ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਉਸ ਸਮੇਂ ਵਾਲ-ਵਾਲ ਬਚੇ ਜਦੋਂ ਉਨ੍ਹਾਂ ਦੀ ਕਾਰ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸਾ ਜੰਮੂ-ਕਸ਼ਮੀਰ ਵਿਚ ਹੋਇਆ। ਘਟਨਾ ਵਿਚ ਕਿਰਨ ਰਿਜਿਜੂ ਤੇ ਉਸ ਕਾਰ ਵਿਚ ਸਵਾਰ ਹੋਰ ਲੋਕ ਪੂਰੀ ਤਰ੍ਹਾਂ ਤੋਂ ਸੁਰੱਖਿਅਤ ਹਨ। ਮਿਲ ਰਹੀ ਜਾਣਕਾਰੀ ਮੁਤਾਬਕ ਘਟਨਾ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਹੋਈ ਹੈ।
ਘਟਨਾ ਨਾਲ ਜੁੜਿਆ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਦਿਖ ਰਿਹਾ ਹੈ ਕਿ ਜਿਸ ਕਾਰਨ ਵਿਚ ਕਿਰਨ ਰਿਜਿਜੂ ਬੈਠੇ ਹਨ, ਉਸ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ ਹੈ। ਟੱਕਰ ਦੇ ਬਾਅਦ ਕਿਰਨ ਰਿਜਿਜੂ ਦੀ ਸੁਰੱਖਿਆ ਵਿਚ ਤਾਇਨਾਤ ਸੁਰੱਖਿਆ ਮੁਲਾਜ਼ਮ ਉਸ ਕਾਰ ਵੱਲ ਦੌੜਦੇ ਦਿਖ ਰਹੀ ਹੈ। ਸੁਰੱਖਿਆ ਮੁਲਾਜ਼ਮ ਜਿਵੇਂ ਹੀ ਕਾਰ ਕੋਲ ਪਹੁੰਚਦੀ ਹੈ ਓਨੇ ਵਿਚ ਹੀ ਕਿਰਨ ਰਿਜਿਜੂ ਆਪਣੀ ਕਾਰ ਤੋਂ ਬਾਹਰ ਨਿਕਲ ਕੇ ਖੜ੍ਹੇ ਹੋ ਜਾਂਦੇ ਹਨ। ਵੀਡੀਓ ਵਿਚ ਰਿਜਿਜੂ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ ਹੈ। ਨਾਲ ਹੀ ਉਨ੍ਹਾਂ ਨਾਲ ਉਸ ਕਾਰ ਵਿਚ ਸਵਾਰ ਹੋਰ ਲੋਕ ਵੀ ਸੁਰੱਖਿਅਤ ਹਨ। ਫਿਲਹਾਲ ਸਥਾਨਕ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਯੂਕਰੇਨ ਦੀ ਉਪ ਵਿਦੇਸ਼ ਮੰਤਰੀ 4 ਦਿਨਾਂ ਦੌਰੇ ‘ਤੇ ਆਉਣਗੇ ਭਾਰਤ, ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਚਰਚਾ
ਹਾਦਸੇ ਤੋਂ ਕੁਝ ਦੇਰ ਪਹਿਲਾਂ ਹੀ ਕਿਰਨ ਰਿਜਿਜੂ ਨੇ ਟਵੀਟ ਕਰਕੇ ਆਪਣੀ ਯਾਤਰਾ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਟਵੀਟ ਵਿਚ ਲਿਖਿਆ ਸੀ ਕਿ ਮੈਂ ਜੰਮੂ ਤੋਂ ਹੁਣ ਊਧਮਪੁਰ ਜਾ ਰਿਹਾ ਹਾਂ। ਉਥੇ ਲੀਗਲ ਸਰਵਿਸ ਕੈਂਪ ਵਿਚ ਸ਼ਾਮਲ ਹੋਣਾ ਹੈ। ਪ੍ਰੋਗਰਾਮ ਵਿਚ ਮੇਰੇ ਇਲਾਵਾ ਕਈ ਜੱਜ ਤੇ NALSA ਦੀ ਟੀਮ ਵੀ ਸ਼ਾਮਲ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: