ਪੈਟਰੋਲ-ਡੀਜ਼ਲ ਦੀਆਂ ਉੱਚ ਕੀਮਤਾਂ ਵਿਚ ਦੇਸ਼ ਵਿਚ CNG-PNG ਦੇ ਰੇਟ ਅੱਜ ਤੋਂ 6 ਤੋਂ 8 ਰੁਪਏ ਤੱਕ ਘਟ ਸਕਦੇ ਹਨ। ਸ਼ੁੱਕਰਵਾਰ ਨੂੰ ਨਵੇਂ ਮੁੱਲ ਨਿਰਧਾਰਨ ਫਾਰਮੂਲੇ ਤਹਿਤ ਅਪ੍ਰੈਲ ਲਈ ਕੁਦਰਤੀ ਗੈਸ ਦੀ ਕੀਮਤ 7.92 ਡਾਲਰ ਪ੍ਰਤੀ 10 ਲੱਖ ਬ੍ਰਿਟਿਸ਼ ਥਰਮਲ ਯੂਨਿਟ ਤੈਅ ਕਰ ਦਿੱਤੀ ਹੈ। ਗਾਹਕਾਂ ਲਈ ਇਹ ਦਰ 6.5 ਡਾਲਰ ਪ੍ਰਤੀ MMBTU ‘ਤੇ ਹੀ ਸੀਮਤ ਰਹੇਗੀ ਜੋ 31 ਮਾਰਚ 2025 ਤੱਕ ਲਈ ਲਾਗੂ ਹੋਵੇਗੀ।
ਤੇਲ ਤੇ ਕੁਦਰਤੀ ਗੈਸ ਮੰਤਰਾਲੇ ਦੇ ਹੁਕਮ ਮੁਤਾਬਕ ਕੁਦਰਤੀ ਗੈਸ ਦੀ ਕੀਮਤ 8 ਤੋਂ 30 ਅਪ੍ਰੈਲ ਲਈ ਤੈਅ ਕੀਤੀ ਗਈ ਹੈ। ਇਹ ਦਰਾਮਦ ਕੱਚੇ ਤੇਲ ਦੀ ਔਸਤ ਲਾਗਤ ਦੇ 10 ਫੀਸਦੀ ਦੇ ਆਧਾਰ ‘ਤੇ ਤੈਅ ਕੀਤਾ ਗਿਆ ਹੈ। ਤੇਲ ਅਤੇ ਕੁਦਰਤੀ ਗੈਸ ਨਿਗਮ (ONGC) ਅਤੇ ਆਇਲ ਇੰਡੀਆ ਲਿ. ਪੁਰਾਣੇ ਖੇਤਾਂ ਤੋਂ ਪੈਦਾ ਹੋਣ ਵਾਲੀ (OIL) ਗੈਸ ਦੀ ਕੀਮਤ 6.5 ਡਾਲਰ ਪ੍ਰਤੀ mmBtu ਦੀ ਕੈਪ ਦੇ ਅਧੀਨ ਹੋਵੇਗੀ।
ਇਹ ਵੀ ਪੜ੍ਹੋ : ਯੂਪੀ ‘ਚ ਵੱਡਾ ਸੜਕ ਹਾਦਸਾ, ਟਰੱਕ ਨਾਲ ਟਕਰਾਈ ਕਾਰ, ਇਕੋ ਹੀ ਪਰਿਵਾਰ ਦੇ 6 ਜੀਆਂ ਦੀ ਮੌ.ਤ
ਨਵੀਆਂ ਦਰਾਂ ਮੌਜੂਦਾ ਕੀਮਤਾਂ ਤੋਂ ਇਕ ਚੌਥਾਈ ਘੱਟ ਹਨ। ਇਸ ਨਾਲ CNG-PNG ਦੇ ਰੇਟ 10 ਫੀਸਦੀ ਤੱਕ ਘੱਟ ਜਾਣਗੇ। ਕ੍ਰਿਸਿਲ ਰੇਟਿੰਗਸ ਦਾ ਅਨੁਮਾਨ ਹੈ ਕਿ ਦੋਵੇਂ ਗੈਸਾਂ ਦੇ ਰੇਟ 9-11 ਫੀਸਦੀ ਤੱਕ ਘੱਟ ਸਕਦੇ ਹਨ।
ਸਰਕਾਰ ਦੇ ਇਸ ਫੈਸਲੇ ਦੇ ਬਾਅਦ ਮਹਾਨਗਰ ਗੈਸ ਲਿਮਟਿਡ ਨੇ ਆਪਣੇ ਵੰਡ ਖੇਤਰਾਂ ਵਿਚ ਸੀਐੱਨਜੀ ਦੇ ਰੇਟ 8 ਰੁਪਏ ਪ੍ਰਤੀ ਕਿਲੋ ਘਟਾ ਦਿੱਤੇ ਹਨ। ਪੀਐੱਨਜੀ ਦੀ ਕੀਮਤ ਵਿਚ ਵੀ ਪੰਜ ਰੁਪਏ ਪ੍ਰਤੀ SCM ਦੀ ਕਟੌਤੀ ਕੀਤੀ ਹੈ। ਅਦਾਨੀ ਟੋਟਲ ਗੈਸ ਨੂੰ ਵੀ ਸ਼ੁੱਕਰਵਾਰ ਅੱਧੀ ਰਾਤ ਤੋਂ ਸੀਐੱਨਜ ਦੇ ਰੇਟ 8.13 ਤੇ ਪੀਐੱਨਜੀ ਦੇ ਰੇਟ 5.06 ਪ੍ਰਤੀ ਯੂਨਿਟ ਤੱਕ ਘਟਾ ਦਿੱਤੇ।
ਵੀਡੀਓ ਲਈ ਕਲਿੱਕ ਕਰੋ -: