ਹੁਣ ਤੱਕ ਤੁਸੀਂ ਸਿੱਕੇ, ਆਲਪਿਨ ਆਦਿ ਅਣਜਾਨੇ ਵਿਚ ਖਾ ਜਾਣ ਜਾਂ ਨਿਗਲਣ ਦੇ ਮਾਮਲੇ ਸੁਣੇ ਹੋਣਗੇ ਪਰ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਵਿਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਲੜਕੀ ਨੇ ਗੁੱਸੇ ਵਿਚ ਆ ਕੇ ਪੂਰੇ ਦਾ ਪੂਰਾ ਮੋਬਾਈਲ ਫੋਨ ਨਿਗਲ ਲਿਆ। ਲੜਕੀ ਦੇ ਪਰਿਵਾਰ ਵਾਲਿਆਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਤੁਰੰਤ ਉਸ ਨੂੰ ਜ਼ਿਲ੍ਹਾ ਹਸਪਤਾਲ ਲੈ ਗਏ। ਇਥੋਂ ਉਸ ਨੂੰ ਗਵਾਲੀਅਰ ਰੈਫਰ ਕਰ ਦਿੱਤਾ ਗਿਆ। ਗਵਾਲੀਅਰ ਆਉਣ ਦੇ ਬਾਅਦ ਜ਼ਿਲ੍ਹਾ ਹਸਪਤਾਲ ਵਿਚ ਡਾਕਟਰਾਂ ਦੀ ਟੀਮ ਨੇ ਸਫਲਤਾਪੂਰਵਕ ਆਪ੍ਰੇਸ਼ਨ ਕਰਕੇ ਲੜਕੀ ਦੇ ਪੇਟ ਵਿਚੋਂ ਮੋਬਾਈਲ ਫੋਨ ਕੱਢ ਲਿਆ।
ਜ਼ਿਲ੍ਹਾ ਹਸਪਤਾਲ ਗਵਾਲੀਅਰ ਦੇ ਪ੍ਰਧਾਨ ਡਾ. ਆਰ. ਕੇ ਧਾਕੜ ਨੇ ਦੱਸਿਆ ਕਿ ਲੜਕੀ ਵੱਲੋਂ ਮੋਬਾਈਲ ਕੱਢਣ ਦਾ ਮਾਮਲਾ ਜ਼ਿਲ੍ਹਾ ਹਸਪਤਾਲ ਵਿਚ ਆਇਆ ਸੀ। ਮੋਬਾਈਲ ਗਲੇ ਤੋਂ ਉਤਰ ਕੇ ਲੜਕੀ ਦੇ ਪੇਟ ਵਿਚ ਪਹੁੰਚ ਗਿਆ ਸੀ ਜਿਸ ਕਾਰਨ ਉਹ ਅਸਹਿਣਯੋਗ ਦਰਦ ਵਿਚ ਸੀ। ਜਦੋਂ ਲੜਕੀ ਦਾ ਅਲਟਰਾਸਾਊਂਡ ਕੀਤਾ ਗਿਆ ਤਾਂ ਉਸ ਦੇ ਪੇਟ ਵਿਚ ਮੋਬਾਈਲ ਹੋਣ ਦੀ ਪੁਸ਼ਟੀ ਹੋਈ। ਸਰਜਰੀ ਵਿਭਾਗ ਦੇ ਐੱਚਓਡੀ ਡਾ. ਪ੍ਰਸ਼ਾਂਤ ਸ਼੍ਰੀਵਾਸਤਵ ਦੇ ਮਾਰਗ ਦਰਸ਼ਨ ਵਿਚ ਡਾਕਟਰਾਂ ਦੀ ਟੀਮ ਵੱਲੋਂ ਆਪ੍ਰੇਸ਼ਨ ਕਰਕੇ ਲੜਕੀ ਦੇ ਪੇਟ ਤੋਂ ਸਫਲਤਾਪੂਰਵਕ ਮੋਬਾਈਲ ਫੋਨ ਕੱਢ ਲਿਆ ਗਿਆ। ਇਸ ਨਾਲ ਲੜਕੀ ਨੂੰ ਦਰਦ ਤੋਂ ਰਾਹਤ ਮਿਲੀ।
ਇਹ ਵੀ ਪੜ੍ਹੋ : ਮੁਲਾਇਮ ਸਿੰਘ ਯਾਦਵ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ, ਪੁੱਤਰ ਅਖਿਲੇਸ਼ ਨੇ ਲਿਆ ਸਨਮਾਨ
ਡਾ. ਧਾਕੜ ਨੇ ਦੱਸਿਆ ਕਿ ਇਹ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਹੈ ਜਿਸ ਵਿਚ ਇੰਨੀ ਵੱਡੀ ਚੀਜ਼ ਗਲੇ ਤੋਂ ਹੋ ਕੇ ਪੇਟ ਤੱਕ ਪਹੁੰਚ ਗਈ ਹੈ। ਫਿਲਹਾਲ ਸਫਲਤਾਪੂਰਵਕ ਆਪ੍ਰੇਸ਼ਨ ਕਰਕੇ ਲੜਕੀ ਦੀ ਜ਼ਿੰਦਗੀ ਬਚਾ ਲਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: