ਕਿੰਨਾ ਵਧੀਆ ਹੋਵੇ ਕਿ ਤੁਸੀਂ ਕਾਰ ਲੈ ਕੇ ਸਿੱਧੇ ਕਿਸੇ ਸਟੇਸ਼ਨ ਦੇ ਪਲੇਟਫਾਰਮ ਤੱਕ ਚਲੇ ਜਾਓ ਤੇ ਫਿਰ ਉਥੇ ਆਰਾਮ ਨਾਲ ਸਮਾਨ ਟ੍ਰੇਨ ਵਿਚ ਰੱਖ ਦਿਓ। ਦੁਨੀਆ ਭਰ ਵਿਚ ਅਜਿਹੇ ਬਹੁਤ ਹੀ ਘੱਟ ਸਟੇਸ਼ਨ ਹੋਣਗੇ ਜਿਥੇ ਇਹ ਸਹੂਲਤ ਮਿਲੇਗੀ। ਹਾਲਾਂਕਿ ਭਾਰਤ ਵਿਚ ਇਕ ਅਜਿਹਾ ਸਟੇਸ਼ਨ ਹੈ ਜਿਸ ਦੇ ਪਲੇਟਫਾਰਮ ਤੱਕ ਤੁਸੀਂ ਆਪਣੀ ਕਾਰ ਲਿਜਾ ਸਕਦੇ ਹੋ। ਕੋਲਕਾਤਾ ਦਾ ਹਾਵੜਾ ਜੰਕਸ਼ਨ ਇਸੇ ਤਰ੍ਹਾਂ ਦਾ ਅਨੋਖਾ ਸਟੇਸ਼ਨ ਹੈ ਜਿਥੇ ਤੁਸੀਂ ਕਾਰ ਲਿਜਾ ਕੇ ਅੰਦਰ ਜਾ ਸਕਦੇ ਹੋ।
ਇਹ ਦੇਸ਼ ਦੇ ਸਭ ਤੋਂ ਪੁਰਾਣੇ ਸਟੇਸ਼ਨਾਂ ਵਿਚੋਂ ਇਕ ਹੈ। ਹਾਲਾਂਕਿ ਸਟੇਸ਼ਨ ਅੰਦਰ ਪਾਰਕਿੰਗ ਦੀ ਸਹੂਲਤ ਸਿਰਫ ਪਲੇਟਫਾਰਮ 21 ਤੇ 22 ਵਿਚ ਹੀ ਹੈ, ਇਸ ਲਈ ਤੁਹਾਨੂੰ ਪ੍ਰਤੀ ਘੰਟੇ 150-200 ਰੁਪਏ ਦਾ ਭੁਗਤਾਨ ਕਰਨਾ ਹੁੰਦਾ ਹੈ। ਟੈਕਸੀ, ਓਲਾ ਤੇ ਉਬਰ ਨੂੰ ਅੰਦਰ ਪਾਰਕ ਨਹੀਂ ਕੀਤਾ ਜਾ ਸਕਦਾ ਹੈ। ਇਸ ਦਾ ਨਿਰਮਾਣ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਕਰਾਇਆ ਸੀ। ਹਾਵੜਾ ਰੇਲਵੇ ਜੰਕਸ਼ਨ ਨੂੰ ਸਭ ਤੋਂ ਬਿਜ਼ੀ ਰੇਲਵੇ ਸਟੇਸ਼ਨਾਂ ਵਿਚ ਵੀ ਗਿਣਿਆ ਜਾਂਦਾ ਹੈ।
ਇਸ ਸਟੇਸ਼ਨ ‘ਤੇ ਕੁੱਲ 23 ਪਲੇਟਫਾਰਮ ਹਨ। ਇਸ ਦੇਸ਼ ਵਿਚ ਕਿਸੇ ਵੀ ਹੋਰ ਰੇਲਵੇ ਸਟੇਸ਼ਨ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ। ਦੇਸ਼ ਦੀ ਰਾਜਧਾਨੀ ਵਿਚ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਵੀ ਸਿਰਫ 16 ਹੀ ਪਲੇਟਫਾਰਮ ਹਨ। ਹਾਵੜਾ ਰੇਲਵੇ ਸਟੇਸ਼ਨ ‘ਤੇ 26 ਪਟੜੀਆਂ ਵਿਛੀਆਂ ਹੋਈਆਂ ਹਨ। ਇਹ ਦੇਸ਼ ਦੇ ਸਭ ਤੋਂ ਚੰਗੇ ਦਿਖਣ ਵਾਲੇ ਰੇਲਵੇ ਸਟੇਸ਼ਨਾਂ ਵਿਚ ਵੀ ਸ਼ਾਮਲ ਹੈ।ਇਸ ਸਟੇਸ਼ਨ ਤੋਂ ਹਰ ਦਿਨ 350 ਤੋਂ ਵੱਧ ਟ੍ਰੇਨਾਂ ਨਿਕਲਦੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 39 ਡੀਐੱਸਪੀ ਨੂੰ ਐੱਸਪੀ ਵਜੋਂ ਕੀਤਾ ਗਿਆ ਪ੍ਰਮੋਟ, ਦੇਖੋ ਲਿਸਟ
ਇਸ ਸਟੇਸ਼ਨ ਤੋਂ ਪਹਿਲੀ ਟ੍ਰੇਨ ਅਗਸਤ 1954 ਨੂੰ ਚੱਲੀ ਸੀ। ਇਸ ਟ੍ਰੇਨ ਵਿਚ ਸਫਰ ਕਰਨ ਲਈ ਲਗਭਗ 3000 ਲੋਕਾਂ ਨੇ ਅਪਲਾਈ ਕੀਤਾ ਸੀ ਪਰ ਇਨ੍ਹਾਂ ਵਿਚੋਂ ਕੁਝ ਨੂੰ ਹੀ ਮੌਕਾ ਮਿਲ ਸਕਿਆ ਸੀ। ਟ੍ਰੇਨ ਆਪਣੇ ਸਫਰ ਵਿਚ ਪੂਰੀ ਸਮਰੱਥਾ ਦੇ ਨਾਲ ਚੱਲੀ ਸੀ ਤੇ 24 ਮੀਲ ਯਾਨੀ 39 ਕਿਲੋਮੀਟਰ ਦਾ ਸਫਰ ਤੈਅ ਕੀਤਾ ਸੀ। ਇਸ ਟ੍ਰੇਨ ਵਿਚ 3 ਫਸਟ ਕਲਾਸ ਕੋਚ, 2 ਸੈਕੰਡ ਕਲਾਸ ਕੋਚ ਤੇ 3 ਥਰਡ ਕਲਾਸ ਕੋਚ ਸਨ। ਇਸ ਤੋਂ ਇਲਾਵਾ ਗਾਰਡ ਲਈ ਇਕ ਬ੍ਰੇਕ ਵੈਨ ਵੀ ਸੀ। ਗੌਰਤਲਬ ਹੈ ਕਿ ਇਨ੍ਹਾਂ ਸਾਰੇ ਕੋਚਾਂ ਦਾ ਨਿਰਮਾਣ ਉਸ ਸਮੇਂ ਵੀ ਭਾਰਤ ਵਿਚ ਹੀ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -: