ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਰਫ਼ਤਾਰ ਇੱਕ ਵਾਰ ਫਿਰ ਤੋਂ ਵੱਧ ਰਹੀ ਹੈ। ਨਿੱਤ ਨਵੇਂ ਮਾਮਲੇ ਰਿਕਾਰਡ ਤੋੜ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਐਤਵਾਰ ਨੂੰ ਦਰਜ ਕੀਤੇ ਗਏ ਨਵੇਂ ਮਾਮਲੇ ਸ਼ਨੀਵਾਰ ਦੇ ਮੁਕਾਬਲੇ 28 ਫੀਸਦੀ ਵੱਧ ਹਨ।
ਅੱਜ ਕੋਰੋਨਾ ਦੇ 3824 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਪਹਿਲਾਂ ਇਹ ਗਿਣਤੀ ਸ਼ਨੀਵਾਰ ਨੂੰ 2995 ਅਤੇ ਸ਼ੁੱਕਰਵਾਰ ਨੂੰ 3095 ਸੀ। ਅੱਜ ਦਰਜ ਹੋਏ ਕੇਸਾਂ ਤੋਂ ਬਾਅਦ ਦੇਸ਼ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ ਵੱਧ ਕੇ 18389 ਹੋ ਗਈ ਹੈ।
ਭਾਰਤ ਵਿੱਚ ਕੋਰੋਨਾ ਦੀ ਵੱਧਦੀ ਗਿਣਤੀ ਨੇ ਇੱਕ ਵਾਰ ਫਿਰ ਚਿੰਤਾ ਪੈਦਾ ਕਰ ਦਿੱਤੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਐਤਵਾਰ ਨੂੰ 3895 ਨਵੇਂ ਮਾਮਲੇ ਦਰਜ ਕੀਤੇ ਗਏ। ਉੱਥੇ ਹੀ 1784 ਲੋਕ ਕੋਰੋਨਾ ਤੋਂ ਠੀਕ ਹੋ ਗਏ ਹਨ। ਭਾਰਤ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ ਵੱਧ ਕੇ 18389 ਹੋ ਗਈ ਹੈ।
ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਨਵੇਂ ਕੇਸਾਂ ਦੀ ਗਿਣਤੀ ਸ਼ਨੀਵਾਰ ਨੂੰ 2995, ਸ਼ੁੱਕਰਵਾਰ ਨੂੰ 3095 ਅਤੇ ਐਤਵਾਰ ਨੂੰ 3824 ਸੀ। ਇਸ ਤਰ੍ਹਾਂ ਸ਼ਨੀਵਾਰ ਦੀ ਤੁਲਨਾ ‘ਚ ਮਾਮਲਿਆਂ ‘ਚ 28 ਫੀਸਦੀ ਦਾ ਵਾਧਾ ਹੋਇਆ ਹੈ। ਰੋਜ਼ਾਨਾ ਪਾਜ਼ੀਟਿਵਿਟੀ ਦਰ 2.87 ਪ੍ਰਤੀਸ਼ਤ ‘ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਹਫਤਾਵਾਰੀ ਪਾਜ਼ੀਟਿਵਿਟੀ ਰੇਟ 2.24 ਫੀਸਦੀ ਹੋ ਗਈ ਹੈ।
ਇਹ ਵੀ ਪੜ੍ਹੋ : ਅਬਾਦੀ ਵਧਾਉਣ ਲਈ ਕੀ-ਕੀ ਕਰ ਰਿਹੈ ਚੀਨ, ਵਿਦਿਆਰਥੀਆਂ ਨੂੰ ਪਿਆਰ ‘ਚ ਪੈਣ ਲਈ ਦਿੱਤੀ ‘ਸਪ੍ਰਿੰਗ ਬ੍ਰੇਕ’
ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿੱਚ ਕੋਰੋਨਾ ਦੀ ਰਿਕਵਰੀ ਰੇਟ ਇੱਕ ਵੱਡੀ ਰਾਹਤ ਹੈ। ਇਹ 98.77 ਫੀਸਦੀ ਹੈ। ਐਤਵਾਰ ਨੂੰ 1784 ਠੀਕ ਹੋਣ ਦੇ ਨਾਲ ਦੇਸ਼ ਵਿੱਚ ਸੰਕਰਮਣ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 44173335 ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: