ਏਅਰ ਇੰਡੀਆ ਦੀ ਫਲਾਈਟ ‘ਚ ਇਕ ਵਾਰ ਫਿਰ ਯਾਤਰੀ ਵੱਲੋਂ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ‘ਤੋਂ ਲੰਡਨ ਜਾ ਰਹੀ ਫਲਾਈਟ ‘ਚ ਯਾਤਰੀ ਨੇ ਚਾਲਕ ਦਲ ‘ਤੇ ਹਮਲਾ ਕੀਤਾ। ਜਿਸ ‘ਤੋਂ ਬਾਅਦ ਜਲਦਬਾਜ਼ੀ ‘ਚ ਫਲਾਈਟ ਨੂੰ ਵਾਪਸ ਦਿੱਲੀ ‘ਚ ਉਤਾਰਿਆ ਗਿਆ ਹੈ। ਘਟਨਾ ਸਬੰਧੀ ਦਿੱਲੀ ਏਅਰਪੋਰਟ ਪੁਲਿਸ ਵੱਲੋਂ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਯਾਤਰੀ ਨੂੰ ਏਅਰਪੋਰਟ ‘ਤੇ ਹੀ ਰੋਕ ਲਿਆ ਗਿਆ ਹੈ।
ਏਅਰ ਇੰਡੀਆ ਦੀ ਫਲਾਈਟ AI-111 ਨੇ ਸਵੇਰੇ 6.35 ਵਜੇ ਦਿੱਲੀ ਤੋਂ ਉਡਾਣ ਭਰੀ। ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਯਾਤਰੀ ਅਤੇ ਕਰੂ ਮੈਂਬਰ ਵਿਚਕਾਰ ਝਗੜਾ ਹੋ ਗਿਆ। ਦੱਸਿਆ ਜਾ ਰਿਹਾ ਹੈ ਯਾਤਰੀ ਨੂੰ ਚੇਤਾਵਨੀ ਦਿੱਤੀ ਗਈ ਸੀ ਪਰ ਉਸ ਦੇ ਵਿਵਹਾਰ ਵਿੱਚ ਕੋਈ ਬਦਲਾਅ ਨਹੀਂ ਆਇਆ। ਯਾਤਰੀ ਨੇ ਕੈਬਿਨ ਕਰੂ ਦੇ ਦੋ ਮੈਂਬਰਾਂ ਨੂੰ ਵੀ ਸਰੀਰਕ ਨੁਕਸਾਨ ਪਹੁੰਚਾਇਆ ਹੈ।
ਇਹ ਵੀ ਪੜ੍ਹੋ : 30 ਅਪ੍ਰੈਲ ਨੂੰ ਦੁਬਾਰਾ ਹੋਵੇਗਾ PSTET ਦਾ ਰੱਦ ਹੋਇਆ ਪੇਪਰ, ਨਵੇਂ ਸ਼ਡਿਊਲ ਦਾ ਨੋਟਿਸ ਜਾਰੀ
ਯਾਤਰੀ ਦੇ ਵਿਵਹਾਰ ਤੋਂ ਬਾਅਦ ਜਹਾਜ਼ ਨੂੰ ਅੱਧ ਵਿਚਕਾਰ ਹੀ ਦਿੱਲੀ ਪਰਤਣ ਲਈ ਮਜ਼ਬੂਰ ਹੋਣਾ ਪਿਆ। ਜਹਾਜ਼ ਦੇ ਦਿੱਲੀ ਪਹੁੰਚਣ ਤੋਂ ਬਾਅਦ ਏਅਰਪੋਰਟ ਪੁਲਿਸ ਨੇ ਬੇਕਾਬੂ ਯਾਤਰੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਚਾਲਕ ਦਲ ਦੇ ਮੈਂਬਰ ਨੇ ਵਿਅਕਤੀ ਨੂੰ ਪੁਲਿਸ ਹਵਾਲੇ ਕਰ ਦਿੱਤਾ।
ਇਸ ਘਟਨਾ ਸਬੰਧੀ ਏਅਰ ਇੰਡੀਆ ਨੇ ਕਿਹਾ ਕਿ ਦਿੱਲੀ ਤੋਂ ਲੰਡਨ ਦੇ ਹੀਥਰੋ ਜਾ ਰਹੀ ਫਲਾਈਟ ‘ਚ ਇਕ ਯਾਤਰੀ ਦੇ ਹੰਗਾਮੇ ਕਾਰਨ ਫਲਾਈਟ ਟੇਕ ਆਫ ਤੋਂ ਤੁਰੰਤ ਬਾਅਦ ਦਿੱਲੀ ਪਰਤ ਗਈ। ਜਹਾਜ਼ ਦੁਪਹਿਰ ਤੋਂ ਬਾਅਦ ਇਕ ਵਾਰ ਫਿਰ ਲੰਡਨ ਲਈ ਉਡਾਣ ਭਰੇਗਾ। ਕੰਪਨੀ ਨੇ ਕਿਹਾ ਹੈ ਕਿ ਉਹ ਜ਼ਖਮੀ ਕਰੂ ਮੈਂਬਰ ਨੂੰ ਹਰ ਸੰਭਵ ਮਦਦ ਪ੍ਰਦਾਨ ਕਰ ਰਹੀ ਹੈ। ਅਸੀਂ ਮੁਸਾਫਰਾਂ ਨੂੰ ਹੋਣ ਵਾਲੀ ਕਿਸੇ ਵੀ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ।
ਵੀਡੀਓ ਲਈ ਕਲਿੱਕ ਕਰੋ -: