ਭਾਰਤ ਸਰਕਾਰ ਨੇ ਨੈਸ਼ਨਲ ਰੇਅਰ ਡਿਸੀਜ਼ ਪਾਲਿਸੀ 2021 ਤਹਿਤ ਲਿਸਟਿਡ ਸਾਰੀਆਂ ਦੁਰਲੱਭ ਬੀਮਾਰੀਆਂ ਦੇ ਇਲਾਜ ਲਈ ਇੰਪੋਰਟਿਡ ਦਵਾਈਆਂ ਤੇ ਸਪੈਸ਼ਲ ਫੂਡ ‘ਤੇ ਬੇਸਿਕ ਕਸਟਮ ਡਿਊਟੀ ਖਤਮ ਕਰ ਦਿੱਤੀ ਹੈ। ਇੰਪੋਰਟ ਡਿਊਟੀ ਵਿਚ ਛੋਟ 1 ਅਪ੍ਰੈਲ ਤੋਂ ਲਾਗੂ ਹੋਵੇਗੀ।
ਇਸ ਨਾਲ ਦੇਸ਼ ਦੇ ਉਨ੍ਹਾਂ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਜਿਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਗੰਭੀਰ ਬੀਮਾਰੀ ਤੋਂ ਪੀੜਤ ਹੈ ਤੇ ਉਨ੍ਹਾਂ ਨੂੰ ਦਵਾਈਆਂ ਇੰਪੋਰਟ ਕਰਨੀ ਪੈਂਦੀ ਹੈ। ਕੈਂਸਰ ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੀ ਪੇਂਬ੍ਰੋਲਿਜੁਮਾਬ ‘ਤੇ ਵੀ ਸਰਕਾਰ ਨੇ ਛੋਟ ਦਿੱਤੀ ਹੈ।
ਇੰਪੋਰਟ ਡਿਊਟੀ ‘ਚ ਛੋਟ 1 ਅਪ੍ਰੈਲ ਤੋਂ ਲਾਗੂ ਹੋਵੇਗੀ। ਦਵਾਈਆਂ ‘ਤੇ ਆਮ ਤੌਰ ‘ਤੇ 10 ਫੀਸਦੀ ਦੀ ਬੇਸਿਕ ਕਸਟਮ ਡਿਊਟੀ ਲੱਗਦੀ ਹੈ ਜਦੋਂ ਕਿ ਲਾਈਫ ਸੇਵਿੰਗ ਡਰੱਗ ਦੀ ਕੁਝ ਕੈਟੇਗਰੀ ‘ਤੇ 5 ਫੀਸਦੀ ਜਾਂ 0 ਫੀਸਦੀ ਦਾ ਕੰਸਲੇਸ਼ਨਲ ਰੇਟ ਲੱਗਦਾ ਹੈ ਜਦੋਂ ਕਿ ਸਪਾਈਨਲ ਮਸਕੂਲਰ ਏਟ੍ਰੋਫੀ ਜਾਂ ਡਚੇਨ ਮਸਕੂਲਰ ਡਿਸਟ੍ਰਾਫੀ ਦੇ ਟ੍ਰੀਟਮੈਂਟ ਵਿਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ‘ਤੇ ਪਹਿਲਾਂ ਤੋਂ ਹੀ ਛੋਟ ਮਿਲ ਰਹੀ ਹੈ। ਸਰਕਾਰ ਤੋਂ ਹੋਰ ਦੁਰਲੱਭ ਬੀਮਾਰੀਆਂ ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ‘ਤੇ ਰਾਹਤ ਦੀ ਮੰਗ ਕੀਤੀ ਜਾ ਰਹੀ ਸੀ।
ਇਨ੍ਹਾਂ ਬੀਮਾਰੀਆਂ ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਜਾਂ ਸਪੈਸ਼ਲ ਫੂਡ ਕਾਫੀ ਜ਼ਿਆਦਾ ਮਹਿੰਗੇ ਹੁੰਦੇ ਹਨ। ਇਨ੍ਹਾਂ ਨੂੰ ਇੰਪੋਰਟ ਵੀ ਕਰਨਾ ਪੈਂਦਾ ਹੈ। ਮੰਤਰਾਲੇ ਨੇ ਕਿਹਾ ਕਿ ਇਹ ਅਨੁਮਾਨ ਹੈ ਕਿ 10 ਕਿਲੋਗ੍ਰਾਮ ਵਜ਼ਨ ਵਾਲੇ ਬੱਚੇ ਲਈ ਕੁਝ ਗੰਭੀਰ ਬੀਮਾਰੀਆਂ ਦੇ ਇਲਾਜ ਦੀ ਐਨੂਅਲ ਕਾਸਟ 10 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਹਰੇਕ ਸਾਲ ਤੋਂ ਵੱਧ ਹੋ ਸਕਦੀ ਹੈ। ਇਸ ਵਿਚ ਟ੍ਰੀਟਮੈਂਟ ਜੀਵਨ ਭਰਨ ਚੱਲਦਾ ਹੈ।
ਇਹ ਵੀ ਪੜ੍ਹੋ : ਇੰਦੌਰ ‘ਚ ਰਾਮ ਨੌਮੀ ‘ਤੇ ਭਿਆਨਕ ਹਾਦਸਾ, ਮੰਦਿਰ ਦੀ ਛੱਤ ਡਿੱਗੀ, 25 ਤੋਂ ਵੱਧ ਸ਼ਰਧਾਲੂ ਥੱਲੇ ਦੱਬੇ ਹੋਣ ਦਾ ਖ਼ਦਸ਼ਾ
ਇਸ ਛੋਟ ਦਾ ਫਾਇਦਾ ਚੁੱਕਣ ਲਈ ਇੰਡੀਵਿਜੂਅਲ ਇੰਪੋਰਟਰ ਨੂੰ ਸੈਂਟਰਲ ਜਾਂ ਸਟੇਟ ਡਾਇਰੈਕਟਰ ਹੈਲਥ ਸਰਵਿਸ ਜਾਂ ਡਿਸਟ੍ਰਿਕਟ ਮੈਡੀਕਲ ਆਫਿਸਰ, ਸਿਵਲ ਸਰਜਨ ਤੋਂ ਇਕ ਪ੍ਰਮਾਣ ਪੱਤਰ ਪੇਸ਼ ਕਰਨਾ ਹੋਵੇਗਾ। ਦੂਜੇ ਪਾਸੇ ਅਪ੍ਰੈਲ ਤੋਂ ਪੇਨਕੀਲਰਸ, ਐਂਟੀ ਇਨਫੈਟਿਕਵਸ, ਐਂਟੀਬਾਇਓਟਿਕਸ ਤੇ ਦਿਲ ਦੀਆਂ ਦਵਾਈਆਂ ਮਹਿੰਗੀਆਂ ਹੋਣ ਜਾ ਰਹੀਆਂ ਹਨ। ਸਰਕਾਰ ਨੇ ਡਰੱਗ ਕੰਪਨੀਆਂ ਦੀਆਂ ਕੀਮਤਾਂ ਵਧਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਕੀਮਤਾਂ ਹੋਲਸੇਲ ਪ੍ਰਾਈਸ ਇੰਡੈਕਸ ਵਿਚ ਬਦਲਾਅ ਦੇ ਆਧਾਰ ‘ਤੇ ਵਧਣਗੀਆਂ।
ਵੀਡੀਓ ਲਈ ਕਲਿੱਕ ਕਰੋ -: