ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਇਹ ਫਿਰੌਤੀ ਵ੍ਹਟਸਐਪ ਜ਼ਰੀਏ ਮੰਗੀ ਗਈ। ਸਿਰਸਾ ਸਦਰ ਪੁਲਿਸ ਨੇ ਇਸ ਮਾਮਲੇ ਵਿਚ 5 ਅਪ੍ਰੈਲ ਨੂੰ ਮਾਮਲਾ ਦਰਜ ਕਰ ਲਿਆ ਸੀ ਜਿਸ ਦੀ FIR ਨੰਬਰ 147 ਹੈ। ਹਨੀਪ੍ਰੀਤ ਨੂੰ ਧਮਕੀ ਮਿਲਣ ਦੇ ਬਾਅਦ ਪ੍ਰੇਮੀਆਂ ਨੇ 4 ਦਿਨਾਂ ਤੋਂ ਡੇਰਾ ਸੱਚਾ ਸੌਦਾ ਦੇ ਆਸ-ਪਾਸ ਆਪਣੀ ਸੁਰੱਖਿਆ ਸਖਤ ਕਰ ਦਿੱਤੀ ਸੀ। ਹਰ ਆਉਣ-ਜਾਣ ਵਾਲੇ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਸਿਰਸਾ ਪੁਲਿਸ ਨੇ ਇਕ ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਮੋਹਿਤ ਇੰਸਾ ਨੂੰ ਪੁੱਛਗਿਛ ਲਈ ਰਾਤ ਨੂੰ ਡਬਵਾਲੀ ਤੋਂ ਹਿਰਾਸਤ ਵਿਚ ਲਿਆ। ਪੁੱਛਗਿਛ ਦੇ 2 ਘੰਟੇ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਮੁਲਜ਼ਮ ਖੁਦ ਪੰਚਕੂਲਾ ਦੰਗਿਆਂ ਵਿਚ ਸ਼ਾਮਲ ਸੀ ਤੇ ਹਨੀਪ੍ਰੀਤ ਦਾ ਜਾਣਕਾਰ ਹੈ। ਦੋਵਾਂ ਦਾ ਨਾਂ ਇਕ ਹੀ FIR ਵਿਚ ਦਰਜ ਹੈ।
ਮੋਹਿਤ ਇੰਨਾ ਨੇ ਕਿਹਾ ਕਿ ਜਿਸ ਮੁਲਜ਼ਮ ਨੇ ਉਸ ਦਾ ਨਾਂ ਲਿਆ, ਉਹ ਝੂਠ ਬੋਲ ਰਿਹਾ ਸੀ। ਉਸ ਨੇ ਪੁਲਿਸ ਨੂੰ ਆਪਣੇ ਬਿਆਨ ਵਿਚ ਦੱਸਿਆ ਸੀ ਕਿ ਉਸ ਨੇ ਮੋਹਿਤ ਦੇ ਕਹਿਣ ‘ਤੇ ਇਹ ਕੰਮ ਕੀਤਾ ਹੈ ਜਦੋਂ ਕਿ ਉਹ ਵਿਅਕਤੀ ਪੰਚਕੂਲਾ ਦੇ ਦੰਗਿਆਂ ਵਿਚ ਸ਼ਾਮਲ ਸੀ। ਮੋਹਿਤ ਇੰਸਾ ਨੇ ਕਿਹਾ ਕਿ ਮੁਲਜ਼ਮ ਫਰਜ਼ੀ ਬਿਆਨ ਦੇ ਰਿਹਾ ਸੀ। ਉਹ ਇਕ ਵਾਰ ਮਦਦ ਮੰਗਣ ਆਇਆ ਸੀ। ਮੁਲਜ਼ਮ ਨੇ ਕਿਹਾ ਕਿ ਉਹ ਮੋਹਿਤ ਨਾਲ ਮਿਲਿਆ ਹੋਇਆ ਹੈ।
ਇਹ ਵੀ ਪੜ੍ਹੋ : ਦਿਵਿਆਂਗ BJP ਵਰਕਰ ਨਾਲ PM ਮੋਦੀ ਦੀ ਸਪੈਸ਼ਲ ਸੈਲਫੀ, ਕਿਹਾ-‘ਮੈਨੂੰ ਇਨ੍ਹਾਂ ‘ਤੇ ਮਾਣ ਹੈ’
ਮੁਲਜ਼ਮ ਨੇ ਕਿਹਾ ਸੀ ਕਿ 5 ਅਪ੍ਰੈਲ ਨੂੰ ਕਲੀਨਿਕ ‘ਤੇ ਉਸ ਨਾਲ ਮਿਲਿਆ ਸੀ ਜਿਸ ਜਗ੍ਹਾ ਉਸ ਨੇ ਕਲੀਨਿਕ ਦੱਸਿਆ ਉਥੇ ਮੇਰਾ ਕਲੀਨਿਕ ਨਹੀਂ ਸੀ। ਨਾ ਹੀ ਉੁਹ 5 ਅਪ੍ਰੈਲ ਨੂੰ ਸਿਰਸਾ ਵਿਚ ਸੀ। ਉਸ ਨੇ ਉਸ ਦੀ ਪਤਨੀ ਦਾ ਵੀ ਜ਼ਿਕਰ ਕੀਤਾ ਪਰ ਉਸ ਦਾ ਵਿਆਹ ਨਹੀਂ ਹੋਇਆ ਸੀ। ਸਿਰਸਾ ਪੁਲਿਸ ਨੇ ਜਿਸ ਵਿਅਕਤੀ ਨੂੰ ਪੁੱਛਗਿਛ ਲਈ ਹਿਰਾਸਤ ਵਿਚ ਲਿਆ, ਉਹ ਪੰਚਕੂਲਾ ਦੰਗਿਆਂ ਦੇ ਬਾਅਦ ਹਨੀਪ੍ਰੀਤ ਦੇ ਨਾਲ ਹੀ ਭੱਜਿਆ ਸੀ। ਉਹ ਖੁਦ ਹੀ ਗੱਡੀ ਚਲਾ ਰਿਹਾ ਸੀ। ਸਿਰਸਾ ਪੁਲਿਸ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦ ਹੀ ਇਸ ਦਾ ਖੁਲਾਸਾ ਕਰ ਦੇਵੇਗੀ।
ਵੀਡੀਓ ਲਈ ਕਲਿੱਕ ਕਰੋ -: