ਡਿਫੇਂਡਿੰਗ ਚੈਂਪੀਅਨ ਗੁਜਰਾਤ ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਦਿੱਲੀ ਕੈਪੀਟਲਸ ‘ਤੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਟੀਮ ਦੇ 16ਵੇਂ ਸੀਜ਼ਨ ਦੇ 7ਵੇਂ ਮੁਕਾਬਲੇ ਵਿਚ 6 ਵਿਕਟਾਂ ਨਾਲ ਹਰਾਇਆ।
ਦਿੱਲੀ ਨੇ ਆਪਣੇ ਹੋਮ ਗਰਾਊਂਡ ਵਿਚ 20 ਓਵਰਾਂ ਵਿਚ 7 ਵਿਕਟਾਂ ‘ਤੇ 162 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਫਿਰ 163 ਦੌੜਾਂ ਦਾ ਟਾਰਗੈੱਡ ਗੁਜਰਾਤ ਦੇ ਬੱਲੇਬਾਜ਼ਾਂ ਨੇ 18.1 ਓਵਰਾਂ ਵਿਚ 4 ਵਿਕਟਾਂ ‘ਤੇ ਬਣਾ ਲਏ।
ਦੂਜੀ ਪਾਰੀ ਦੇ ਪਾਵਰ ਪਲੇਅ ਵਿਚ ਦੋਵੇਂ ਹੀ ਟੀਮਾਂ ਵਿਚ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ। ਇਸ ਵਿਚ ਗੁਜਰਾਤ ਦੇ ਬੱਲੇਬਾਜ਼ਾਂ ਨੇ 54 ਦੌੜਾਂ ਬਣਾਈਆਂ ਚੈਂਪੀਅਨ ਨੂੰ ਦਿੱਲੀ ਦੇ ਗੇਂਦਬਾਜ਼ਾਂ ਨੇ ਤਿੰਨ ਝਟਕੇ ਦਿੱਤੇ। ਕੈਪਟਨ ਪਾਂਡਯਾ 5, ਸ਼ੁਭਮਨ ਗਿੱਲ ਤੇ ਰਿਧੀਮਾਨ ਸਾਹ 14-14 ਦੌੜਾਂ ਦੇ ਸਕੋਰ ‘ਤੇ ਆਊਟ ਹੋਏ। ਐਨਰਿਕ ਨੋਰਤਯਾ ਨੇ 2 ਤੇ ਖਲੀਲ ਅਹਿਮਦ ਨੇ ਇਕ ਵਿਕਟ ਲਿਆ।
ਆਪਣੇ ਘਰੇਲੂ ਮੈਦਾਨ ‘ਤੇ ਦਿੱਲੀ ਨੇ ਟੌਸ ਹਾਰ ਕੇ ਪਹਿਲਾਂ ਖੇਡਦੇ ਹੋਏ 20 ਓਵਰਾਂ ਵਿਚ 8 ਵਿਕਟਾਂ ‘ਤੇ 162 ਦੌੜਾਂ ਬਣਾਏ। ਡੇਵਿਡ ਵਾਰਨਰ ਨੇ 37 ਦੌੜਾਂ ਦੀ ਪਾਰੀ ਖੇਡੀ। ਸਰਫਰਾਜ ਖਾਨ ਨੇ 30 ਦੌੜਾਂ ਲਗਾਈਆਂ। ਅਕਸ਼ਰ ਪਟੇਲ ਨੇ ਸਲਾਗ ਓਵਰਸ ਵਿਚ ਵੱਡੇ ਸ਼ਾਟ ਖੇਡ ਕੇ ਸਕੋਰ 150 ਪਾਰ ਪਹੁੰਚਾਇਆ। ਉਨ੍ਹਾਂ ਨੇ 22 ਗੇਂਦਾਂ ‘ਤੇ 36 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਹੋਮ ਥੀਏਟਰ ‘ਚ ਬੰਬ ਲਗਾਕੇ ਐਕਸ ਗਰਲਫ੍ਰੈਂਡ ਦੇ ਵਿਆਹ ਵਿਚ ਦਿੱਤਾ ਤੋਹਫਾ, ਧਮਾਕੇ ‘ਚ ਦੁਲਹੇ ਸਣੇ 2 ਦੀ ਮੌ.ਤ
ਗੁਜਰਾਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਤੇ ਰਾਸ਼ਿਦ ਖਾਨ ਨੇ 3-3 ਵਿਕਟਾਂਲਈਆਂ ਜਦੋਂ ਕਿ ਅਲਜਾਰੀ ਜੋਸੇਫ ਨੂੰ 2 ਵਿਕਟਾਂ ਮਿਲੀਆਂ। ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਉਤਰੀ ਗੁਜਰਾਤ ਟਾਇਟੰਸ ਨੂੰ ਮੁਹੰਮਦ ਸ਼ਮੀ ਨੇ ਚੰਗੀ ਸ਼ੁਰੂਆਤ ਦਿਵਾਈ। ਉੁਨ੍ਹਾਂ ਨੇ ਪ੍ਰਿਥਵੀ ਸ਼ਾਅ ਨੂੰ ਕੈਚ ਆਊਟ ਕਰਾਉਣ ਦੇ ਬਾਅਦ ਮਿਚੇਲ ਮਾਰਸ਼ ਨੂੰ ਬੋਲਡ ਕਰ ਦਿੱਤਾ। ਸ਼ੁਰੂਆਤੀ ਝਟਕਿਆਂ ਦੇ ਬਾਅਦ ਡੇਵਿਡ ਵਾਰਨਰ ਨੇ ਪਾਰੀ ਸੰਭਾਲੀ ਤੇ ਟੀਮ ਦਾ ਸਕੋਰ 50 ਦੇ ਪਾਰ ਲੈ ਗਏ।
ਵੀਡੀਓ ਲਈ ਕਲਿੱਕ ਕਰੋ -: