ਅਮਰੀਕਾ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਟਲਾਂਟਾ ਦੀ ਜੇਲ੍ਹ ਦੇ ਇੱਕ ਕੈਦੀ ਨੂੰ ਕੀੜੇ ਤੇ ਖਟਮਲ ਖਾ ਗਏ। ਰਿਪੋਰਟਾਂ ਮੁਤਾਬਕ ਪੁਲਿਸ ਨੇ ਦੱਸਿਆ ਕਿ 35 ਸਾਲਾਂ ਲਾਸ਼ਾਨ ਥਾਂਪਸਨ ਨੂੰ 12 ਜੂਨ ਨੂੰ ਅਟਲਾਂਟਾ ਵਿੱਚ ਦੁਰਵਿਹਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰੀ ਮਗਰੋਂ ਦੋਸ਼ੀ ਨੂੰ ਫੁਲਟਨ ਕਾਉਂਟੀ ਜੇਲ੍ਹ ਵਿੱਚ ਲਿਜਾਇਆ ਗਿਆ ਅਤੇ ਅਧਿਕਾਰੀਆਂ ਵੱਲੋਂ ਇਹ ਤੈਅ ਕਰਨ ਮਗਰੋਂ ਕਿ ਥਾਂਪਸਨ ਨੂੰ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਹਨ, ਉਸ ਨੂੰ ਮਨੋਰੋਗ ਵਿੰਗ ਵਿੱਚ ਰਕਿਆ ਗਿਆ, ਪਰ ਤਿੰਨ ਮਹੀਨੇ ਬਾਅਦ ਥਾਂਪਸਨ ਦੀ ਮੌਤ ਹੋ ਗਈ।
ਇੱਕ ਬਿਆਨ ਵਿੱਚ ਥਾਂਪਸਨ ਦੇ ਵਕੀਲ ਮਾਈਕਲ ਡੀ.ਹਾਰਪਰ ਨੇ ਕਿਹਾ ਕਿ ਸ ਦੇ ਮੁਵੱਕਿਲ ਨੂੰ “ਖਟਮਲ ਤੇ ਕੀੜਿਆਂ ਵੱਲੋਂ ਜ਼ਿੰਦਾ ਖਾਧੇ” ਜਾਣ ਤੋਂ ਬਾਅਦ ਉਸਦੀ ਜੇਲ੍ਹ ਦੀ ਕੋਠੜੀ ਵਿੱਚ ਮ੍ਰਿਤਕ ਪਾਇਆ ਗਿਆ ਸੀ। ਉਨ੍ਹਾਂ ਇਸ ਮਾਮਲੇ ਨੂੰ ਹੁਣ ਤੱਕ ਦੀ ਸਭ ਤੋਂ ਅਣਮਨੁੱਖੀ ਮੌਤਾਂ ਵਿੱਚੋਂ ਇੱਕ ਦੱਸਿਆ।
ਹਾਰਪਰ ਨੇ ਕਿਹਾ ਕਿ ਜਿਸ ਕਮਰੇ ਵਿੱਚ ਥਾਂਪਸਨ ਨੂੰ ਰੱਖਿਆ ਗਿਆ ਸੀ, ਉਹ ਕਿਸੇ ਬੀਮਾਰ ਜਾਨਵਰ ਦੇ ਲਾਇਕ ਵੀ ਨਹੀਂ ਸੀ। ਉਸ ਨੇ ਦੱਸਿਆ ਕਿ ਉਹ ਕਈ ਮਹੀਨਿਆਂ ਤੋਂ ਇਨ੍ਹਾਂ ਭਿਆਨਕ ਹਾਲਾਤਾਂ ਵਿਚ ਸੀ, ਪਰ ਕਿਸੇ ਨੇ ਪਰਵਾਹ ਨਹੀਂ ਕੀਤੀ। ਉਨ੍ਹਾਂ ਮੰਗ ਕੀਤੀ ਕਿ ਫੁਲਟਨ ਕਾਊਂਟੀ ਜੇਲ੍ਹ ਨੂੰ ਬੰਦ ਕਰਕੇ ਬਦਲਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਜ਼ਿੰਦਾਦਿਲੀ ਦੀ ਮਿਸਾਲ, ਬ੍ਰੇਨ ਕੈਂਸਰ ਤੋਂ ਪੀੜਤ ਬੰਦੇ ਨੇ ਸਾਈਕਲ ਰਾਹੀਂ ਅਮਰੀਕਾ ਦਾ ਚੱਕਰ ਲਾਉਣ ਦੀ ਠਾਣੀ
ਰਿਪੋਰਟ ਮੁਤਾਬਕ ਜੇਲ੍ਹ ਦੇ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਗਾਰਡਾਂ ਅਤੇ ਮੈਡੀਕਲ ਕਰਮਚਾਰੀਆਂ ਨੇ ਦੇਖਿਆ ਕਿ ਥਾਂਪਸਨ ਦੀ ਹਾਲਤ ਵਿਗੜ ਰਹੀ ਸੀ, ਪਰ ਸਹਾਇਤਾ ਜਾਂ ਮਦਦ ਕਰਨ ਲਈ ਕੁਝ ਨਹੀਂ ਕੀਤਾ ਗਿਆ। ਉਸਦੇ ਮਨੋਵਿਗਿਆਨਕ ਯੂਨਿਟ ਸੈੱਲ ਵਿੱਚ “ਗੰਭੀਰ ਖਟਮਲ ਇਨਫੈਕਸ਼ਨ” ਦੇ ਬਾਵਜੂਦ, ਮੈਡੀਕਲ ਜਾਂਚਕਰਤਾ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਥਾਂਪਸਨ ਦੇ ਸਰੀਰ ਵਿੱਚ ਸੱਟ ਦਾ ਕੋਈ ਸਪੱਸ਼ਟ ਸਬੂਤ ਨਹੀਂ ਦਿਖਿਆ। ਰਿਪੋਰਟ ਵਿੱਚ ਮੌਤ ਦਾ ਕਾਰਨ ਅਣਜਾਣ ਦੱਸਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: