ਅਕਸਰ ਲੋਕ ਕਹਿੰਦੇ ਹਨ ਜਿਨ੍ਹਾਂ ਨੇ ਕੁਝ ਬਣਨਾ ਹੁੰਦਾ ਹੈ ਹਰ ਉਹ ਸਥਿਤੀ ਵਿਚ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰਦੇ ਹਨ ਤੇ ਆਪਣੇ ਸੁਪਨੇ ਦੇ ਟੀਚੇ ਨੂੰ ਪੂਰਾ ਕਰ ਹੀ ਲੈਂਦੇ ਹਨ। ਅਜਿਹਾ ਹੀ ਕੀਤਾ ਕੁਝ ਬਿਹਾਰ ਦੇ ਇਕ ਲੜਕੇ ਨੇ ਜੋ ਕਿ ਘਰ ਵਿਚ ਆਰਥਿਕ ਤੰਗੀ ਦੀ ਵਜ੍ਹਾ ਨਾਲ ਇੰਜੀਨੀਅਰਿੰਗ ਦੀ ਪੜਾਈ ਤਾਂ ਪੂਰੀ ਨਹੀਂ ਕਰ ਸਕਿਆ ਪਰ ਤੇਜ਼ ਦਿਮਾਗ ਨਾਲ ਉਸ ਨੇ ਕੁਝ ਅਜਿਹਾ ਕਰ ਦਿਖਾਇਆ ਜਿਸ ਦੀ ਵਜ੍ਹਾ ਨਾਲ ਪੂਰੇ ਦੇਸ਼ ਵਿਚ ਉਸ ਦੀ ਚਰਚਾ ਹੋ ਰਹੀ ਹੈ।
ਬਿਹਾਰ ਦੇ ਮੁਜ਼ੱਫਰਪੁਰ ਦੇ ਸੁਜਾਵਲਪੁਰ ਪਿੰਡ ਦੇ ਰਹਿਣ ਵਾਲੇ ਲੜਕ ਰਿਕੀ ਸ਼ਰਮਾ ਨੇ ਧਰਮੋਕੋਲ ਬਕਸੇ ਦਾ ਇਸਤੇਮਾਲ ਕਰਕੇ ਇਕ ਲੜਾਕੂ ਜਹਾਜ਼ ਦਾ ਮਾਡਲ ਤਿਆਰ ਕੀਤਾ ਹੈ। ਰਿਕੀ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਪੈਸਿਆਂ ਦੀ ਕਮੀ ਕਾਰਨ ਉਹ ਪੜ੍ਹਾਈ ਨਹੀਂ ਕਰ ਸਕਿਆ। ਰਿਕੀ ਆਰਟ ਵਿਚ ਗ੍ਰੈਜੂਏਟ ਹੈ ਤੇ ਉਸ ਨੇ ਵਿਗਿਆਨ ਵਿਸ਼ੇ ਵਿਚ ਕੋਈ ਖਾਸ ਟ੍ਰੇਨਿੰਗ ਹਾਸਲ ਨਹੀਂ ਕੀਤੀ ਹੈ। ਉਸ ਕੋਲ ਵਧੇਰੇ ਸਾਧਨ ਵੀ ਨਹੀਂ ਹਨ ਪਰ ਇਸ ਦੇ ਬਾਵਜੂਦ ਰਿਕੀ ਨੇ ਮੱਛੀ ਦੇ ਡੱਬੇ ਵਿਚ ਇਸਤੇਮਾਲ ਹੋਣ ਵਾਲੇ ਥਰਮਕੋਲ ਨਾਲ F22 ਰੈਪਟਰ ਮਾਡਲ ਫਾਈਟਰ ਪਲੇਨ ਬਣਾਇਆ ਹੈ ਜੋ 300 ਫੁੱਟ ਦੀ ਉਚਾਈ ਤੱਕ ਉਡਾਣ ਭਰਦਾ ਹੈ।
ਰਿਕੀ ਜਦੋਂ ਪਿੰਡ ਵਿਚ ਉਸ ਪਲੇਨ ਨੂੰ ਉਡਾਉਂਦਾ ਹੈ ਤਾਂ ਉਸ ਦੀ ਆਵਾਜ਼ ਸੁਣ ਕੇ ਲੋਕ ਘਰ ਤੋਂ ਬਾਹਰ ਆ ਕੇ ਆਸਮਾਨ ਵਿਚ ਦੇਖਣ ਲੱਗਦੇ ਹਨ। ਰਿਕੀ ਨੇ ਇਸ ਨੂੰ ਸਿਰਫ ਇਕ ਹਫਤੇ ਅੰਦਰ ਹੀ ਬਣਾ ਲਿਆ ਜਿਸ ਨੂੰ ਬਣਾਉਣ ਵਿਚ 7 ਹਜ਼ਾਰ ਲੱਗੇ। ਉਸ ਦੇ ਪਿਤਾ ਨਵਲ ਕਿਸ਼ੋਰ ਸ਼ਰਮਾ ਲੱਕੜੀ ਦੇ ਕੰਮ ਨਾਲ -ਨਾਲ ਸਾਊਂਡ ਸਿਸਟਮ ਦਾ ਕੰਮ ਕਰਦੇ ਹਨ। ਰਿਕੀ 9ਵੀਂ ਕਲਾਸ ਤੋਂ ਇਸ ਨੂੰ ਬਣਾਉਣ ਬਾਰੇ ਸੋਚ ਰਿਹਾ ਸੀ।
ਇਹ ਵੀ ਪੜ੍ਹੋ : ਸਾਬਕਾ ਡਿਪਟੀ ਡਾਇਰੈਕਟਰ ਸਿੰਗਲਾ ਤੇ ਪਤਨੀ ‘ਤੇ ਕੇਸ, ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਤੇ ਹੋਈ ਕਾਰਵਾਈ
ਰਿਕੀ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਆਰਥਿਕ ਤੰਗੀ ਦੀ ਵਜ੍ਹਾ ਨਾਲ ਅਸੀਂ ਉਸ ਦੀ ਪੜ੍ਹਾਈ ਨਹੀਂ ਕਰਵਾ ਸਕੇ ਪਰ ਉਨ੍ਹਾਂ ਦਾ ਪੁੱਤਰ ਕਾਫੀ ਟੇਲੇਂਟਡ ਹੈ ਕਿ ਉਹ ਅਕਸਰ ਨਵੀਆਂ-ਨਵੀਆਂ ਚੀਜ਼ਾਂ ਨੂੰ ਬਣਾਉਣ ਵਿਚ ਲੱਗਾ ਰਹਿੰਦਾ ਹੈ। ਪਿੰਡ ਦੇ ਲੋਕ ਵੀ ਰਿਕੀ ਦੀ ਇਸ ਪ੍ਰਤਿਭਾ ਨੂੰ ਦੇਖ ਕੇ ਕਾਫੀ ਖੁਸ਼ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਸਰਕਾਰ ਵੱਲੋਂ ਰਿਕੀ ਨੂੰ ਕੋਈ ਮਦਦ ਮਿਲਦੀ ਹੈ ਤਾਂ ਉਹ ਜ਼ਰੂਰ ਚੰਗੀ ਪੜ੍ਹਾਈ ਕਰ ਸਕੇਗਾ।
ਵੀਡੀਓ ਲਈ ਕਲਿੱਕ ਕਰੋ -: