ਪਲੇਨ ਦੇ ਦੇਰੀ ਨਾਲ ਉੁਡਣ ਦੀਆਂ ਖਬਰਾਂ ਤਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਆਂਧਰਾ ਪ੍ਰਦੇਸ਼ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਫਲਾਈਟ ਨੇ ਤੈਅ ਸਮੇਂ ਤੋਂ ਪੂਰੇ 12 ਘੰਟੇ ਪਹਿਲਾਂ ਹੀ ਏਅਰਪੋਰਟ ਤੋਂ ਉਡਾਣ ਭਰ ਲਈ। ਇਸ ਅਵਿਵਸਥਾ ਕਾਰਨ 20 ਤੋਂ ਵੱਧ ਯਾਤਰੀਆਂ ਦੀ ਫਲਾਈਟ ਛੁੱਟ ਗਈ। ਜਹਾਜ਼ ਵਿਚ ਸਵਾਰ ਹੋ ਕੇ ਨਾ ਜਾ ਸਕਣ ਵਾਲੇ ਯਾਤਰੀਆਂ ਨੇ ਘਟਨਾ ਦੇ ਬਾਅਦ ਨਾਰਾਜ਼ਗੀ ਜ਼ਾਹਿਰ ਕੀਤੀ ਹੈ।
ਘਟਨਾ ਆਂਧਰਾ ਪ੍ਰਦੇਸ਼ ਦੇ ਬਿਜਵਾੜਾ ਵਿਚ ਹੋਈ। ਇਥੇ ਗੰਨਾਵਰਮ ਏਅਰਪੋਰਟ ਤੋਂ ਕੁਵੈਤ ਲਈ ਬੁੱਧਵਾਰ ਦੀ ਦੁਪਹਿਰ 1.10 ਵਜੇ ਏਅਰ ਇੰਡੀਆ ਐਕਸਪ੍ਰੈਸ ਦੇ ਇਕ ਜਹਾਜ਼ ਨੂੰ ਰਵਾਨਾ ਹੋਣਾ ਸੀ। ਇਹ ਪਲੇਨ ਤੈਅ ਸਮੇਂ ਦੇ 12 ਘੰਟੇ ਯਾਨੀ ਰਾਤ ਦੇ 1.10 ਵਜੇ ਹੀ ਰਵਾਨਾ ਹੋ ਗਿਆ ਤੇ 20 ਤੋਂ ਵੱਧ ਯਾਤਰੀਆਂ ਨੂੰ ਪਤਾ ਨਹੀਂ ਚੱਲ ਸਕਿਆ ਜਿਸ ਕਾਰਨ ਉਨ੍ਹਾਂ ਦੀ ਫਲਾਈਟ ਛੁੱਟ ਗਈ।
ਯਾਤਰੀਆਂ ਦਾ ਕਹਿਣਾ ਹੈ ਕਿਉਨ੍ਹਾਂ ਨੂੰ ਜੋ ਟਿਕਟ ਦਿੱਤਾ ਗਿਆ, ਉਸ ਵਿਚ ਫਲਾਈਟ ਦਾ ਸਮਾਂ ਬੁੱਧਵਾਰ ਦੁਪਹਿਰ 1.10 ਵਜੇ ਲਿਖਿਆ ਸੀ ਪਰ ਫਲਾਈਟ ਦੇਰ ਰਾਤ 1.10 ਵਜੇ ਹੀ ਰਵਾਨਾ ਕਰ ਦਿੱਤੀ ਗਈ। ਰਿਪੋਰਟ ਮੁਤਾਬਕ ਏਅਰ ਇੰਡੀਆ ਦੇ ਸਟਾਫ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਬੁਕਿੰਗ ਵੈੱਬਸਾਈਟ ਤੇ ਯਾਤਰੀਆਂ ਨੂੰ ਫਲਾਈਟ ਦੀ ਟਾਈਮਿੰਗ ਬਾਰੇ ਦੱਸਿਆ ਸੀ। ਹਾਲਾਂਕਿ ਜਿਹੜੇ ਯਾਤਰੀਆਂ ਦੀ ਫਲਾਈਟ ਛੁੱਟ ਗਈ ਹੈ, ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਅਜਿਹਾ ਹੀ ਇਕ ਮਾਮਲਾ ਬੰਗਲੌਰ ਏਅਰਪੋਰਟ ‘ਤੇ ਸਾਹਮਣੇ ਆਇਆ ਸੀ। ਰਿਪੋਰਟ ਮੁਤਾਬਕ ਇਥੇ ਜਹਾਜ ਕੰਪਨੀ ਗੋ ਫਸਟ ਦੀ ਇਕ ਫਲਾਈਟ ਨੇ 50 ਤੋਂ ਜ਼ਿਆਦਾ ਯਾਤਰੀਆਂ ਨੂੰ ਛੱਡ ਕੇ ਉਡਾਣ ਭਰ ਲਈ ਸੀ। ਜਦੋਂ ਫਲਾਈਟ ਨੇ ਉਡਾਣ ਭਰੀ ਤਾਂ ਇਹ ਯਾਤਰੀ ਰਨਵੇ ‘ਤੇ ਬੱਸ ਵਿਚ ਸਵਾਰ ਸਨ ਪਰ ਫਲਾਈਟ ਇਨ੍ਹਾਂ ਨੂੰ ਛੱਡ ਗਈ ਤੇ ਉਡਾਣ ਭਰ ਗਈ। ਇਹ ਮਾਮਲਾ ਬੰਗਲੌਰ ਤੋਂ ਦਿੱਲੀ ਜਾ ਰਹੀ ਗੋ ਫਸਟ ਫਲਾਈਟ G8116 ਦਾ ਸੀ।
ਇਹ ਵੀ ਪੜ੍ਹੋ : ਆਰਬੀਆਈ ਨੇ ਪੰਜਾਬ ਸਰਕਾਰ ਨੂੰ ਕਣਕ ਖਰੀਦ ਲਈ CCL ਦੀ ਪਹਿਲੀ ਕਿਸ਼ਤ ਨੂੰ ਦਿੱਤੀ ਮਨਜ਼ੂਰੀ
ਇਕ ਸੋਸ਼ਲ ਮੀਡੀਆ ਯੂਜ਼ਰ ਨੇ ਬੰਗਲੌਰ ਏਅਰਪੋਰਟ ਦਾ ਵੀਡੀਓ ਸ਼ੇਅਰ ਕਰ ਕਿਹਾ ਸੀ ਕਿ ਗੋ ਫਸਟ ਦੀ ਬੰਗਲੌਰ ਤੋਂ ਦਿੱਲੀ ਜਾਣ ਵਾਲੀ G8116 ਫਲਾਈਟ 54 ਯਾਤਰੀਆਂ ਲਈ ਬਿਨਾਂ ਹੀ ਉਡ ਗਈ। ਫਲਾਈਟ ਵਿਚ ਇਨ੍ਹਾਂ 54 ਯਾਤਰੀਆਂ ਦਾ ਸਾਮਾਨ ਸਵਾਰ ਸੀ ਪਰ ਇਨ੍ਹਾਂ ਯਾਤਰੀਆਂ ਨੂੰ ਲਏ ਬਿਨਾਂ ਹੀ ਜਹਾਜ਼ ਨੇ ਉਡਾਣ ਭਰ ਲਈ।
ਵੀਡੀਓ ਲਈ ਕਲਿੱਕ ਕਰੋ -: