ਪੱਛਮੀ ਬੰਗਾਲ ਵਿਚ ਵੱਡਾ ਹਾਦਸਾ ਵਾਪਰ ਗਿਆ। ਭਾਰਤੀ ਨੇਵੀ ਦੇ ਇਕ ਮਰੀਨ ਕਮਾਂਡੋ ਦੀ ਮੌਤ ਹੋ ਗਈ। ਉਸ ਦੀ ਪਛਾਣ ਆਂਧਰਾ ਪ੍ਰਦੇਸ਼ ਵਾਸੀ ਚੰਦਕਾ ਗੋਵਿੰਦ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਉਸ ਦਾ ਪੈਰਾਸ਼ੂਟ ਨਾ ਖੁੱਲ੍ਹਣ ਕਾਰਨ ਇਹ ਹਾਦਸਾ ਵਾਪਰਿਆ।
ਜਾਣਕਾਰੀ ਮੁਤਾਬਕ ਗੋਵਿੰਦ ਵਿਸ਼ਾਖਾਪਟਨਮ ਵਿਚ ਨੇਵੀ ਦੇ ਸਮੁੰਦਰੀ ਕਮਾਂਡੋ ਲਈ ਸਮਰਪਿਤ ਬੇਸ ਆਈਐੱਨੱਸ ਕਰਨ ਨਾਲ ਜੁੜਿਆ ਸੀ। ਗੋਵਿੰਦ ਦਾ ਪੈਰਾਸ਼ੂਟ ਨਹੀਂ ਖੁੱਲ੍ਹਿਆ ਜਿਸ ਕਾਰਨ ਉਹ ਬੁੱਧਵਾਰ ਸਵੇਰੇ ਪੱਛਮੀ ਬੰਗਾਲ ਦੇ ਬਾਂਕੁਰਾ ਜ਼ਿਲ੍ਹੇ ਦੇ ਬਰਜੋਰਾ ਵਿਚ ਇਕ ਕਾਰਖਾਨੇ ਕੋਲ ਡਿੱਗਿਆ। ਪੁਲਿਸ ਉਸ ਨੂੰ ਬਰਜੋਰਾ ਸੁਪਰ ਸਪੈਸ਼ਲਿਟੀ ਹਸਪਤਾਲ ਲੈ ਗਈ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੂਤਰਾਂ ਮੁਤਾਬਕ ਗੋਵਿੰਦ ਪੱਛਮੀ ਬੰਗਾਲ ਦੇ ਬਰਦਵਾਨ ਜ਼ਿਲ੍ਹੇ ਦੇ ਪਾਨਾਗੜ੍ਹ ਵਿਚ ਹਵਾਈ ਫੌਜ ਸਟੇਸ਼ਨ ਅਰਜਨ ਸਿੰਘ ਨੇ ਟ੍ਰੇਨਿੰਗ ਦੌਰਾਨ ਪੈਰਾਟਰੂਪਰਸ ਦੀ ਇਕ ਟੀਮ ਦਾ ਹਿੱਸਾ ਸੀ, ਜੋ ਸੀ-130 ਜੇ ਸੁਪਰ ਹਰਕਿਊਲਿਸ ਜਹਾਜ਼ ਤੋਂ ਰੈਗੂਲਰ ਡਰਾਪ ਦੌਰਾਨ ਲਾਪਤਾ ਹੋ ਗਿਆ ਸੀ।
ਇਹ ਵੀ ਪੜ੍ਹੋ : ਮੁਲਾਇਮ ਸਿੰਘ ਯਾਦਵ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ, ਪੁੱਤਰ ਅਖਿਲੇਸ਼ ਨੇ ਲਿਆ ਸਨਮਾਨ
ਘਟਨਾ ਦੀ ਜਾਂਚ ਲਈ ਕੋਰਟ ਆਫ ਇਨਕੁਆਰੀ ਦਾ ਗਠਨ ਕੀਤਾ ਗਿਆ ਹੈ। ਅਜਿਹਾ ਲੱਗਦਾ ਹੈ ਕਿ ਬਦਕਿਸਮਤੀ ਨਾਲ ਗੋਵਿੰਦ ਪੈਰਾਸ਼ੂਟ ਖੋਲ੍ਹਣ ਵਿਚ ਅਸਫਲ ਰਿਹਾ। ਜ਼ਿਕਰਯੋਗ ਹੈ ਕਿ ਆਧੁਨਿਕ ਸਮੇਂ ਦੇ ਪੈਰਾਸ਼ੂਟ ਬਹੁਤ ਚੰਗੇ ਹੁੰਦੇ ਹਨ ਤੇ ਵਿਸ਼ੇਸ਼ ਬਲਾਂ ਦੇ ਮੁਲਾਜ਼ਮਾਂ ਵੱਲੋਂ 40 ਕਿਲੋਮੀਟਰ ਤੱਕ ਦ ਦੂਰੀ ਤੋਂ ਆਪਣੇ ਟੀਚਿਆਂ ਨੂੰ ਨਿਰਦੇਸ਼ਿਤ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: