ਆਈਟੀ ਸੈਕਟਰ ਵਿਚ ਛਾਂਟੀਆਂ ਨਹੀਂ ਰੁਕ ਰਹੀਆਂ ਹਨ। Amazone ਨੇ ਇਕ ਵਾਰ ਫਿਰ 9000 ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾ ਰਹੀ ਹੈ। ਇਸ ਤੋਂ ਪਹਿਲਾਂ ਵੀ ਕੰਪਨੀ ਨੇ ਵੱਡੇ ਪੱਧਰ ‘ਤੇ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਸੀ। ਇਨ੍ਹਾਂ ਛਾਂਟੀਆਂ ਦੀ ਸ਼ੁਰੂਆਤ 2022 ਦੇ ਅਖੀਰ ਵਿਚ ਹੀ ਹੋ ਗਈ ਸੀ। 2023 ਦੇ ਪਹਿਲੇ ਮਹੀਨੇ ਤੱਕ ਕੰਪਨੀ ਨੇ 18000 ਲੋਕਾਂ ਨੂੰ ਬਾਹਰ ਕਰ ਦਿੱਤਾ ਸੀ। ਛਾਂਟੀ ਦੇ ਪਹਿਲੇ ਦੌਰ ਵਿਚ ਰਿਟੇਲ, ਹਾਅਰਿੰਗ, ਐੱਚਆਰ ਤੇ ਡਿਵਾਈਸ ਡਿਪਾਰਟਮੈਂਟ ਤੋਂ ਲੋਕਾਂ ਨੂੰ ਕੱਢਿਆ ਗਿਆ ਸੀ।
ਇਸ ਵਾਰ ਕੰਪਨੀ ਬਿਜ਼ਨੈੱਸ, ਲਾਈਵ ਸਟ੍ਰੀਮਿੰਗ ਤੇ ਕਲਾਊਡ ਕੰਪਿਊਟਿੰਗ ਦੇ ਲੋਕਾਂ ਨੂੰ ਬਾਹਰ ਕਰਨ ਵਾਲੀ ਹੈ। ਕੰਪਨੀ ਨੇ ਇਸ ਲਈ ਮਾਰਚ 2023 ਵਿਚ ਐਲਾਨ ਕੀਤਾ ਸੀ ਕਿ ਉਹ 9000 ਲੋਕਾਂ ਦੀ ਛਾਂਟੀ ਕਰਨ ਵਾਲੀ ਹੈ। ਕੰਪਨੀ ਦੇ ਸੀਈਓਡ ਐਂਡੀ ਜੈਸੀ ਨੇ ਛਾਂਟੀ ਬਾਰੇ ਜਾਣਕਾਰੀ ਦਿੱਤੀ ਸੀ। ਅਮੇਜਨ ਨੇ ਐਡਵਰਟਾਈਜ਼ਿੰਗ ਟੀਮ ਤੋਂ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ।
ਕੰਪਨੀ ਨੇ ਕਿਹਾ ਕਿ ਕੱਢੇ ਜਾ ਰਹੇ ਸਾਰੇ ਮੁਲਾਜ਼ਮਾਂ ਨੂੰ ਪੂਰੀ ਸੈਲਰੀ ਤੇ ਦੂਜੇ ਫਾਇਦਿਆਂ ਦਾ ਭੁਗਤਾਨ ਕੀਤਾ ਜਾਵੇਗਾ। ਨਿਊਯਾਰਕ ਤੇ ਨਿਊ ਜਰਸੀ ਦੇ ਮੁਲਾਜ਼ਮਾਂ ਦਾ ਫੁੱਲ ਐਂਡ ਫਾਈਨਲ 90 ਦਿਨ ਹੋਰ ਬਾਕੀ ਦੇ ਸ਼ਹਿਰਾਂ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਦਾ ਹਿਸਾਬ 60 ਦਿਨ ਵਿਚ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਸਾਬਕਾ ਡਿਪਟੀ ਡਾਇਰੈਕਟਰ ਸਿੰਗਲਾ ਤੇ ਪਤਨੀ ‘ਤੇ ਕੇਸ, ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਤੇ ਹੋਈ ਕਾਰਵਾਈ
ਵਾਲਟ ਡਿਜ਼ਰਰੀ ਕੰਪਨੀ ਵੀ ਲਗਾਤਾਰ ਛਾਂਟੀ ਕਰ ਰਹੀ ਹੈ। ਕੰਪਨੀ ਅਗਲੇ ਹਫਤੇ 15 ਫੀਸਦੀ ਮੁਲਾਜ਼ਮਾਂ ਨੂੰ ਬਾਹਰ ਕੱਢ ਸਕਦੀ ਹੈ। ਕੰਪਨੀ ਲਗਭਗ 7000 ਮੁਲਾਜ਼ਮਾਂ ਨੂੰ ਕੱਢੇਗੀ। ਇਹ ਛਾਂਟੀ ਵੱਖ-ਵੱਖ ਟੀਮਾਂ ਵਿਚ ਕੀਤੀ ਜਾਵੇਗੀ। ਕੰਪਨੀ ਐਂਟਰਟੇਨਮੈਂਟ ਵਿਭਾਗ ਵਿਚ ਵੱਡੇ ਪੱਧਰ ‘ਤੇ ਛਾਂਟੀ ਕਰਨ ਵਾਲੀ ਹੈ। ਇਸ ਤੋਂ ਇਲਾਵਾ ਟੀਵੀ, ਫਿਲਮ, ਥੀਮ ਪਾਰਕ ਤੇ ਕਾਰਪੋਰੇਟ ਵਿਚ ਕੰਮ ਕਰਨ ਵਾਲੇ ਕਈ ਲੋਕਾਂ ਦੀਆਂ ਨੌਕਰੀਆਂ ‘ਤੇ ਛਾਂਟੀ ਦੀ ਤਲਵਾਰ ਲਟਕੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: