ਡਾ. ਭੀਮ ਰਾਓ ਅੰਬੇਡਕਰ ਦੀ 131ਵੀਂ ਜਯੰਤੀ ਨੂੰ ਸਮਰਿਪਤ ਦਿੱਲੀ ਲੋਕ ਸਭਾ ਵਿਚ ਆਯੋਜਨ ਹੋਇਆ। ਪਟਿਆਲਾ ਦੀ 9 ਸਾਲ ਦੀ ਅਵਲੀਨ ਨੇ ਲੋਕ ਸਭਾ ਵਿਚ ਦੇਸ਼ ਭਰ ਦੇ ਸਾਂਸਦਾਂ ਦੇ ਸਾਹਮਣੇ ਬਾਬਾ ਸਾਹਿਬ ਦੇ ਜੀਵਨ ‘ਤੇ ਭਾਸ਼ਣ ਦਿੱਤਾ। ਬੱਚੀ ਦੀ ਬੋਲਣ ਦੀ ਕਲਾ ਦੇ ਮੁਰੀਦ ਹੋ ਕੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਸ ਯਾਦਗਾਰੀ ਪਲਾਂ ਨੂੰ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ‘ਤੇ ਲੋਕਾਂ ਨਾਲ ਸਾਂਝਾ ਵੀ ਕੀਤਾ ਹੈ।
ਦੇਸ਼ ਭਰ ਵਿਚ ਜੂਨੀਅਰ ਤੇ ਸੀਨੀਅਰ ਕੈਟਾਗਰੀ ਨਾਲ ਅਜਿਹੇ ਬੱਚਿਆਂ ਨੂੰ ਬੁਲਾਇਆ ਸੀ ਜਿਨ੍ਹਾਂ ਨੇ ਕਿਸੇ ਵੀ ਖੇਤਰ ਵਿਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਪੰਜਾਬ ਦੀਆਂ 2 ਬੱਚੀਆਂ ਨੂੰ ਲੋਕ ਸਭਾ ਜਾਣ ਦਾ ਮੌਕਾ ਮਿਲਿਆ ਸੀ। ਸੀਨੀਅਰ ਵਰਗ ਵਿਚ ਲੁਧਿਆਣਾ ਦੀ ਸ਼੍ਰੇਆ ਤੇ ਜੂਨੀਅਰ ਵਿਚ ਪਟਿਆਲਾ ਦੇ ਕੇਂਦਰੀ ਵਿਦਿਆਲਿਆ-1 ਵਿਚ 5ਵੀਂ ਕਲਾਸ ਵਿਚ ਪੜ੍ਹਦੀ ਅਵਲੀਨ ਕੌਰ ਨੂੰ ਮੌਕਾ ਮਿਲਿਆ।
ਇਹ ਵੀ ਪੜ੍ਹੋ : PM ਮੋਦੀ ਅੱਜ ਸਿਵਲ ਸੇਵਾ ਦਿਵਸ ‘ਤੇ ਵਿਗਿਆਨ ਭਵਨ ਵਿਖੇ IAS ਅਧਿਕਾਰੀਆਂ ਨੂੰ ਕਰਨਗੇ ਸੰਬੋਧਨ
ਪਟਿਆਲਾ ਦੇ ਤ੍ਰਿਪੜੀ ਵਾਸੀ ਤੇ ਟੈਟੂ ਸ਼ਾਪ ਮਾਲਕ ਸੋਨੂੰ ਸਿੰਘ ਨੇ ਦੱਸਿਆ ਕਿ ਧੀ ਅਵਲੀਨ ਦੇ ਦਿੱਲੀ ਲੋਕ ਸਭਾ ਵਿਚ ਭਾਸ਼ਣ ਦੇਣ ਤੋਂ ਉਹ ਬਹੁਤ ਖੁਸ਼ ਹਨ। 2022 ਵਿਚ ਤਾਇਵਾਨ ਵਿਚ ਤਾਇਕਵਾਂਡੋ ਚੈਂਪੀਅਨਸ਼ਿਪ ਵਿਚ ਅਵਲੀਨ ਕੌਰ ਨੇ ਸਿਲਵਰ ਮੈਡਲ ਹਾਸਲ ਕੀਤਾ ਸੀ ਜੋ ਪੰਜਾਬ ਦੀ ਸਭ ਤੋਂ ਛੋਟੀ ਬੱਚੀ ਹੈ ਜਿਸ ਨੇ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਸਕੂਲ ਮੈਨੇਜਮੈਂਟ ਨੇ ਬੱਚੀ ਦੀ ਪ੍ਰਤਿਭਾ ਨੂੰ ਦੇਖਦੇ ਹੋਏ ਉਸ ਦਾ ਨਾਂ ਭਾਸ਼ਣ ਪ੍ਰਤੀਯੋਗਤਾ ਵਿਚ ਨਾਮਜ਼ਦ ਕੀਤਾ।
ਵੀਡੀਓ ਲਈ ਕਲਿੱਕ ਕਰੋ -: