ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਮਸ਼ਹੂਰ ਨੇਤਾ ਵਜੋਂ ਉਭਰੇ ਹਨ। ਇਸ ਲੜੀ ਵਿਚ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਵਰਗੇ ਵੱਡੇ ਨਾਵਾਂ ਨੂੰ ਪਿੱਛੇ ਛੱਡ ਦਿੱਤਾ ਹੈ। ਗਲੋਬਲ ਡਿਸੀਜਨ ਇੰਟੈਲੀਜੈਂਸ ਫਰਮ ‘ਮਾਰਨਿੰਗ ਕੰਸਲਟ’ ਵੱਲੋਂ ਜਾਰੀ ਸਰਵੇ ਵਿਚ ਪੀਐੱਮ ਮੋਦੀ ਨੂੰ 76 ਫੀਸਦੀ ਦੀ ਅਪਰੂਵਲ ਰੇਟਿੰਗ ਮਿਲੀ ਹੈ। ਮੈਕਸੀਕੋ ਦੇ ਰਾਸ਼ਟਰਪਤੀ ਮੈਨੂਅਲ ਲੋਪੇਜ ਓਰਾਡੋਰ ਇਸ ਲਿਸਟ ਵਿਚ ਦੂਜੇ ਨੰਬਰ ‘ਤੇ ਹਨ। ਜੋ ਬਾਇਡੇਨ 41 ਫੀਸਦੀ ਅਪਰੂਵਲ ਰੇਟਿੰਗ ਨਾਲ 7ਵੇਂ ਰੇਟਿੰਗ ‘ਤੇ ਹੈ।
ਮਾਰਨਿੰਗ ਕੰਸਲਟ ਨੇ ਇਹ ਲਿਸਟ ਜਾਰੀ ਕੀਤੀ ਹੈ। ਇਸ ਵਿਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ ਨੇ 55 ਫੀਸਦੀ ਸਵਿਟਜ਼ਰਲੈਂਡ ਦੇ ਰਾਸ਼ਟਰ ਮੁਖੀ ਏਲੇਨ ਬਰਸੇਟ ਨੇ 53 ਫੀਸਦੀ ਬ੍ਰਾਜ਼ੀਲੀ ਰਾਸ਼ਟਰਪਤੀ ਲੂਲਾ ਡਿ ਸਿਲਵਾ ਨੇ 49, ਬੈਲਜ਼ੀਅਮ ਦੇ ਅਲੈਕਜ਼ੈਂਡਰ ਡਿ ਕਰੂਅ 39, ਕੈਨੇਡਾ ਦੇ ਜਸਟਿਨ ਟਰੂਡੋ 39 ਤੇ ਸਪੇਨ ਦੇ ਪੇਡ੍ਰੋ ਸਾਂਚੇਜ ਨੇ 38 ਫੀਸਦੀ ਅਪਰੂਵਲ ਰੇਟਿੰਗ ਹਾਸਲ ਕੀਤੀ ਹੈ। ਤਾਜ਼ਾ ਅਪਰੂਵਲ ਰੇਟਿੰਗ ਇਸੇ ਸਾਲ 22 ਤੋਂ 28 ਮਾਰਚ ਵਿਚ ਇਕੱਠੇ ਕੀਤੇ ਗਏ ਅੰਕੜਿਆਂ ‘ਤੇ ਆਧਾਰਿਤ ਹੈ।
ਇਹ ਵੀ ਪੜ੍ਹੋ : ਵਿਸ਼ਵ ਰਿਕਾਰਡ ਬਣਾਉਣ ਲਈ ਬਰਫ ਨਾਲ ਢਕੇ ਜਵਾਲਾਮੁਖੀ ਦੇ ਉਪਰ ਰਹਿ ਰਹੀ ਹੈ ਮੈਕਸੀਕੋ ਦੀ ਮਹਿਲਾ
ਵੈੱਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ ਹਰ ਦੇਸ਼ ਵਿਚ 7 ਦਿਨ ਤੱਕ ਵੱਖ-ਵੱਖ ਸੈਂਪਲ ਸਾਈਜ਼ ਦੇ ਨਾਲ ਇਸ ਸਰਵੇ ਨੂੰ ਅੰਜਾਮ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਸਰਵੇ ਲਈ ਅਮਰੀਕਾ ਵਿਚ ਸੈਂਪਲ ਸਾਈਜ਼ 45 ਹਜ਼ਾਰ ਸੀ। ਹੋਰਨਾਂ ਦੇਸ਼ਾਂ ਵਿਚ 500 ਤੋਂ 5000 ਦੇ ਵਿਚ ਸੀ। ਸਰਵੇ ਵਿਚ ਸ਼ਾਮਲ ਸਾਰੇ ਲੋਕਾਂ ਦੇ ਇੰਟਰਵਿਊ ਆਨਲਾਈਨ ਲਏ ਗਏ ਹਨ। ਮਾਰਨਿੰਗ ਕੰਸਲਟ ਨੇ ਦੱਸਿਆ ਕਿ ਭਾਰਤ ਵਿਚ ਸੈਂਪਲ ਵਿਚ ਲਿਟਰੇਟ ਪਾਪੂਲੇਸ਼ ਦਾ ਸੈਂਪਲ ਸ਼ਾਮਲ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: