ਭਾਰਤ ਵਿਚ ਇਕ ਵਾਰ ਫਿਰ ਪਾਕਿਸਤਾਨ ਦੇ ਨਾਗਰਿਕ ਵੱਲੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਹੈ। ਮਾਮਲਾ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦਾ ਹੈ। ਸੀਮਾ ਸੁਰੱਖਿਆ ਬਲ (BSF) ਨੇ ਸਰਹੱਦ ਤੋਂ ਭਾਰਤ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਫੜਿਆਹੈ। BSF ਗੁਜਰਾਤ ਫਰੰਟੀਅਰ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ, ਵਿਅਕਤੀ ਦੀ ਪਛਾਣ ਪਾਕਿਸਤਾਨ ਦੇ ਨਗਰਪਾਰਕਰ ਦੇ ਰਹਿਣ ਵਾਲੇ ਦਇਆ ਰਾਮ ਵਜੋਂ ਹੋਈ ਹੈ। ਇਹ ਜਾਣਕਾਰੀ BSF ਵੱਲੋਂ ਬੁੱਧਵਾਰ ਨੂੰ ਸਾਂਝੀ ਕੀਤੀ ਗਈ ਹੈ।
BSF ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਇੱਕ ਵਿਅਕਤੀ ਨੂੰ ਅੰਤਰਰਾਸ਼ਟਰੀ ਸਰਹੱਦ ਪਾਰ ਕਰਦੇ ਦੇਖਿਆ। ਸੁਰੱਖਿਆ ਬਲਾਂ ਦੀ ਨਜ਼ਰ ਵਿੱਚ ਆਇਆ ਇਹ ਵਿਅਕਤੀ ਬਨਾਸਕਾਂਠਾ ਜ਼ਿਲ੍ਹੇ ਵਿੱਚ ਸਰਹੱਦੀ ਚੌਕੀ (BOP) ਨਦੇਸ਼ਵਰੀ ਨੇੜੇ ਇੱਕ ਗੇਟ ਤੋਂ ਹੇਠਾਂ ਉਤਰਿਆ ਸੀ। ਇਸ ਦੌਰਾਨ ਜਵਾਨਾਂ ਨੇ ਉਸ ਨੂੰ ਫੜ ਲਿਆ। ਫੜੇ ਵਿਅਕਤੀ ਨੇ ਆਪਣਾ ਨਾਮ ਦਇਆ ਰਾਮ ਵੱਜੋਂ ਦੱਸਿਆ ਹੈ। ਫਿਲਹਾਲ ਜਵਾਨਾਂ ਵੱਲੋਂ ਉਸ ‘ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਏਅਰ ਇੰਟੈਲੀਜੈਂਸ ਯੂਨਿਟ ਨੂੰ ਵੱਡੀ ਕਾਮਯਾਬੀ, 12 ਘੰਟਿਆਂ ‘ਚ 2.10 ਕਰੋੜ ਰੁ: ਦਾ ਸੋਨਾ ਕੀਤਾ ਜ਼ਬਤ
ਦੱਸ ਦੇਈਏ ਕਿ ਪਿਛਲੇ ਮਹੀਨੇ 10 ਮਾਰਚ ਨੂੰ BSF ਨੇ ਪੰਜਾਬ ‘ਚ ਅੰਤਰਰਾਸ਼ਟਰੀ ਸਰਹੱਦ ‘ਤੇ ਇਕ ਪਾਕਿਸਤਾਨੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ। ਇਹ ਵਿਅਕਤੀ ਫਿਰੋਜ਼ਪੁਰ ਰਾਹੀਂ ਹੀ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਸੀ। BSF ਟੀਮ ਅਨੁਸਾਰ ਇਸ ਵਿਅਕਤੀ ਕੋਲੋਂ ਨਿੱਜੀ ਸਮਾਨ ਤੋਂ ਇਲਾਵਾ ਹੋਰ ਕੋਈ ਵੀ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ, ਜਿਸ ਤੋਂ ਬਾਅਦ ਉਸ ਨੂੰ ਮਨੁੱਖੀ ਆਧਾਰ ‘ਤੇ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: