ਮੋਦੀ ਸਰਨੇਮ ਨੂੰ ਲੈ ਕੇ ਦਿੱਤੇ ਗਏ ਬਿਆਨ ਨੂੰ ਲੈ ਕੇ ਅਪਰਾਧਕ ਮਾਣਹਾਨੀ ਦੇ ਦੋਸ਼ੀ ਕਰਾਰ ਦਿੱਤੇ ਗਏ ਰਾਹੁਲ ਗਾਂਧੀ ਦੀ ਪਟੀਸ਼ਨ ‘ਤੇ ਵੀਰਵਾਰ ਨੂੰ ਸੂਰਤ ਦੀ ਸੈਸ਼ਨ ਅਦਾਲਤ ਵਿੱਚ ਸੁਣਵਾਈ ਹੋਈ। ਸਜ਼ਾ ‘ਤੇ ਰੋਕ ਦੀ ਮੰਗ ਨੂੰ ਲੈ ਕੇ 3 ਅਪ੍ਰੈਲ ਨੂੰ ਪਟੀਸ਼ਨ ਦਾਇਰ ਕਰਨ ਵਾਲੇ ਰਾਹੁਲ ਦੇ ਵਕੀਲ ਨੇ ਸੀਜੀਐੱਣ ਕੋਰਟ ਦੇ ਫੈਸਲੇ ‘ਤੇ ਰੋਕ ਲਈ ਦਰਜਨਾਂ ਦਲੀਲਾਂ ਪੇਸ਼ ਕੀਤੀਆਂ। ਰਾਹੁਲ ਦੇ ਵਕੀਲ ਆਰਐੱਸ ਚੀਮਾ ਨੇ ਇਹ ਵੀ ਕਿਹਾ ਕਿ ਰਾਹੁਲ ਨੇ ਕੇਰਲ ਦੀ ਵਾਇਨਾਡ ਸੀਟ ਤੋਂ ਰਿਕਾਰਡ ਮਾਰਜਿਨ ਤੋਂ ਜਿੱਤ ਹਾਸਲ ਕੀਤੀ ਅਤੇ ਅਯੋਗ ਕਰਾਰ ਦਿੱਤੇ ਜਾਣ ਨਾਲ ਪੂਰਾ ਘਾਟਾ ਹੋਵੇਗਾ।
ਬਾਰ ਐਂਡ ਦੀ ਇੱਕ ਰਿਪੋਰਟ ਮੁਤਾਬਕ ਰਾਹੁਲ ਦੇ ਵਕੀਲ ਚੀਮਾ ਨੇ ਕਿਹਾ ਕਿ ਸਿਰਫ ਪੀੜਤ ਵਿਅਕਤੀ ਹੀ ਸ਼ਿਕਾਇਤ ਦਰਜ ਕਰਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੇਰਾ (ਰਾਹੁਲ ਦਾ) ਬਿਆਨ ਅਪਮਾਨਜਨਕ ਨਹੀਂ ਹੈ, ਜਦੋਂ ਤੱਕ ਉਸ ਨੂੰ ਸੰਦਰਭ ਤੋਂ ਵੱਖਰਾ ਨਾ ਪੇਸ਼ ਕੀਤਾ ਜਾਏ, ਵਾਲ ਦੀ ਖਾਲ ਨਿਕਾਲ ਕੇ ਇਸ ਨੂੰ ਅਪਮਾਨਜਨਕ ਦੱਸਿਆ ਗਿਆ। ਅਸਲ ਵਿੱਚ ਪੀ.ਐੱਮ. ਦਾ ਮੁੱਖ ਅਲੋਚਕ ਹੋਣ ਕਰਕੇ ਮੇਰੇ ‘ਤੇ ਕੇਸ ਕੀਤਾ ਗਿਆ ਅਤੇ ਟ੍ਰਾਇਲ ਸਖਤ ਅਤੇ ਗਲਤ ਸੀ।’
ਸ਼ਿਕਾਇਤਕਰਤਾ ਪੂਰਨੇਸ਼ ਮੋਦੀ ਦੀ ਭੂਗੋਲਿਕ ਮੌਜੂਦਗੀ ਦਾ ਹਵਾਲਾ ਦਿੰਦੇ ਹੋਏ ਚੀਮਾ ਨੇ ਕਿਹਾ ਕਿ ਭਾਸ਼ਣ ਕੋਲਾਰ (ਕਰਨਾਟਕ) ਵਿੱਚ ਦਿੱਤਾ ਗਿਆ ਸੀ ਅਤੇ ਸ਼ਿਕਾਇਤਕਰਤਾ ਨੂੰ ਵ੍ਹਾਟਸਐਪ ‘ਤੇ ਮੈਸੇਜ ਮਿਲਿਆ ਸੀ। ਰਾਹੁਲ ਗਾਂਧੀ ਦੇ ਵਕੀਲ ਨੇ ਕਿਹਾ ਕਿ ‘ਜੇ ਕੋਈ ਕਹੇ ਕਿ ਤੁਸੀਂ ਪੰਜਾਬੀ ਝਗੜਾਲੂ ਅਤੇ ਗਾਲ੍ਹਾਂ ਕੱਢਣ ਵਾਲੇ ਹੋ, ਤਾਂ ਕੀ ਮੈਂ ਮਾਣਹਾਨੀ ਦਾ ਕੇਸ ਕਰ ਸਕਦਾ ਹਾਂ? ਅਜਿਹੇ ਸ਼ਬਦ ਆਮ ਤੌਰ ‘ਤੇ ਗੁਜਰਾਤੀਆਂ ਅਤੇ ਹੋਰ ਭਾਸ਼ਾਈ ਅਤੇ ਧਾਰਮਿਕ ਸਮੂਹਾਂ ਲਈ ਵਰਤੇ ਜਾਂਦੇ ਹਨ।
ਇਹ ਵੀ ਪੜ੍ਹੋ : ਬਿਹਾਰ ‘ਚ 5 ਬਦਮਾਸ਼ਾਂ ਨੇ PNB ਚ ਕੀਤੀ ਫਾਇਰਿੰਗ, 2 ਗਾਰਡ ਨੂੰ ਗੋ.ਲੀ ਮਾਰ ਕੇ 12 ਲੱਖ ਲੁੱਟੇ
ਚੀਮਾ ਨੇ ਕਿਹਾ ਕਿ ’11:51 ‘ਤੇ ਮੇਰੇ ਮੁਵੱਕਿਲ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਅੱਧੇ ਘੰਟੇ ਬਾਅਦ ਉਸ ਨੂੰ ਸਖ਼ਤ ਸਜ਼ਾ ਦਿੱਤੀ ਗਈ। ਮੈਂ ਹੇਠਲੀ ਅਦਾਲਤ ਦੇ ਇਸ ਬਿਆਨ ‘ਤੇ ਹੈਰਾਨੀ ਪ੍ਰਗਟ ਕਰਨਾ ਚਾਹੁੰਦਾ ਹਾਂ ਕਿ ‘ਸੁਪਰੀਮ ਕੋਰਟ ਨੇ ਤੁਹਾਨੂੰ ਚਿਤਾਵਨੀ ਦਿੱਤੀ ਸੀ, ਤੁਸੀਂ ਬਹੁਤ ਬੇਰਹਿਮ ਹੋ, ਤੁਹਾਨੂੰ ਕੁਝ ਸਮਝ ਨਹੀਂ ਆਇਆ’। ਮੈਨੂੰ ਅਫਸੋਸ ਹੈ ਕਿ ਮੈਂ ਸਖ਼ਤ ਸ਼ਬਦਾਂ ਦੀ ਵਰਤੋਂ ਕਰ ਰਿਹਾ ਹਾਂ ਪਰ ਜੱਜ ਉਲਝਣ ਵਿੱਚ ਸੀ ਅਤੇ ਕਠੋਰ ਸੀ।’
ਵੀਡੀਓ ਲਈ ਕਲਿੱਕ ਕਰੋ -: