ਗਰਮੀ ਦੇ ਸੀਜ਼ਨ ਵਿਚ ਟ੍ਰੇਨ ਵਿਚ ਸਫਰ ਕਰਨ ਵਾਲੇ ਯਾਤਰੀਆਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ। ਲੋਕਾਂ ਨੂੰ ਵੇਟਿੰਗ ਟਿਕਟ ਤੋਂ ਨਿਜਾਤ ਦਿਵਾਉਣ ਲਈ ਰੇਲਵੇ ਨੇ 217 ਸਪੈਸ਼ਲ ਟ੍ਰੇਨਾਂ ਨੂੰ ਚਲਾਉਣ ਦਾ ਐਲਾਨ ਕੀਤਾ ਹੈ। ਇਹ ਟ੍ਰੇਨਾਂ ਗਰਮੀ ਦੇ ਮੌਸਮ ਵਿਚ ਵੱਖ-ਵੱਖ ਰੂਟਸ ‘ਤੇ 4010 ਫੇਰੇ ਲਗਾਉਣਗੀਆਂ।
ਰੇਲ ਮੰਤਰਾਲੇ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਗਰਮੀ ਦੇ ਮੌਸਮ ਵਿਚ ਰੇਲ ਯਾਤਰੀਆਂ ਦੀ ਸਹੂਲਤ ਤੇ ਵਾਧੂ ਭੀੜ ਨੂੰ ਦੇਖਦੇ ਹੋਏ ਭਾਰਤੀ ਰੇਲਵੇ ਇਸ ਸਾਲ 217 ਸਪੈਸ਼ਲ ਟ੍ਰੇਨਾਂ ਦੇ 4010 ਫੇਰੇ ਚਲਾ ਰਿਹਾ ਹੈ। ਇਹ ਟ੍ਰੇਨਾਂ ਵੱਖ-ਵੱਖ ਰੂਟਸ ‘ਤੇ ਚਲਾਈ ਜਾਣਗੀਆਂ।
ਰੇਲ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਕਿ ਗਰਮੀਆਂ ਦੇ ਇਸ ਮੌਸਮ ਵਿਚ ਇਹ ਟ੍ਰੇਨਾਂ ਪੂਰੇ ਭਾਰਤ ਵਿਚ ਚੱਲਣਗੀਆਂ ਜਿਨ੍ਹਾਂ ਵਿਚ ਈਸਟ ਕੋਸਟ ਰੇਲਵੇ, ਪੱਛਮ ਕੋਸਟ ਰੇਲਵੇ, ਨਾਰਥ ਕੋਸਟ ਰੇਲਵੇ ਤੇ ਸਾਊਥ ਕੋਸਟ ਰੇਲਵੇ ਦੇ ਨਾਲ-ਨਾਲ 13 ਹੋਰ ਰੂਟ ਵੀ ਸ਼ਾਮਲ ਹਨ। ਅਧਿਕਾਰਕ ਨੋਟੀਫਿਕੇਸ਼ਨ ਮੁਤਾਬਕ ਸਭ ਤੋਂ ਵੱਧ ਟ੍ਰੇਨਾਂ ਦੱਖਣ-ਪੱਛਮ ਰੇਲਵੇ ਤੇ ਦੱਖਣ ਮੱਧ ਰੇਲਵੇ ਵਿਚ ਚਲਾਉਣ ਦੀ ਤਿਆਰ ੀਹੈ।
ਇਸ ਤੋਂ ਇਲਾਵਾ ਪੱਛਮ ਰੇਲਵੇ ਨੂੰ 40 ਤੇ ਦੱਖਣ ਰੇਲਵੇ ਨੂੰ 20 ਖਾਸ ਟ੍ਰੇਨਾਂ ਸੂਚਿਤ ਕੀਤੀਆਂ ਗਈਆਂ ਹਨ। ਪੂਰਬ ਮੱਧ ਰੇਲਵੇ ਤੇ ਮੱਧ ਰੇਲਵੇ ਵਰਗੇ ਖੇਤਰਾਂ ਨੇ 10-10 ਸਪੈਸ਼ਲ ਟ੍ਰੇਨਾਂ ਨੂੰ ਸੂਚਿਤ ਕੀਤਾ ਹੈ। ਇਸ ਦੇ ਨਾਲ ਹੀ ਉੱਤਰ ਪੱਛਮੀ ਰੇਲਵੇ ਨੂੰ 16 ਟ੍ਰੇਨਾਂ ਮਿਲੀਆਂ ਹਨ।
ਇਹ ਵੀ ਪੜ੍ਹੋ : ਟਵਿੱਟਰ ਤੋਂ ਹਟਾਏ ਗਏ ਅਫਸਰ ਪਹੁੰਚੇ ਕੋਰਟ, ਸਾਬਕਾ CEO ਸਣੇ 3 ਐਗਜ਼ੀਕਿਊਟਵ ਨੇ ਦਾਇਰ ਕੀਤਾ ਮੁਕੱਦਮਾ
ਗਰਮੀਆਂ ਦੇ ਮੌਸਮ ਵਿੱਚ ਆਮ ਤੌਰ ‘ਤੇ ਰੇਲ ਯਾਤਰੀਆਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੱਡੀ ਗਿਣਤੀ ਲੋਕ ਯਾਤਰਾ ‘ਤੇ ਜਾਂਦੇ ਹਨ। ਅਜਿਹੇ ‘ਚ ਸਪੈਸ਼ਲ ਟਰੇਨਾਂ ਦਾ ਮਕਸਦ ਭੀੜ ਨੂੰ ਘੱਟ ਕਰਨਾ ਅਤੇ ਯਾਤਰਾ ਨੂੰ ਆਸਾਨ ਬਣਾਉਣਾ ਹੈ।
ਵੀਡੀਓ ਲਈ ਕਲਿੱਕ ਕਰੋ -: