ਮਨਿਸਟਰੀ ਆਫ ਪਾਵਰ ਨੇ ਚੰਡੀਗੜ੍ਹ ਦਾ ਅਨਐਲੋਕੇਟਿਡ ਬਿਜਲੀ ਕੋਟਾ 9 ਤੋਂ ਵਧਾ ਕੇ 14 ਫੀਸਦੀ ਕਰਨ ਨੂੰ ਮਨਜ਼ੂਰੀ ਭੇਜ ਦਿੱਤੀ ਹੈ। 1 ਅਪ੍ਰੈਲ ਤੋਂ 30 ਸਤੰਬਰ ਤਕ ਪਿਛਲੇ ਸਾਲ ਦੇ ਮੁਕਾਬਲੇ 5 ਫੀਸਦੀ ਅਨਐਲੋਕੇਟਿਡ ਕੋਟੇ ਦੀ ਬਿਜਲੀ ਵੱਧ ਮਿਲੇਗੀ। 2.35 ਲੱਖ ਬਿਜਲੀ ਖਪਤਕਾਰਾਂ ਨੂੰ ਗਰਮੀ ਤੇ ਮੀਂਹ ਵਿਚ ਅਣਐਲਾਨੇ ਕੱਟਾਂ ਤੋਂ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ। ਗਰਮੀਆਂ ਵਿਚ ਸਵੇਰੇ 10 ਵਜੇ ਬਿਜਲੀ ਲੋਡ 280 ਮੈਗਾਵਾਟ ਹੈ ਤੇ ਦੁਪਿਹਰ 2 ਤੋਂ 5 ਵਜੇ ਤੱਕ 390 ਤੋਂ 410 ਮੈਗਾਵਾਟ ਪਹੁੰਚ ਜਾਂਦਾ ਹੈ।
ਇਸ ਲੋਡ ਨੂੰ ਪੂਰਾ ਕਰਨ ਲਈ ਸੈਂਟਰ ਤੋਂ ਐਲੋਕੇਟਿਡ 290 ਮੈਗਾਵਾਟ ਬਿਜਲੀ ਹੈ ਤੇ ਪਨਚੱਕੀ ਦੀ 40 ਮੈਗਾਵਾਟ ਬਿਜਲੀ। ਵਿਭਾਗ ਦੇ ਕੋਲ ਕੁੱਲ 330 ਮੈਗਾਵਾਟ ਬਿਜਲੀ ਹੈ। ਸੋਲਰ ਤੋਂ ਚੰਡੀਗੜ੍ਹ ਵਿਚ 54 ਮੈਗਾਵਾਟ ਬਿਜਲੀ ਪੈਦਾ ਹੁੰਦੀ ਹੈ ਪਰ ਉਹ ਸੈਂਟਰਲ ਗਰਿੱਡ ਵਿਚ ਚਲੀ ਜਾਂਦੀ ਹੈ। ਇਸ ਵਿਚੋਂ ਵਿਭਾਗ ਕੋਲ 10 ਤੋਂ 20 ਮੈਗਾਵਾਟ ਹੀ ਆ ਪਾਉਂਦੀ ਹੈ। ਇਸ ਸ਼ਹਿਰ ਵਿਚ ਸਪਲਾਈ ਲਈ 340 ਤੋਂ 350 ਮੈਗਾਵਾਟ ਬਿਜਲੀ ਦਾ ਕੋਟਾ ਹੈ ਪਰ ਗਰਮੀਆਂ ਤੇ ਮੀਂਹ ਵਿਚ ਪੀਕ ਆਵਰਸ ਵਿਚ ਬਿਜਲੀ ਦੀ ਡਿਮਾਂਡ 410 ਮੈਗਾਵਾਟ ਪਾਰ ਕਰ ਜਾਂਦੀ ਹੈ। ਇਸ 60 ਮੈਗਾਵਾਟ ਦੇ ਗੈਪ ਨੂੰ ਪੂਰਾ ਕਰਨ ਲਈ ਵਿਭਾਗ ਨੂੰ ਅਣਐਲਾਨੇ ਕੱਟ ਲਗਾਉਣੇ ਪੈਂਦੇ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਵੱਲੋਂ ਹਾਈ ਅਲਰਟ, DGP ਨੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰਨ ਦੇ ਦਿੱਤੇ ਹੁਕਮ
ਚੀਫ ਇੰਜੀਨੀਅਰ ਸੀਬੀ ਓਝਾ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਨੇ ਅਪ੍ਰੈਲ ਤੋਂ 30 ਸਤੰਬਰ ਤੱਕ ਅਨਐਲੋਕੇਟਿਡ ਕੋਟਾ 9 ਫੀਸਦੀ ਤੋਂ ਵਧਾ ਕੇ 14 ਫੀਸਦੀ ਕਰਨ ਦੀ ਮੰਗ ਮਨਿਸਟਰੀ ਆਫ ਪਾਵਰ ਦੇ ਸਾਹਮਣੇ ਰੱਖੀ ਸੀ। ਇਸ ਦੀ ਮਨਜ਼ੂਰੀ ਮਿਲਣ ਦੇ ਬਾਅਦ ਹੁਣ ਗਰਮੀਆਂ ਤੇ ਮੀਂਹ ਵਿਚ ਬਿਜਲੀ ਦੀ ਰੋਜ਼ਾਨਾ ਡਿਮਾਂਡ 500 ਮੈਗਾਵਾਟ ਵੀ ਪਹੁੰਚ ਗਈ ਤਾਂ ਵੀ ਬਿਜਲੀ ਕੱਟ ਨਹੀਂ ਲੱਗਣਗੇ। ਪਿਛਲੇ ਸਾਲ ਅਨਐਲੋਕੇਟਿਡ ਕੋਟੇ ਤੋਂ 140 ਮੈਗਾਵਾਟ ਬਿਜਲੀ ਮਿਲੀ ਸੀ। ਇਸ ਵਾਰ ਅਨਐਲੋਕੇਟਿਡ ਕੋਟੇ ਤੋਂ ਲਗਭਗ 200 ਮੈਗਾਵਾਟ ਬਿਜਲੀ ਰੋਜ਼ਾਨਾ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -: