ਜੇਕਰ ਇਕ ਮਹਿਲਾ ਦਿਲ ਵਿਚ ਕੁਝ ਕਰਨ ਦੀ ਠਾਣ ਲਵੇ ਤਾਂ ਫਿਰ ਉਸ ਲਈ ਕੁਝ ਵੀ ਕਰਨਾ ਅਸੰਭਵ ਨਹੀਂ ਹੈ। ਆਤਮਬਲ ਤੇ ਦ੍ਰਿੜ੍ਹ ਸੰਕਲਪ ਦੇ ਬਲ ‘ਤੇ ਉਹ ਕੁਝ ਵੀ ਕਰ ਸਕਦੀ ਹੈ। ਇਸ ਗੱਲ ਨੂੰ ਸਾਲਿਟਲੋ ਮੈਕਸੀਕੋ ਦੀ ਇਕ ਮਹਿਲਾ ਨੇ ਸਾਬਤ ਕਰਕੇ ਦਿਖਾਇਆ ਹੈ। ਸਾਲਟਿਲੋ ਮੈਕਸੀਕੋ ਦੀ 31 ਸਾਲਾ ਮਹਿਲਾ ਪੇਰਲਾ ਬੇਹੱਦ ਉਲਟ ਹਾਲਾਤਾਂ ਵਿਚ ਹਜ਼ਾਰਾਂ ਫੁੱਟ ਉੱਚੇ ਬਰਫ ਨਾਲ ਢਕੇ ਜਵਾਲਾਮੁਖੀ ‘ਤੇ ਰਹਿ ਰਹੀ ਹੈ। ਪੇਰਲਾ ਨੇ ਵਿਸ਼ਵ ਰਿਕਾਰਡ ਕਾਇਮ ਕਰਨ ਲਈ ਉਥੇ 32 ਦਿਨਾਂ ਤੱਕ ਰਹਿਣ ਦਾ ਟੀਚਾ ਰੱਖਿਆ ਹੈ।
ਸਾਲਿਟਲੋ, ਮੈਕਸੀਕੋ ਦੀ ਰਹਿਣ ਵਾਲੀ ਪੇਰਲਾ ਤਿਜੇਰਿਨਾ ਉਤਰੀ ਅਮਰੀਕਾ ਤੇ ਲੈਟਿਨ ਅਮਰੀਕਾ ਦੇ ਸਭ ਤੋਂ ਉੱਚੇ ਪਰਬਤ ਪਿਕੋ ਡੀ ਓਰਿਜਾਬਾ ਦੀ ਚੋਟੀ ‘ਤੇ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰ ਰਹੀ ਹੈ। ਦਰਅਸਲ ਪੇਰਲਾ ਸਮੁੰਦਰ ਤਲ ਤੋਂ 18491 ਫੁੱਟ ਦੀ ਉਚਾਈ ‘ਤੇ ਬਰਫ ਨਾਲ ਢਕੇ ਜਵਾਲਾਮੁਖੀ ‘ਤੇ ਰਹਿ ਰਹੀ ਹੈ। ਪੇਰਲਾ ਦਾ ਟੀਚਾ 32 ਦਿਨਾਂ ਤੱਕ ਵਿਸ਼ਾਲ ਜਵਾਲਾਮੁਖੀ ਦੇ ਉਪਰ ਜੀਵਤ ਰਹਿਣਾ ਹੈ।
ਇਹ ਵੀ ਪੜ੍ਹੋ : ਨਿਊਯਾਰਕ ‘ਚ ਵਨ ਵਰਲਡ ਟ੍ਰੇਡ ਸੈਂਟਰ ‘ਤੇ ਡਿਗੀ ਬਿਜਲੀ, ਕੈਮਰੇ ‘ਚ ਕੈਦ ਹੋਇਆ ਅਦਭੁੱਤ ਨਜ਼ਾਰਾ
ਡਰ ਤੋਂ ਬਿਨਾਂ ਡਰੇ ਤੇ ਹਰ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਦੇ ਹੋਏ ਪੇਰਲਾ ਆਪਣੇ ਟੀਚੇ ਵੱਲ ਵੱਧ ਰਹੀ ਹੈ। ਹੁਣੇ ਜਿਹੇ ਪਰੇਲਾ ਨੇ ਇੰਸਟਾਗ੍ਰਾਮ ‘ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਬਰਫ ਨਾਲ ਢਕੇ ਜਵਾਲਾਮੁਖੀ ‘ਤੇ ਖੜ੍ਹੀ ਨਜ਼ਰ ਆ ਰਹੀ ਹੈ। ਪੇਰਲਾ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਜ਼ਰੀਏ ਇਹ ਸੰਦੇਸ਼ ਦਿੱਤਾ ਹੈ ਕਿ ਉਹ ਅਜਿਹੀ ਹਰ ਇਕ ਮਹਿਲਾ ਲਈ ਪ੍ਰੇਰਣਾ ਬਣਨਾ ਚਾਹੁੰਦੀ ਹੈ ਜੋ ਇਸ ਤਰ੍ਹਾਂ ਦੀ ਪ੍ਰੇਰਣਾ ਦੀ ਭਾਲ ਵਿਚ ਹੈ। ਉਹ ਔਰਤਾਂ ਨੂੰ ਆਪਣੀ ਕੋਸ਼ਿਸ਼ ਨੂੰ ਜਾਰੀ ਰੱਖਣ ਅਤੇ ਆਪਣੇ ਰਸਤੇ ‘ਤੇ ਡਟੇ ਰਹਿਣ ਤੇ ਕਿਸੇ ਵੀ ਰੁਕਾਵਟ ਦੇ ਬਾਵਜੂਦ ਹਾਰ ਨਾ ਮੰਨਣ ਲਈ ਉਤਸ਼ਾਹਿਤ ਕਰਨਾ ਚਾਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: