ਗੁਆਂਢੀ ਦੀਆਂ 1100 ਮੁਰਗੀਆਂ ਨੂੰ ਡਰਾ ਕੇ ਮਾਰਨ ਦੇ ਦੋਸ਼ ਵਿਚ ਕੋਰਟ ਨੇ ਇਕ ਸ਼ਖਸ ਨੂੰ ਦੋਸ਼ੀ ਠਹਿਰਾਉਂਦੇ ਹੋਏ ਜੇਲ੍ਹ ਦੀ ਸਜ਼ਾ ਸੁਣਾਈ ਹੈ। ਚੀਨ ਵਿਚ ਇਕ ਵਿਅਕਤੀ ਨੇ ਆਪਣੇ ਗੁਆਂਢੀ ਤੋਂ ਬਦਲਾ ਲੈਣ ਲਈ ਘਿਨਾਉਣੀ ਹਰਕਤ ਕੀਤੀ ਸੀ। ਬਦਲਾ ਲੈਣ ਲਈ ਸ਼ਖਸ ਨੇ ਗੁਆਂਢੀ ਦੇ ਚਿਕਨ ਫਾਰਮ ਵਿਚ ਵੜ ਕੇ ਮੁਰਗੀਆਂ ਨੂੰ ਇੰਝ ਡਰਾਇਆ ਕਿ ਉਨ੍ਹਾਂ ਦੀ ਮੌਤ ਹੋ ਗਈ। ਉਹ ਇਕ-ਦੂਜੇ ਨੂੰ ਮਾਰਨ ਲੱਗੀਆਂ ਤੇ ਭੱਜਦੌੜ-ਮਾਰਕੁੱਟ ਵਿਚ 1100 ਮੁਰਗੀਆਂ ਦੀ ਜਾਨ ਚਲੀ ਗਈ।
ਘਟਨਾ ਚੀਨ ਦੀ ਦੱਸੀ ਜਾ ਰਹੀ ਹੈ। ਗੁਆਂਢੀ ਦੀਆਂ 1100 ਮੁਰਗੀਆਂ ਨੂੰ ਮਾਰਨ ਵਾਲੇ ਸ਼ਖਸ ਦੀ ਪਛਾਣ ਉਸ ਦੇ ਉਪਨਾਮ ਗੂ ਨਾਲ ਹੋਈ ਹੈ। ਗੂ ਦਾ ਆਪਣੇ ਗੁਆਂਢੀ ਝੋਂਗ ਤੋਂ ਅਪ੍ਰੈਲ 2022 ਨੂੰ ਹੋਈ ਇਕ ਘਟਨਾ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਝੋਂਗ ਨੇ ਬਿਨਾਂ ਗੂ ਦੀ ਇਜਾਜ਼ਤ ਦੇ ਉਸ ਦੇ ਦਰੱਖਤਾਂ ਨੂੰ ਕੱਟ ਦਿੱਤਾ। ਇਸ ਨਾਲ ਗੂ ਕਾਫੀ ਗੁੱਸਾ ਹੋ ਗਿਆ ਸੀ ਤੇ ਬਦਲਾ ਲੈਣਾ ਚਾਹੁੰਦਾ ਸੀ।
ਇਕ ਦਿਨ ਮੌਕਾ ਪਾ ਕੇ ਉਹ ਗੁਆਂਢੀ ਝੋਂਗ ਦੇ ਚਿਕਨ ਫਾਰਮ ਵਿਚ ਵੜ ਗਿਆ ਤੇ ਫਿਰ ਮੁਰਗੀਆਂ ਨੂੰ ਡਰਾਉਣ ਲਈ ਟਾਰਚ ਦਾ ਇਸਤੇਮਾਲ ਕੀਤਾ ਜਿਸ ਨਾਲ ਉਹ ਇਕ-ਦੂਜੇ ਨੂੰ ਮਾਰਨ ਲੱਗੇ। ਟਾਰਚ ਦੀ ਰੌਸ਼ਨੀ ਨਾਲ ਮੁਰਗੀਆਂ ਘਬਰਾ ਗਈਆਂ ਤੇ ਭੱਜਦੌੜ ਮਚ ਗਈ। ਇਸ ਤਰ੍ਹਾਂ ਕੁਚਲਕੇ ਉਨ੍ਹਾਂ ਦੀ ਮੌਤ ਹੋ ਗਈ।
ਗੂ ਨੇ ਪਹਿਲੇ ਦਿਨ ਚਿਕਨ ਫਾਰਮ ਵਿਚ ਜਾ ਕੇ 460 ਮੁਰਗੀਆਂ ਮਾਰੀਆਂ। ਉਸ ਨੂੰ ਇਸ ਹਰਕਤ ਲਈ ਗ੍ਰਿਫਤਾਰ ਕੀਤਾ ਗਿਆ। ਪੁਲਿਸ ਦੇ ਹੁਕਮ ‘ਤੇ ਉਸ ਨੇ ਝੋਂਗ ਨੂੰ 3000 ਯੁਆਨ ਦਾ ਭੁਗਤਾਨ ਕੀਤਾ ਜਿਸ ਨਾਲ ਝੋਂਗ ਪ੍ਰਤੀ ਗੂ ਦੀ ਨਾਰਾਜ਼ਗੀ ਹੋਰ ਤੇਜ਼ ਹੋ ਗਈ। ਉਹ ਬਦਲਾ ਲੈਣ ਲਈ ਤੜਫਨ ਲੱਗਾ। ਇਕ ਵਾਰ ਫਿਰ ਉੁਹ ਮੌਕਾ ਪਾ ਕੇ ਚਿਕਨ ਫਾਰਮ ਵਿਚ ਗਿਆ ਤੇ ਠੀਕ ਪਹਿਲੇ ਵਾਂਗ ਉਸ ਨੇ 640 ਮੁਰਗੀਆਂ ਨੂੰ ਮਾਰ ਦਿੱਤਾ।
ਇਹ ਵੀ ਪੜ੍ਹੋ : ‘ਪੰਜਾਬ ਸਰਕਾਰ ਪੈਰਾ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ’ : ਮੰਤਰੀ ਮੀਤ ਹੇਅਰ
ਚੀਨੀ ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ 1100 ਮ੍ਰਿਤਕ ਮੁਰਗੀਆਂ ਦੀ ਕੀਮਤ ਲਗਭਗ 13840 ਸੀ। ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਕੋਰਟ ਦੇ ਹੁਕਮ ‘ਤੇ ਉਸ ਨੂੰ 6 ਮਹੀਨੇ ਦੀ ਸਜ਼ਾ ਸੁਣਾਈ ਗਈ। ਮੱਧ ਚੀਨ ਦੇ ਹੂਨਾਨ ਸੂਬੇ ਦੇ ਹੇਂਗਯਾਂਗ ਕਾਊਂਟ ਦੀ ਇਕ ਅਦਾਲਤ ਨੇ ਫੈਸਲਾ ਸੁਣਾਇਆ ਕਿ ਗੂ ਨੇ ਜਾਣਬੁਝ ਕੇ ਝੋਂਗ ਨੂੰ ਜਾਇਦਾਦ ਦਾ ਨੁਕਸਾਨ ਪਹੁੰਚਾਇਆ। ਗੂ ਨੂੰ ਸਜ਼ਾ ਇਸ ਲਈ ਘੱਟ ਦਿੱਤੀ ਗਈ ਕਿਉਂਕਿ ਕੋਰਟ ਨੇ ਮੰਨਿਆ ਕਿ ਉਸ ਨੇ ਆਪਣੇ ਅਪਰਾਧਾਂ ਲਈ ਪਛਤਾਵਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: