ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੇਲੰਗਾਨਾ ਵਿਚ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਦਘਾਟਨ ਦੌਰਾਨ ਉਨ੍ਹਾਂ ਨਾਲ ਤੇਲੰਗਾਨਾ ਭਾਜਪਾ ਦੇ ਪ੍ਰਧਾਨ ਸੰਜੇ ਕੁਮਾਰ ਬਾਂਦੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਤੇ ਹੋਰ ਨੇਤਾ ਮੌਜੂਦ ਸਨ। ਇਹ ਟ੍ਰੇਨ ਦੋਵੇਂ ਸ਼ਹਿਰਾਂ ਵਿਚ ਯਾਤਰਾ ਦੇ ਸਮੇਂ ਨੂੰ ਲਗਭਗ ਸਾਢੇ ਤਿੰਨ ਘੰਟੇ ਘੱਟ ਕਰ ਦੇਵੇਗੀ।
PM ਮੋਦੀ ਨੇ ਟ੍ਰੇਨ ਨੂੰ ਰਵਾਨਾ ਕਰਨ ਤੋਂ ਪਹਿਲਾਂ ਉਸ ਦਾ ਨਿਰੀਖਣ ਵੀ ਕੀਤਾ ਤੇ ਸਕੂਲੀ ਬੱਚਿਆਂ ਨਾਲ ਗੱਲਬਾਤ ਕੀਤੀ। ਟ੍ਰੇਨ ਨੂੰ ਹਰੀ ਝੰਡੀ ਦਿਖਾਉਣ ਦੇ ਬਾਅਦ ਪੀਐੱਮ ਮੋਦੀ ਜਨ ਸਭਾ ਨੂੰ ਸੰਬੋਧਨ ਕਰਨਗੇ ਤੇ ਉਸ ਦੇ ਬਾਅਦ ਉਥੇ 11300 ਕਰੋੜ ਰੁਪਏ ਤੋਂ ਵਧ ਦੀਆਂ ਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦੇ ਅਨੁਸਾਰ, ਉਹ ਹੈਦਰਾਬਾਦ ਨੇੜੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਬੀਬੀਨਗਰ ਅਤੇ ਪੰਜ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।
ਇਹ ਵੀ ਪੜ੍ਹੋ : ਰਾਸ਼ਟਰਪਤੀ ਮੁਰਮੂ ਨੇ ਸੁਖੋਈ-30 ‘ਚ ਭਰੀ ਉਡਾਣ, ਆਸਾਮ ਦੇ ਤੇਜ਼ਪੁਰ ਏਅਰਫੋਰਸ ‘ਤੋਂ ਕੀਤਾ ਟੇਕ-ਆਫ਼
ਸਿਕੰਦਰਾਬਾਦ-ਤਿਰੂਪਤੀ ਵੰਦੇ ਭਾਰਤ ਐਕਸਪ੍ਰੈਸ ਤਿੰਨ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਤੇਲੰਗਾਨਾ ਤੋਂ ਸ਼ੁਰੂ ਕੀਤੀ ਜਾਣ ਵਾਲੀ ਦੂਜੀ ਵੰਦੇ ਭਾਰਤ ਟ੍ਰੇਨ ਹੈ। ਇਹ ਹੈਦਰਾਬਾਦ ਨੂੰ ਤਿਰੂਪਤੀ ਸ਼ਹਿਰ ਨਾਲ ਜੋੜੇਗੀ ਜਿਥੇ ਭਗਵਾਨ ਵੇਂਕਟੇਸ਼ਵਰ ਦਾ ਮੰਦਰ ਹੈ। ਇਸ ਟ੍ਰੇਨ ਦੇ ਸ਼ੁਰੂ ਹੋਣ ਨਾਲ ਦੋਵੇਂ ਸ਼ਹਿਰਾਂ ਵਿਚ ਯਾਤਰਾ ਦਾ ਸਮਾਂ ਲਗਭਗ ਤਿੰਨ ਘੰਟੇ ਘੱਟ ਹੋ ਜਾਵੇਗਾ। ਇਹ ਖਾਸ ਤੌਰ ‘ਤੇ ਤੀਰਥ ਯਾਤਰੀਆਂ ਲਈ ਫਾਇਦੇਮੰਦ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: