ਰੋਡਰੇਜ ਕੇਸ 1988 ਵਿਚ ਸਾਢੇ 10 ਮਹੀਨੇ ਦੀ ਸਜ਼ਾ ਕੱਟ ਕੇ ਬਾਹਰ ਆਏ ਨਵਜੋਤ ਸਿੰਘ ਸਿੱਧੂ ਦੋ ਦਿਨ ਦੇ ਦਿੱਲੀ ਦੌਰੇ ‘ਤੇ ਹਨ। ਨਵਜੋਤ ਸਿੰਘ ਸਿੱਧੂ ਨੇ ਜਿਥੇ ਬੀਤੇ ਦਿਨੀਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਅੱਜ ਨਵਜੋਤ ਸਿੰਘ ਸਿੱਧੂ ਕਾਂਗਰਸ ਪ੍ਰਧਾਨ ਮਲਿੱਕਾਰੁਜਨ ਖੜਗੇ ਨੂੰ ਮਿਲਣ ਪਹੁੰਚੇ।
ਨਵਜੋਤ ਸਿੰਘ ਸਿੱਧੂ ਨੇ ਟਵਿੱਟਰ ‘ਤੇ ਮੱਲਿਕਾਰੁਜਨ ਖੜਗੇ ਨਾਲ ਆਪਣੀ ਤਸਵੀਰ ਸਾਂਝਾ ਕਰਦੇ ਹੋਏ ਲਿਖਿਆ-9 ਵਾਰ ਦੇ ਵਿਧਾਇਕ, ਤਿੰਨ ਵਾਰ ਸਾਂਸਦ, ਦੱਬੇ-ਕੁਚਲੇ ਲੋਕਾਂ ਲਈ ਚੈਂਪੀਅਨ, ਸੱਚ ਦੀ ਆਵਾਜ਼… “ਭਰੋਸੇ ਤੇਰਾ ਨਾਮ ਮੱਲਿਕਾਰਜੁਨ ਖੜਗੇ”
ਮਾਣਯੋਗ ਕਾਂਗਰਸ ਪ੍ਰਧਾਨ ਨਾਲ ਮਿਲਿਆ ਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਉਹ ਪਾਰਟੀ ਲਈ ਸਕਾਰਾਤਮਕ ਊਰਜਾ ਤੇ ਕਿਸਮਤ ਲੈ ਕੇ ਆਏ। ਨਵਜੋਤ ਸਿੰਘ ਸਿੱਧੂ ਨੇ ਬੀਤੀ ਸ਼ਾਮ ਆਪਣੇ ਟਵਿੱਟਰ ਅਕਾਊਂਟ ‘ਤੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਤਸਵੀਰ ਨੂੰ ਅਪਲੋਡ ਕੀਤਾ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਲਿਖਿਆ ਅੱਜ ਨਵੀਂ ਦਿੱਲੀ ਵਿਚ ਆਪਣੇ ਮੇਂਟੋਰ ਰਾਹੁਲ ਜੀ ਤੇ ਮਿੱਤਰ, ਦਾਰਸ਼ਨਿਕ, ਮਾਰਗਦਰਸ਼ਕ ਪ੍ਰਿਯੰਕਾ ਜੀ ਨਾਲ ਮੁਲਾਕਾਤ ਹੋਈ।
ਇਹ ਵੀ ਪੜ੍ਹੋ : CM ਮਾਨ ਦਾ ਦਾਅਵਾ-‘ਨਵੀਂ ਐਕਸਾਈਜ਼ ਪਾਲਿਸੀ ਨਾਲ ਖਜ਼ਾਨੇ ‘ਚ 2587 ਕਰੋੜ ਦਾ ਹੋਇਆ ਵਾਧਾ’
ਤੁਸੀਂ ਮੈਨੂੰ ਜੇਲ੍ਹ ਵਿਚ ਪਾ ਸਕਦੇ ਹੋ, ਮੈਨੂੰ ਧਮਕਾ ਸਕਦੇ ਹੋ, ਮੇਰੇ ਸਾਰੇ ਵਿੱਤੀ ਖਾਤਿਆਂ ਨੂੰ ਬਲਾਕ ਕਰ ਸਕਦੇ ਹੋ ਪਰ ਪੰਜਾਬ ਤੇ ਮੇਰੇ ਨੇਤਾਵਾਂ ਲਈ ਮੇਰੀ ਵਚਨਬੱਧਤਾ ਨਾ ਤਾਂ ਝੁਕੇਗੀ ਅਤੇ ਨਾ ਹੀ ਇਕ ਇੰਚ ਪਿੱਛੇ ਹਟੇਗੀ। ਨਵਜੋਤ ਸਿੱਧੂ ਦੇ ਸਮਰਥਕ ਹੁਣ ਇਕ ਵਾਰ ਫਿਰ ਇਕੱਠਾ ਹੋਣਾ ਸ਼ੁਰੂ ਹੋ ਗਏ ਹਨ ਜੋ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਮੁਸ਼ਕਲਾਂ ਖੜ੍ਹੀ ਕਰ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: