ਪੰਜਾਬ ਪੁਲਿਸ ਨੇ 17 ਸਾਲ ਪਹਿਲਾਂ ਗਲਤ ਤੱਥ ਪੇਸ਼ ਕਰਕੇ ਓਬੀਸੀ ਪ੍ਰਮਾਣ ਪੱਤਰ ਬਣਵਾ ਕੇ ਸਰਕਾਰੀ ਨੌਕਰੀ ਹਾਸਲ ਕਰਨ ਦੇ ਦੋਸ਼ ਵਿਚ ਏਅਰ ਇੰਡੀਆ ਦੇ ਪਾਇਲਟ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਉਸ ਨੂੰ ਦਿੱਲੀ ਸਥਿਤ ਇੰਦਰਾ ਗਾਂਧੀ ਕੌਮਾਂਤਰੀ ਏਅਰਪੋਰਟ ਤੋਂ ਲੈ ਕੇ ਗਈ ਤੇ ਅਦਾਲਤ ਵਿਚ ਪੇਸ਼ ਕੀਤਾ। ਇਥੋਂ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਡੇਰਾਬੱਸੀ ਪੁਲਿਸ ਨੇ ਮੁਲਜ਼ਮ ਖਿਲਾਫ 18 ਜਨਵਰੀ 2022 ਨੂੰ ਆਈਪੀਸੀ ਦੀ ਦਾਰਾ 199 ਤੇ 420 ਤਹਿਤ ਕੇਸ ਦਰਜ ਕੀਤਾ ਸੀ।
ਮੁਲਜ਼ਮ ਪਾਇਲਟ ਦੀ ਪਛਾਣ ਅਮਿਤਅਮਿਤ, ਵਾਸੀ ਭਬਾਤ, ਥਾਣਾ ਜ਼ੀਰਕਪੁਰ ਜ਼ਿਲ੍ਹਾ ਐੱਸਐੱਸ ਨਗਰ ਵਜੋਂ ਹੋਈ ਹੈ। ਪੁਲਿਸ ਜਾਂਚ ਅਧਿਕਾਰੀ ASI ਪਰਮਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਸਾਲ 2006 ਦਾ ਹੈ। ਪੁਲਿਸ ਨੂੰ ਸ਼ਿਕਾਇਤਕਰਤਾ ਮਨਦੀਪ ਸਿੰਘ ਵਾਸੀ ਚੰਡੀਗੜ੍ਹ ਨੇ ਦੱਸਿਆ ਸੀ ਕਿ ਪਾਇਲਟ ਅਮਿਤ ਨੇ ਤਹਿਸੀਲ ਡੇਰਾਬੱਸੀ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਗਲਤ ਤੱਥ ਪੇਸ਼ ਕਰਕੇ ਓਬੀਸੀ ਪ੍ਰਮਾਣ ਪੱਤਰ ਬਣਵਾਉਣ ਲਈ ਅਰਜ਼ੀ ਦਿੱਤੀ ਸੀ।
ਇਹ ਵੀ ਪੜ੍ਹੋ : ਦੇਸ਼ ‘ਚ 8 ਮਹੀਨਿਆਂ ਬਾਅਦ ਕੋਰੋਨਾ ਦੇ ਨਵੇਂ ਮਾਮਲੇ 11 ਹਜ਼ਾਰ ਤੋਂ ਪਾਰ, 29 ਲੋਕਾਂ ਦੀ ਹੋਈ ਮੌ.ਤ
ਸਾਲ 2006 ਵਿਚ ਪ੍ਰਮਾਣ ਪੱਤਰ ਬਣਵਾਉਣ ਦੀ ਸ਼ਰਤ ਇਹ ਸੀ ਕਿ ਸਾਰੇ ਸਰੋਤਾਂ ਤੋਂ ਆਮਦਨ 2.5 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਜਦੋਂ ਕਿ ਉਸ ਸਮੇਂ ਮੁਲਜ਼ਮ ਅਮਿਤ ਦੀ ਸਾਲਾਨਾ ਆਮਦਨ 2.50 ਲੱਖ ਰੁਪਏ ਤੋਂ ਕਿਤੇ ਜ਼ਿਆਦਾ ਸੀ। 18 ਜਨਵਰੀ 2022 ਵਿਚ ਕੇਸ ਦਰਜ ਹੋਣ ਦੇ ਬਾਅਦ ਹੁਣ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: