ਕੋਰੋਨਾ ਮਹਾਮਾਰੀ ਦੇ ਮਾਮਲੇ ਇਕ ਵਾਰ ਫਿਰ ਵਧ ਰਹੇ ਹਨ। ਇਸਨੂੰ ਦੇਖਦੇ ਹੋਏ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਦੁਪਹਿਰ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਸਿਹਤ ਮੰਤਰੀਆਂ ਨਾਲ ਸਮੀਖਿਆ ਬੈਠਕ ਕਰਨਗੇ।
ਮਾਂਡਵੀਆ ਨੇ ਦੇਸ਼ ਵਿਚ ਕੋਰੋਨਾ ਦੀ ਸਥਿਤੀ ‘ਤੇ ਕਿਹਾ ਕਿ ਸਾਨੂੰ ਘਬਰਾਉਣ ਦੀ ਨਹੀਂ ਸਗੋਂ ਅਲਰਟ ਰਹਿਣ ਦੀ ਲੋੜ ਹੈ। ਮੌਜੂਦਾ ਸਮੇਂ ਓਮੀਕ੍ਰਾਨ ਦਾ ਸਬ-ਵੈਰੀਐਂਟ ਦੇਸ਼ ਵਿਚ ਫੈਲ ਰਿਹਾ ਹੈ। ਇਸ ਵਿਚ ਹਸਪਤਾਲ ਵਿਚ ਭਰਤੀ ਹੋਣ ਦੀ ਲੋੜ ਨਹੀਂ ਹੁੰਦੀ ਹੈ।
ਦੇਸ਼ ਵਿਚ ਸਾਢੇ 6 ਮਹੀਨੇ ਬਾਅਦ ਕੋਰੋਨਾ ਦੇ ਨਵੇਂ ਮਾਮਲੇ 5000 ਤੋਂ ਵਧ ਆਏ ਹਨ। 5335 ਨਵੇਂ ਮਾਮਲੇ ਮਿਲੇ ਜਦੋਂ ਕਿ 13 ਲੋਕਾਂ ਦੀ ਮੌਤ ਹੋਈ। ਇਸ ਤੋਂ ਪਹਿਲਾਂ 22 ਸਤੰਬਰ ਨੂੰ 5385 ਮਾਮਲੇ ਸਾਹਮਣੇ ਆਏ ਸਨ। ਫਿਲਹਾਲ ਦੇਸ਼ ਵਿਚ 25587 ਐਕਟਿਵ ਕੇਸ ਹਨ। ਇਹ 9 ਅਕਤੂਬਰ ਦੇ ਬਾਅਦ ਸਭ ਤੋਂ ਵੱਧ ਹਨ। 25488 ਲੋਕਾਂ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਬਿਜਲੀ 9 ਤੋਂ ਵਧਾ ਕੇ 14 ਫੀਸਦੀ ਕਰਨ ਨੂੰ ਮਨਜ਼ੂਰੀ, ਗਰਮੀ-ਮੀਂਹ ‘ਚ ਰੋਜ਼ਾਨਾ ਮਿਲੇਗੀ 200 ਮੈਗਾਵਾਟ ਵਾਧੂ ਬਿਜਲੀ
ਦੇਸ਼ ਵਿਚ ਵਧਦੇ ਕੋਰੋਨਾ ਮਾਮਲਿਆਂ ਵਿਚ ਬੁੱਧਵਾਰ ਨੂੰ ਗੌਰਮਿੰਟ ਇੰਪਾਵਰਡ ਗਰੁੱਪ ਵਨ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਕੋਵਿਡ ਮੈਨੇਜਮੈਂਟ ਨੂੰ ਲੈ ਕੇ ਚਰਚਾ ਕੀਤੀ ਗਈ। ਪ੍ਰਧਾਨਗੀ ਡਾ. ਵੀਕੇ ਪਾਲ ਨੇ ਕੀਤੀ। ਸਰਕਾਰ ਨੇ ਮਈ 2020 ਵਿਚ ਕੋਰੋਨਾ ਵਾਇਰਲ ਨਾਲ ਨਿਪਟਣ ਲਈ 6 ਇੰਪਾਵਰਡ ਗਰੁੱਪ ਬਣਾਏ ਸਨ। ਇਨ੍ਹਾਂ ਵਿਚੋਂ ਸਰਕਾਰ ਦੇ 50 ਤੋਂ ਵਧ ਸੀਨੀਅਰ ਅਧਿਕਾਰੀ ਸ਼ਾਮਲ ਸਨ। ਮਈ 2021 ਵਿਚ ਇਨ੍ਹਾਂ ਗਰੁੱਪਾਂ ਦੀ ਗਿਣਤੀ ਵਧ ਕੇ 10 ਕਰ ਦਿੱਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: