1 ਅਪ੍ਰੈਲ ਤੋਂ ਨਵਾਂ ਵਿੱਤੀ ਸਾਲ ਸ਼ੁਰੂ ਹੋ ਗਿਆ ਹੈ। ਇਸ ਦੇ ਪਹਿਲੇ ਮਹੀਨੇ ਯਾਨੀ ਅਪ੍ਰੈਲ ਵਿਚ ਬੈਂਕਾਂ ਵਿਚ 15 ਦਿਨ ਕੰਮਕਾਜ ਨਹੀਂ ਹੋਵੇਗਾ। ਦੇਸ਼ ਵਿਚ ਕਈ ਵਜ੍ਹਾ ਤੋਂ ਵੱਖ-ਵੱਖ ਥਾਵਾਂ ‘ਤੇ 9 ਦਿਨ ਬੈਂਕਾਂ ਵਿਚ ਕੰਮਕਾਜ ਨਹੀਂ ਹੋਵੇਗਾ। ਇਸ ਤੋਂ ਇਲਾਵਾ 5 ਐਤਵਾਰ ਤੇ 2 ਸ਼ਨੀਵਾਰ ਨੂੰ ਵੀ ਬੈਂਕ ਬੰਦ ਰਹਿਣਗੇ।
ਇਸ ਮਹੀਨੇ ਦੀ ਸ਼ੁਰੂਆਤ ਦੋ ਦਿਨਾਂ ਦੀ ਛੁੱਟੀ ਦੇ ਨਾਲ ਹੋਈ ਹੈ। 1 ਅਪ੍ਰੈਲ ਨੂੰ ਬੈਂਕ ਖਾਤਿਆਂ ਦੀ ਸਾਲਾਨਾ ਕਲੋਜ਼ਿੰਗ ਤੇ 2 ਅਪ੍ਰੈਲ ਨੂੰ ਐਤਵਾਰ ਕਾਰਨ ਬੈਂਕਾਂ ਵਿਚ ਕੰਮਕਾਜ ਨਹੀਂ ਹੋਵੇਗਾ। ਇਸ ਤੋਂ ਇਲਾਵਾ ਅਪ੍ਰੈਲ ਵਿਚ ਇਸ ਵਾਰ ਅੰਬੇਡਕਰ ਜਯੰਤੀ, ਮਹਾਵੀਰ ਜਯੰਤੀ, ਈਦ ਸਣੇ ਕਈ ਹੋਰ ਮੌਕਿਆਂ ‘ਤੇ ਬੈਂਕ ਬੰਦ ਰਹਿਣਗੇ।
ਇਸ ਮਹੀਨੇ ਵੱਖ-ਵੱਖ ਥਾਵਾਂ ਦੇ ਹਿਸਾਬ ਨਾਲ 3 ਲੌਂਗ ਵੀਕੈਂਡ ਪੈ ਰਹੇ ਹਨ। ਪਹਿਲਾ 7 ਤੋਂ 9 ਅਪ੍ਰੈਲ, ਦੂਜਾ 14 ਤੋਂ 16 ਅਪ੍ਰੈਲ ਤੇ ਤੀਜਾ 21 ਤੋਂ 23 ਅਪ੍ਰੈਲ। ਇਸ ਤੋਂ ਇਲਾਵਾ ਇਹ ਮਹੀਨਾ ਛੁੱਟੀ ਨਾਲ ਖਤਮ ਹੋਵੇਗਾ। 30 ਅਪ੍ਰੈਲ ਨੂੰ ਐਤਵਾਰ ਹੈ।
1 ਅਪ੍ਰੈਲ ਨੂੰ ਬੈਂਕ ਖਾਤਿਆਂ ਦੀ ਸਾਲਾਨਾ ਕਲੋਜਿ਼ੰਗ, 2 ਅਪ੍ਰੈਲ ਨੂੰ ਐਤਵਾਰ, 4 ਅਪ੍ਰੈਲ ਨੂੰ ਮਹਾਵੀਰ ਜਯੰਤੀ, 5 ਅਪ੍ਰੈਲ ਬਾਬੂ ਜਗਜੀਵਨ ਰਾਮ ਦੀ ਜਯੰਤੀ ਕਰਕੇ ਹੈਦਰਾਬਾਦ ‘ਚ ਬੈਂਕ ਬੰਦ ਰਹਿਣਗੇ। 7 ਅਪ੍ਰੈਲ ਗੁੱਡ ਫਰਾਈਡੇ ਦੇਸ਼ ਵਿਚ ਜ਼ਿਆਦਾਤਰ ਥਾਵਾਂ ‘ਤੇ ਬੈਂਕ ਬੰਦ, 8 ਅਪ੍ਰੈਲ ਦੂਜਾ ਸ਼ਨੀਵਾਰ, 9 ਅਪ੍ਰੈਲ ਐਤਵਾਰ, 14 ਅਪ੍ਰੈਲ ਡਾ. ਬਾਬਾ ਸਾਹਿਬ ਅੰਬੇਡਕਰ ਜਯੰਤੀ ‘ਤੇ 15 ਅਪ੍ਰੈਲ ਵੀਸ਼ੂ/ਬੋਹਾਗ ਬੀਹੂ/ਹਿਮਾਚਲ ਦਿਵਸ ਕਾਰਨ ਅਗਰਤਲਾ, ਗੁਹਾਟੀ, ਕੋਚੀ, ਕੋਲਕਾਤਾ, ਸ਼ਿਮਲਾ ਤੇ ਤਿਰੁਵੰਤਪੁਰਮ ਵਿਚ ਬੈਂਕ ਬੰਦ ਰਹਿਣਗੇ। 16 ਅਪ੍ਰੈਲ ਨੂੰ ਐਤਵਾਰ 18 ਅਪ੍ਰੈਲ ਨੂੰ ਸ਼ਬ-ਏ-ਕਦਰ ਜੰਮੂ ਤੇ ਸ਼੍ਰੀਨਗਰ, 21 ਅਪ੍ਰੈਲ ਈ-ਉਲ-ਫਿਤਰ ਜੰਮੂ-ਕੋਚੀ, ਸ਼੍ਰੀਨਗਰ ਤੇ ਤਿਰੁਵੰਤਪੁਰਮ ਵਿਚ ਬੈਂਕ ਬੰਦ ਰਹਿਣਗੇ। 22 ਅਪ੍ਰੈਲ ਨੂੰ ਈਦ, 23 ਤੇ 30 ਅਪ੍ਰੈਲ ਨੂੰ ਐਤਵਾਰ ਕਰਕੇ ਬੈਂਕਾਂ ਵਿਚ ਛੁੱਟੀ ਹੋਵੇਗੀ।
ਇਹ ਵੀ ਪੜ੍ਹੋ : 512 ਲੋਕਾਂ ਨੂੰ ਮਿਲਿਆ ਆਸ਼ੀਰਵਾਦ ਯੋਜਨਾ ਦਾ ਲਾਭ, 2.73 ਕਰੋੜ ਰੁ: ਦੀ ਦਿੱਤੀ ਗਈ ਵਿੱਤੀ ਸਹਾਇਤਾ
ਇਹ ਨਵਾਂ ਸਾਲ ਆਪਣੇ ਨਾਲ ਕਈ ਸਾਰੇ ਬਦਲਾਅ ਲੈ ਕੇ ਆਇਆ ਹੈ। ਪੈਟਰੋਲੀਅਮ ਕੰਪਨੀਆਂ ਨੇ ਅੱਜ ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਕਮਰਸ਼ੀਅਲ ਗੈਸ ਸਿਲੰਡਰ ਦੇ ਰੇਟਾਂ ਵਿਚ ਕਟੌਤੀ ਕੀਤੀ ਹੈ। ਅੱਜ ਤੋਂ ਸੋਨੇ ਤੇ ਗਹਿਣਿਆਂ ‘ਤੇ ਸੀਮਾ ਫੀਸ 20 ਫੀਸਦੀ ਤੋਂ ਵਧ ਕੇ 25 ਫੀਸਦੀ ਹੋ ਗਿਆ ਹੈ। ਇਸ ਨਾਲ ਇਸ ਦੀ ਕੀਮਤ ਵੱਧ ਸਕਦੀ ਹੈ। ਪੇਨਕਿਲਰਸ, ਐਂਟੀਬਾਇਓਟਿਕਸ ਤੇ ਦਿਲ ਦੀਆਂ ਦਵਾਈਆਂ ਵੀ ਮਹਿੰਗੀਆਂ ਹੋ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: