ਲੁਧਿਆਣਾ ਨਗਰ ਨਿਗਮ ਵੱਲੋਂ ਪਹਿਲਕਦਮੀ ਕੀਤੀ ਜਾ ਰਹੀ ਹੈ। ਇਥੇ ਯੂਪੀ ਦੀ ਤਰਜ ‘ਤੇ ਹੈਲਥ ਏਟੀਐੱਮ ਸੈਂਟਰ ਬਣਨ ਜਾ ਰਿਹਾ ਹੈ। ਲੁਧਿਆਣਾ ਨਗਰ ਨਿਗਮ ਵੱਲੋਂ ਹੈਲਥ ਏਟੀਐੱਮ ਮਸ਼ੀਨ ਨੂੰ ਖਰੀਦ ਲਿਆ ਗਿਆ ਹੈ ਤੇ ਇਸ ਨੂੰ ਇੰਸਟਾਲ ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਹੈਲਥ ਏਟੀਐੱਮ ਮਸ਼ੀਨ ਨਾਲ ਨਿਗਮ ਮੁਲਾਜ਼ਮਾਂ ਦੀ ਸਿਹਤ ਦੀ ਜਾਂਚ ਹੋਵੇਗੀ। ਮਸ਼ੀਨ ਨਾਲ ਟੈਸਟਿੰਗ ਦਾ ਕੰਮ ਕੀਤਾ ਜਾਵੇਗਾ। ਫਿਲਹਾਲ ਇਹ ਮਸ਼ੀਨ ਨਗਰ ਨਿਗਮ ਦੇ ਮੁਲਾਜ਼ਮਾਂ ਲਈ ਲਗਾਈ ਜਾ ਰਹੀ ਹੈ ਤੇ ਕੁਝ ਦੇਰ ਬਾਅਦ ਇਸ ਨੂੰ ਆਮ ਲੋਕਾਂ ਦੇ ਸਪੁਰਦ ਕਰ ਦਿੱਤਾ ਜਾਵੇਗਾ।
ਨਗਰ ਨਿਗਮ ਵਿਚ 9000 ਦੇ ਲਗਭਗ ਮੁਲਾਜ਼ਮ ਹਨ। ਜਿਨ੍ਹਾਂ ਵਿਚੋਂ ਜ਼ਿਆਦਾਤਰ ਸਫਾਈ ਸੇਵਕ ਤੇ ਸੀਵਰਮੈਨ ਹਨ। ਲੁਧਿਆਣਾ ਨਗਰ ਨਿਗਮ ਵੱਲੋਂ ਮੁਲਾਜ਼ਮਾਂ ਦੀ ਸਿਹਤ ਦੀ ਜਾਂਚ ਲਈ ਡਿਸਪੈਂਸਰੀ ਤਾਂ ਬਣਾਈ ਗਈ ਹੈ ਪਰ ਉਥੇ ਆਧੁਨਿਕ ਸਹੂਲਤਾਂ ਦੀ ਕਮੀ ਹੈ। ਇਸੇ ਦੇ ਮੱਦੇਨਜ਼ਰ ਹੈਲਥ ਏਟੀਐੱਮ ਮਸ਼ੀਨ ਨੂੰ ਲਗਾਇਆ ਜਾ ਰਿਹਾ ਹੈ ਜਿਥੇ ਮੁਲਾਜ਼ਮਾਂ ਦੇ ਟੈਸਟ ਕਰਵਾਏ ਜਾ ਸਕਦੇ ਹਨ।
ਇਹ ਵੀ ਪੜ੍ਹੋ : ਮਨੀ ਲਾਂਡਰਿੰਗ ਮਾਮਲੇ ‘ਚ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ, 17 ਅਪ੍ਰੈਲ ਤੱਕ ਜੇਲ੍ਹ ‘ਚ ਹੀ ਰਹਿਣਗੇ
ਫਿਲਹਾਲ ਨਗਰ ਨਿਗਮ ਵੱਲੋਂ ਇਹ ਮਸ਼ੀਨ ਟ੍ਰਾਇਲ ਵਜੋਂ ਹੀ ਇੰਸਟਾਲ ਕੀਤੀ ਜਾਵੇਗੀ ਤੇ ਬਾਅਦ ਵਿਚ ਹੋਰ ਮਸ਼ੀਨਾਂ ਮੰਗਵਾ ਲਈਆਂ ਜਾਣਗੀਆਂ। ਇਸ ਏਟੀਐੱਮ ਮਸ਼ੀਨ ਤੋਂ ਟੈਸਟ ਰਿਪੋਰਟ 10 ਮਿੰਟਾਂ ਵਿਚ ਹੀ ਮਿਲ ਜਾਵੇਗੀ ਤਾਂ ਜੋ ਹੋਰਨਾਂ ਨੂੰ ਵੀ ਇਸ ਮਸ਼ੀਨ ਦਾ ਫਾਇਦਾ ਮਿਲ ਸਕੇ। ਲੁਧਿਆਣਾ ਨਗਰ ਨਿਗਮ ਵੱਲੋਂ ਇਹ ਮਸ਼ੀਨ ਮਿੱਢਾ ਚੌਕ ਸਥਿਤ ਨਿਗਮ ਦੀ ਡਿਸਪੈਂਸਰੀ ਵਿਚ ਲਗਾਈ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: