ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਤੇ ਯੂਪੀ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਸੂਬੇ ਵਿਚ ਨਗਰ ਨਿਗਮ ਚੋਣਾਂ ਦੇ ਐਲਾਨ ਦਾ ਸਵਾਗਤ ਕੀਤਾ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਈਵੀਐੱਮ ਦਾ ਜ਼ਿਕਰ ਕੀਤੇ ਬਿਨਾਂ ਬੈਲੇਟ ਪੇਪਰ ਤੋਂ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਅਤੀਕ ਅਹਿਮਦ ਦੀ ਪਤਨੀ ਦਾ ਟਿਕਟ ਕੱਟਣ ਦਾ ਵੀ ਐਲਾਨ ਕੀਤਾ।
ਮਾਇਆਵਤੀ ਨੇ ਕਿਹਾ ਕਿ ਬਸਪਾ ਨਾ ਤਾਂ ਅਤੀਕ ਦੀ ਪਤਨੀ ਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਨੂੰ ਕਿਸੇ ਹੋਰ ਨੂੰ ਆਪਣਾ ਉਮੀਦਵਾਰ ਬਣਾਏਗੀ। ਮਾਇਆਵਤੀ ਨੇ ਕਿਹਾ ਕਿ ਪ੍ਰਯਾਗਰਾਜ ਵਿਚ ਪਿਛਲੇ ਦਿਨੀਂ ਉਮੇਸ਼ ਪਾਲ ਦੀ ਹੱਤਿਆ ਨੂੰ ਲੈ ਕੇ ਮੀਡੀਆ ਜ਼ਰੀਏ ਜੋ ਵੀ ਤੱਥ ਸਾਹਮਣੇ ਆ ਰਹੇ ਹਨ ਜਾਂ ਆਏ ਹਨ ਤੇ ਇਸ ਘਟਨਾ ਵਿਚ ਖਾਸ ਕਰਕੇ ਅਤੀਕ ਦੀ ਪਤਨੀ ਦਾ ਨਾਂ ਆਉਂਦੇ ਹੀ ਤੇ ਉਸ ਦੇ ਫਰਾਰ ਹੋਣ ਦੀ ਸਥਿਤੀ ਬਦਲ ਗਈ ਹੈ। ਅਜਿਹੀ ਸਥਿਤੀ ਵਿਚ ਹੁਣ ਸਾਡੀ ਪਾਰਟੀ ਨਾ ਤਾਂ ਅਤੀਕ ਦੀ ਪਤਨੀ ਨੂੰ ਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਦੇ ਹੋਰ ਕਿਸੇ ਮੈਂਬਰ ਨੂੰ ਉਥੋਂ ਮੇਅਰ ਦਾ ਟਿਕਟ ਦੇਵੇਗੀ।
ਇਹ ਵੀ ਪੜ੍ਹੋ : ਕਾਂਗਰਸ ਨੂੰ ਝਟਕਾ! ਮਰਹੂਮ ਸੰਤੋਖ ਚੌਧਰੀ ਦੇ ਭਤੀਜੇ ਤੇ ਸਾਬਕਾ ਵਿਧਾਇਕ ਸੁਰਿੰਦਰ ਚੌਧਰੀ ‘ਆਪ’ ‘ਚ ਸ਼ਾਮਲ
ਬਸਪਾ ਮੁਖੀ ਨੇ ਕਿਹਾ ਕਿ ਇਸ ਤੋਂ ਇਲਾਵਾ ਜਿਥੋਂ ਤੱਕ ਅਤੀਕ ਦੀ ਪਤਨੀ ਨੂੰ ਪਾਰਟੀ ਵਿਚ ਰੱਖਣ ਤੇ ਨਾ ਰੱਖਣ ਦਾ ਸਵਾਲ ਹੈ ਤਾਂ ਉਨ੍ਹਾਂ ਦੇ ਪੁਲਿਸ ਦੇ ਗ੍ਰਿਫਤ ਵਿਚ ਆਉਂਦੇ ਹੀ ਜੋ ਵੀ ਇਸ ਕੇਸ ਨੂੰ ਲੈ ਕੇ ਉਨ੍ਹਾਂ ਬਾਰੇ ਤੱਥ ਉਭਰ ਕੇ ਸਾਹਮਣੇ ਆਉਣਗੇ ਤਾਂ ਉਦੋਂ ਇਸ ਦਾ ਜਲਦ ਹੀ ਫੈਸਲਾ ਕਰ ਦਿੱਤਾ ਜਾਵੇਗਾ ਕਿਉਂਕਿ ਸਾਡੀ ਪਾਰਟੀ ਕਾਨੂੰਨ ਤੋਂ ਉਪਰ ਨਹੀਂ ਹੈ ਤੇ ਕਾਨੂੰਨ ਦਾ ਪੂਰਾ-ਪੂਰਾ ਸਨਮਾਨ ਵੀ ਕਰਦੀ ਹੈ।
ਵੀਡੀਓ ਲਈ ਕਲਿੱਕ ਕਰੋ -: