ਪੰਜਾਬ ਦੇ ਅਬੋਹਰ ਦੇ ਸਥਾਨਕ ਬਾਜ਼ਾਰ ਨੰਬਰ ਚਾਰ ‘ਚ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਦਰਅਸਲ, ਸ਼ਨੀਵਾਰ ਸਵੇਰੇ ਕਰੀਬ 10 ਵਜੇ ਇਕ ਇਨੋਵਾ ਗੱਡੀ ਬੇਕਾਬੂ ਹੋ ਗਈ। ਜਿਸ ‘ਤੋਂ ਬਾਅਦ ਇਨੋਵਾ ਕਾਰ ਨੇ ਪਹਿਲਾਂ ਇੱਕ ਕੋਠੀ ਅਤੇ ਵਾਹਨ ਨੂੰ ਟੱਕਰ ਮਾਰ ਦਿੱਤੀ, ਫਿਰ ਦੁਕਾਨ ਦੇ ਅੰਦਰ ਵੜ ਗਈ। ਜਿਸ ਕਾਰਨ ਦੁਕਾਨਦਾਰ ਦਾ ਕਾਫੀ ਨੁਕਸਾਨ ਹੋਇਆ, ਉਥੇ ਕਾਰ ਵੀ ਨੁਕਸਾਨੀ ਗਈ। ਗ਼ਨੀਮਤ ਰਹੀ ਕਿ ਘਟਨਾ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਜਾਣਕਾਰੀ ਅਨੁਸਾਰ ਜਲੰਧਰ ਦਾ ਰਹਿਣ ਵਾਲਾ ਇੱਕ ਵਿਅਕਤੀ ਆਪਣੀ ਇਨੋਵਾ ਵਿੱਚ ਡਾਕਟਰ ਕੋਲ ਆਇਆ ਸੀ। ਉਸ ਨੇ ਆਪਣੀ ਗੱਡੀ ਬਾਜ਼ਾਰ ਨੰਬਰ 4 ਵਿੱਚ ਖੜੀ ਕੀਤੀ ਅਤੇ ਕਿਤੇ ਚਲਾ ਗਿਆ। ਇਸ ਦੌਰਾਨ ਉਸ ਦੇ ਨਾਬਾਲਗ ਪੁੱਤਰ ਨੇ ਕਾਰ ਨੂੰ ਸਾਈਡ ‘ਤੇ ਲਗਾਉਣ ਦੀ ਕੋਸ਼ਿਸ਼ ਕੀਤੀ। ਬੱਚੇ ਨੇ ਬਰੇਕ ‘ਤੇ ਪੈਰ ਰੱਖਣ ਦੀ ਬਜਾਏ ਰੇਸ ‘ਤੇ ਪੈਰ ਰੱਖ ਦਿੱਤਾ। ਜਿਸ ਕਾਰਨ ਕਾਰ ਪਹਿਲਾਂ ਚਾਹ ਦੀ ਦੁਕਾਨ ਵਿੱਚ ਜਾ ਵੜੀ, ਫਿਰ ਇੱਕ ਹੋਰ ਕਾਰ ਨੂੰ ਟੱਕਰ ਮਾਰ ਕੇ ਦੂਜੀ ਦੁਕਾਨ ਵਿੱਚ ਜਾ ਵੜੀ।
ਇਹ ਵੀ ਪੜ੍ਹੋ : ਚੰਡੀਗ੍ਹੜ ਵਿਖੇ CM ਮਾਨ ਨੇ PSPCL ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ
ਇਸ ਘਟਨਾ ਵਿਚ ਦੋ ਸਾਈਕਲ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇਸ ਦੇ ਨਾਲ ਹੀ ਦੁਕਾਨ ਦਾ ਗੇਟ ਵੀ ਟੁੱਟ ਗਿਆ। ਫਿਲਹਾਲ ਇਨੋਵਾ ਗੱਡੀ ਦੇ ਮਾਲਕ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਗ਼ਨੀਮਤ ਹੈ ਕਿ ਕਾਰ ਦੇ ਅੱਗੇ ਕੋਈ ਵਿਅਕਤੀ ਨਹੀਂ ਆਇਆ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਵੀਡੀਓ ਲਈ ਕਲਿੱਕ ਕਰੋ -: