ਆਨਲਾਈਨ ਡਲਿਵਰੀ ਸੁਵਿਧਾ ਸਹੂਲਤ ਦੇ ਨਾਲ ਮੁਸੀਬਤ ਵੀ ਹੈ। ਖਾਸ ਕਰਕੇ ਜੇਕਰ ਤੁਹਾਡੇ ਘਰ ਵਿਚ ਬੱਚੇ ਹੋਣ ਕਿਉਂਕਿ ਮੋਬਾਈਲ ਅਕਸਰ ਉਨ੍ਹਾਂ ਦੇ ਹੱਥ ਵਿਚ ਰਹਿੰਦਾ ਹੈ ਤੇ ਉਹ ਕਦੇ ਵੀ ਕੁਝ ਵੀ ਆਰਡਰ ਕਰ ਸਕਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਜਿਥੇ 5 ਸਾਲ ਦੀ ਬੱਚੀ ਨੇ ਆਪਣੀ ਮਾਂ ਨੂੰ ਕੰਗਾਲ ਬਣਾ ਦਿੱਤਾ। ਉਸ ਨੇ ਇਕ ਝਟਕੇ ਵਿਚ ਅਮੇਜਨ ਤੋਂ 2.47 ਲੱਖ ਰੁਪਏ ਦੇ ਖਿਡੌਣਿਆਂ ਤੇ ਜੁੱਤਿਆਂ ਦਾ ਆਰਡਰ ਦੇ ਦਿੱਤਾ। ਕਈ ਸਾਮਾਨ ਤਾਂ ਘਰ ਤੱਕ ਪਹੁੰਚ ਗਿਆ।
ਮਾਮਲਾ ਅਮਰੀਕਾ ਦੇ ਮੈਸਾਚੁਸੇਟਸ ਦਾ ਹੈ। ਪੰਜ ਸਾਲ ਦੀ ਲੀਲਾ ਬੈਰਿਸਕੋ ਆਪਣੀ ਮਾਂ ਨਾਲ ਫੋਨ ਨਾਲ ਖੇਡ ਰਹੀ ਸੀ। ਪਲ ਭਰ ਵਿਚ ਹੀ ਉਸ ਨੇ ਆਪਣੀ ਮਾਂ ਦੇ ਅਮੇਜਨ ਖਾਤੇ ਤੋਂ 3000 ਡਾਲਰ ਤੋਂ ਵੱਧ ਕੀਮਤ ਦਾ ਸਾਮਾਨ ਆਰਡਰ ਕਰ ਦਿੱਤਾ। ਇਸ ਵਿਚ 10 ਮੋਟਰਸਾਈਕਲਾਂ ਤੇ 10-10 ਜੋੜੀ ਕਾਊਗਰਲ ਬੂਟ ਸ਼ਾਮਲ ਸਨ।
ਲੀਲਾ ਦੀ ਮਾਂ ਜੇਸਿਕਾ ਨੇ ਦੱਸਿਆ ਕਿ ਮੈਂ ਆਪਣੇ ਅਮੇਜਨ ਆਰਡਰ ਹਿਸਟਰੀ ‘ਤੇ ਗਈ ਤਾਂ ਦੇਖਿਆ ਕਿ ਮੈਂ ਜਾਂ ਕਿਸੇ ਨੇ 10 ਮੋਟਰਸਾਈਕਲ, ਇਕ ਜੀਪ ਤੇ 10 ਜੋੜੀ ਕਾਊਗਰਲ ਬੂਟ ਦਾ ਆਰਡਰ ਦਿੱਤਾ ਹੈ। ਕਾਊਗਰਲ ਬੂਟ ਮੇਰੇ ਸਾਈਜ਼ ਦਾ ਆਰਡਰ ਕੀਤਾ ਗਿਆ ਸੀ। ਬਾਈਕ ਤੇ ਜੀਪ ਦੀ ਕੀਮਤ ਲਗਭਗ 3180 ਡਾਲਰ ਸੀ ਜਦੋਂ ਕਿ ਬੂਟ ਦੀ ਕੀਮਤ ਲਗਭਗ 600 ਡਾਲਰ ਸੀ। ਜੇਸਿਕਾ ਨੇ ਦੱਸਿਆ ਕਿ ਲੀਲਾ ਨੇ ਅਮੇਜਨ ਐਪ ‘ਤੇ ਪ੍ਰੋਡਕਟ ਚੁਣਨ ਦੇ ਬਾਅਦ ਬਾਏ ਨਾਓ ‘ਤੇ ਕਲਿੱਕ ਕੀਤਾ।
ਇਹ ਵੀ ਪੜ੍ਹੋ : UPI ਪੇਮੈਂਟ ‘ਤੇ ਲੱਗ ਸਕਦੈ 0.3 ਫੀਸਦੀ ਚਾਰਜ, ਸਿਫਾਰਸ਼ ਦੇ ਬਾਅਦ ਹੁਣ ਸਰਕਾਰ ਦੇ ਹੱਥ ‘ਚ ਫੈਸਲਾ
ਜੇਸਿਕਾ ਨੇ ਕਿਹਾ ਕਿ ਉਨ੍ਹਾਂ ਨੇ ਜੁੱਤਿਆਂ ਤੇ ਮੋਟਰਸਾਈਕਲ ਦੇ ਅੱਧੇ ਆਰਡਰ ਨੂੰ ਤੁਰੰਤ ਰੱਦ ਕਰ ਦਿੱਤੇ ਪਰ 5 ਮੋਟਰਸਾਈਕਲ ਤੇ ਇਕ ਬੱਚਿਆਂ ਦੀ ਜੀਪ ਦਾ ਆਰਡਰ ਨਹੀਂ ਰੋਕ ਸਕੀ ਕਿਉਂਕਿ ਉਹ ਡਲਿਵਰੀ ਹੋਣ ਲਈ ਨਿਕਲ ਚੁੱਕਾ ਸੀ। ਮੋਟਰਸਾਈਕਲਾਂ ਵਾਪਸ ਨਹੀਂ ਹੋ ਸਕਦੀਆਂ ਸਨ। ਜਦੋਂ ਲੀਲਾ ਤੋਂ ਇਹ ਪੁੱਛਿਆ ਗਿਆ ਕਿ ਉਸ ਨੇ ਕਿਵੇਂ ਕੀਤਾ ਤਾਂ ਉਸ ਨੇ ਦੱਸਿਆ ਕਿ ਇਕ ਭੂਰੇ ਰੰਗ ਦਾ ਬਟਨ ਹੈ। ਤੁਸੀਂ ਬੱਸ ਉਸ ਨੂੰ ਦਬਾਉਂਦੇ ਜਾਓ। ਜੇਸਿਕਾ ਦੇ ਪਤੀ ਸਵੇਰੇ 2 ਵਜੇ ਆਊਟਲੇਟ ਪਹੁੰਚ ਗਏ ਤਾਂ ਕਿ ਆਰਡਰ ਰੋਕ ਸਕੋ ਪਰ ਕੁਝ ਆਰਡਰ ਉਥੋਂ ਨਿਕਲ ਚੁੱਕੇ ਸਨ।
ਵੀਡੀਓ ਲਈ ਕਲਿੱਕ ਕਰੋ -: