ਰੂਸ-ਯੂਕਰੇਨ ਜੰਗ ਇੱਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੈ। ਇਸ ਵਿੱਚ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਦੋਵਾਂ ਦੇਸ਼ਾਂ ਦੇ ਵੱਡੀ ਗਿਣਤੀ ਵਿਚ ਫੌਜੀ ਮਾਰੇ ਗਏ ਹਨ। ਇਸ ਦੌਰਾਨ ਇੱਕ ਯੂਕਰੇਨੀ ਫੌਜੀ ਦਾ ਸਿਰ ਕਲਮ ਕਰਨ ਦਾ ਇੱਕ ਕਥਿਤ ਵੀਡੀਓ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਫੌਜੀ ਨੇ ਸਿਰ ਕਲਮ ਕੀਤਾ ਹੈ, ਉਹ ਰੂਸ ਦਾ ਰਹਿਣ ਵਾਲਾ ਹੈ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਵੋਲੋਦਿਮੀਰ ਇਸ ਨਾਲ ਬਹੁਤ ਗੁੱਸੇ ਵਿੱਚ ਹਨ। ਉਨ੍ਹਾਂ ਨੇ ਪਹਿਲਾਂ ਵੀਡੀਓ ਦੀ ਸੱਚਾਈ ਦੀ ਜਾਂਚ ਕਰਨ ਦੀ ਗੱਲ ਕਹੀ ਹੈ, ਬਾਅਦ ਵਿੱਚ ਪ੍ਰਤੀਕਿਰਿਆ ਦੇਣ ਦੀ।
ਹਾਲਾਂਕਿ ਉਨ੍ਹਾਂ ਨੇ ਰੂਸੀ ਫੌਜ ਨੂੰ ਜਾਨਵਰ ਦੱਸਿਆ ਅਤੇ ਕਿਹਾ ਕਿ ਉਹ ਅਜਿਹਾ ਆਸਾਨੀ ਨਾਲ ਕਰ ਸਕਦਾ ਹੈ। ਇਹ ਘਟਨਾ ਕਦੋਂ ਵਾਪਰੀ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਯੂਕਰੇਨ ਦੇ ਅਧਿਕਾਰੀ ਨਾਰਾਜ਼ ਹਨ, ਜਦੋਂ ਕਿ ਰੂਸੀ ਸਰਕਾਰ ਨੇ ਫੁਟੇਜ ਨੂੰ ‘ਭਿਆਨਕ’ ਕਰਾਰ ਦਿੱਤਾ ਅਤੇ ਕਿਹਾ ਕਿ ਇਸਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਦੀ ਲੋੜ ਹੈ।
ਵੀਡੀਓ ਵਿੱਚ ਇੱਕ ਨਕਾਬਪੋਸ਼ ਵਿਅਕਤੀ ਨੂੰ ਇੱਕ ਯੂਕਰੇਨੀ ਫੌਜੀ ਦਾ ਗਲਾ ਵੱਢਦੇ ਹੋਏ ਦੇਖਿਆ ਜਾ ਸਕਦਾ ਹੈ। ਜਿਸ ਆਦਮੀ ਦਾ ਸਿਰ ਕਲਮ ਕੀਤਾ ਜਾ ਰਿਹਾ ਹੈ, ਉਸ ਨੇ ਹਰੇ ਰੰਗ ਦੀ ਪਹਿਰਾਵੇ ਅਤੇ ਪੀਲੇ ਰੰਗ ਦੀ ਪੱਟੀ ਬੰਨ੍ਹੀ ਹੋਈ ਹੈ, ਜੋ ਆਮ ਤੌਰ ‘ਤੇ ਯੂਕਰੇਨ ਦੇ ਲੜਾਕਿਆਂ ਵੱਲੋਂ ਪਹਿਨਿਆ ਜਾਂਦਾ ਹੈ। ਰਿਪੋਰਟਾਂ ਮੁਤਾਬਕ ਫੌਜੀ ਵਾਰ-ਵਾਰ ਉਸ ਨੂੰ ਜਿਉਂਦਾ ਛੱਡਣ ਲਈ ਬੇਨਤੀ ਕਰ ਰਿਹਾ ਸੀ। ਇਕ ਹੋਰ ਰੂਸੀ ਸਿਪਾਹੀ ਨੇ ਕਥਿਤ ਤੌਰ ‘ਤੇ ਆਪਣੇ ਸਾਥੀ ਨੂੰ ਉਸ ਦਾ ਸਿਰ ਵੱਢਣ ਲਈ ਕਿਹਾ। ਉਸ ਨੇ ਕਿਹਾ, ‘ਇਸ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਭੇਜ ਦਿਓ। ਜਲਦੀ ਕਰੋ, ਕੱਟ ਦਿਓ’।.
ਵੀਡੀਓ ਵਿੱਚ ਕਾਤਲ ਨੇ ਇੱਕ ਚਿੱਟਾ ਰਿਬਨ ਪਾਇਆ ਹੋਇਆ ਸੀ ਜੋ ਅਕਸਰ ਕਬਜ਼ੇ ਵਾਲੇ ਯੂਕਰੇਨ ਵਿੱਚ ਰੂਸੀ ਫੌਜਾਂ ਦੀ ਪਛਾਣ ਕਰਨ ਲਈ ਵਰਤਿਆ ਜਾਂਦਾ ਹੈ। ਹਮਲਾਵਰ ਦੇ ਚਿਹਰੇ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਏਸ਼ੀਆਈ ਮੂਲ ਦਾ ਹੈ।
ਦੱਸ ਦੇਈਏ ਕਿ ਜੇ ਕੋਈ ਫ਼ੌਜੀ ਜੰਗ ਦੌਰਾਨ ਦੁਸ਼ਮਣ ਫ਼ੌਜ ਵੱਲੋਂ ਫੜਿਆ ਜਾਂਦਾ ਹੈ ਤਾਂ ਉਹ ਜੰਗੀ ਕੈਦੀ ਹੁੰਦਾ ਹੈ। ਉਸ ਨੂੰ ਮਾਰਨਾ ਜਾਂ ਤਸੀਹੇ ਦੇਣਾ ਅੰਤਰਰਾਸ਼ਟਰੀ ਕਾਨੂੰਨ ਦੇ ਵਿਰੁੱਧ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦਿਮੀਰ ਜ਼ੇਲੇਂਸਕੀ ਨੇ ਸਹੁੰ ਖਾਧੀ ਕਿ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।
ਇਹ ਵੀ ਪੜ੍ਹੋ : ਪਾਕਿਸਤਾਨ : TV ਚੈਨਲ ‘ਚ ਕੰਮ ਕਰਨ ਵਾਲੇ ਹਿੰਦੂ ਨੌਜਵਾਨ ਦਾ ਅਗਵਾ, ਰੋਂਦੀ ਮਾਂ ਪਾ ਰਹੀ ਤਰਲੇ
ਉਨ੍ਹਾਂ ਕਿਹਾ ਕਿ ਤਾਜ਼ਾ ਵੀਡੀਓ ਵਿੱਚ ਦਿਖਾਈ ਗਈ ਹਿੰਸਾ ਨੂੰ ਭੁਲਾਇਆ ਨਹੀਂ ਜਾ ਸਕਦਾ ਅਤੇ ਰੂਸੀ ਫੌਜ ਅਜਿਹੀਆਂ ਕਾਰਵਾਈਆਂ ਲਈ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ‘ਤੇ ਹਰ ਵਿਅਕਤੀ, ਹਰ ਨੇਤਾ ਨੂੰ ਪ੍ਰਤੀਕਿਰਿਆ ਕਰਨੀ ਚਾਹੀਦੀ ਹੈ। ਉਮੀਦ ਨਾ ਕਰੋ ਕਿ ਇਹ ਘਟਨਾਵਾਂ ਭੁੱਲ ਜਾਣਗੀਆਂ ਇਸ ਜੰਗ ਵਿੱਚ ਕੁਝ ਅਜਿਹਾ ਹੈ ਜਿਸ ਤੋਂ ਦੁਨੀਆਂ ਇਨਕਾਰ ਨਹੀਂ ਕਰ ਸਕਦੀ। ਇਸ ਤਰ੍ਹਾਂ ਇਹ ਜਾਨਵਰ ਕਿੰਨੀ ਆਸਾਨੀ ਨਾਲ ਮਾਰ ਸਕਦੇ ਹਨ। ਅਸੀਂ ਕੁਝ ਭੁੱਲਣ ਵਾਲੇ ਨਹੀਂ, ਨਾ ਹੀ ਕਾਤਲਾਂ ਨੂੰ ਮੁਆਫ਼ ਕਰਾਂਗੇ। ਕਾਨੂੰਨ ਹਰ ਚੀਜ਼ ‘ਤੇ ਕੰਮ ਕਰੇਗਾ।
ਵੋਲੋਦਿਮੀਰ ਜ਼ੇਲੇਂਸਕੀ ਨੇ ਰੂਸੀ ਸੈਨਿਕਾਂ ਲਈ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ, ਉਨ੍ਹਾਂ ਨੂੰ ਜਾਨਵਰ ਕਿਹਾ। ਇਸ ਦੇ ਨਾਲ ਹੀ ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਇਸ ‘ਭਿਆਨਕ’ ਵੀਡੀਓ ਦੀ ਗੰਭੀਰਤਾ ਨਾਲ ਜਾਂਚ ਕਰਕੇ ਇਹ ਪਤਾ ਲਗਾਉਣਾ ਜ਼ਰੂਰੀ ਹੈ ਕਿ ਇਹ ਸੱਚ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਜਿਸ ਫਰਜ਼ੀ ਦੁਨੀਆ ਵਿਚ ਰਹਿ ਰਹੇ ਹਾਂ, ਉਸ ਦੀ ਫੁਟੇਜ ਦੀ ਪ੍ਰਮਾਣਿਕਤਾ ਦੀ ਜਾਂਚ ਹੋਣੀ ਚਾਹੀਦੀ ਹੈ।
ਯੂਕਰੇਨ ਦੀ ਰਾਜ ਸੁਰੱਖਿਆ ਸੇਵਾ ਨੇ ਵੀਡੀਓ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਜਾਣਕਾਰੀ ਏਜੰਸੀ ਦੇ ਮੁਖੀ ਵਸਿਲ ਮਲਿਕ ਨੇ ਇਕ ਬਿਆਨ ਵਿਚ ਦਿੱਤੀ। ਯੂਕਰੇਨ ਦੇ ਲੋਕਪਾਲ ਦਮਿਤਰੋ ਲੁਬਿਨੇਟ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕਮੇਟੀ ਨੂੰ ਵੀਡੀਓ ਦੀ ਜਾਂਚ ਕਰਨ ਦੀ ਬੇਨਤੀ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: