਰਕਾਰ ਨੂੰ ਕਣਕ ਖਰੀਦ ਲਈ CCL ਦੀ ਪਹਿਲੀ ਕਿਸ਼ਤ ਨੂੰ ਦਿੱਤੀ ਮਨਜ਼ੂਰੀ
ਜਰਨੈਲ ਸਿੰਘ ਦਾ ਉੁਨ੍ਹਾਂ ਨਾਲ 70 ਹਜ਼ਾਰ ਵਿਚ ਸੌਦਾ ਤੈਅ ਹੋ ਗਿਆ। 1 ਮਾਰਚ 2023 ਨੂੰ ਜਰਨੈਲ ਸਿੰਘ ਵੱਲੋਂ ਦੱਸੀ ਗਈ ਜਗ੍ਹਾ ਕੁਆਲਿਟੀ ਚੌਕ ਪਹੁੰਚ ਕੇ ਉੁਸ ਦੀ ਕਾਰ ਫਾਰਚੂਨਰ ਗੱਡੀ ਵਿਚ ਬੈਠ ਕੇ 70,000 ਰੁਪਏ ਦਿੱਤੇ। ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਤਿੰਨੋਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: