ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਈਪੀਐਲ 2023 ਦੇ 29ਵੇਂ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਵਿਸ਼ਵ ਰਿਕਾਰਡ ਬਣਾਇਆ ਹੈ। ਉਹ ਹੁਣ ਟੀ-20 ਕ੍ਰਿਕਟ ‘ਚ ਵਿਕਟਕੀਪਰ ਦੇ ਤੌਰ ‘ਤੇ ਸਭ ਤੋਂ ਜ਼ਿਆਦਾ ਕੈਚ ਲੈਣ ਵਾਲਾ ਖਿਡਾਰੀ ਬਣ ਗਿਆ ਹੈ। ਇਸ ਮਾਮਲੇ ‘ਚ ਉਸ ਨੇ ਆਈਪੀਐੱਲ ‘ਚ ਲਖਨਊ ਸੁਪਰ ਜਾਇੰਟਸ ਦਾ ਹਿੱਸਾ ਰਹੇ ਦੱਖਣੀ ਅਫਰੀਕਾ ਦੇ ਕਵਿੰਟਨ ਡੀ ਕਾਕ ਨੂੰ ਹਰਾਇਆ ਹੈ। ਧੋਨੀ ਨੇ SRH ਦੇ ਕਪਤਾਨ ਏਡਨ ਮਾਰਕਰਮ ਦਾ ਕੈਚ ਫੜ ਕੇ ਇਹ ਖਾਸ ਉਪਲਬਧੀ ਹਾਸਲ ਕੀਤੀ। ਦੱਸ ਦਈਏ ਕਿ ਇਸ ਮੈਚ ‘ਚ ਚੇਨਈ ਨੇ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾ ਕੇ ਸੀਜ਼ਨ-16 ਦਾ ਆਪਣਾ ਚੌਥਾ ਮੈਚ ਜਿੱਤ ਲਿਆ ਹੈ।
ਪਾਰੀ ਦਾ 13ਵਾਂ ਓਵਰ ਲੈ ਕੇ ਆਏ ਮਹੇਸ਼ ਤੀਕਸ਼ਣਾ ਦੀ ਪੰਜਵੀਂ ਗੇਂਦ ‘ਤੇ ਮਾਰਕਰਮ ਵੱਡਾ ਸ਼ਾਟ ਖੇਡਣਾ ਚਾਹੁੰਦਾ ਸੀ, ਪਰ ਇਸ ਜਾਦੁਈ ਸਪਿਨਰ ਨੇ ਹੈਦਰਾਬਾਦ ਦੇ ਕਪਤਾਨ ਨੂੰ ਹੱਥ ਖੋਲ੍ਹਣ ਦਾ ਮੌਕਾ ਨਹੀ ਂਦਿੱਤਾ। ਅਜਿਹੇ ਵਿੱਚ ਗੇਂਦ ਉਸ ਦੇ ਬੱਲੇ ਦਾ ਕਿਨਾਰਾ ਲੈ ਕੇ ਸਿੱਧਾ ਧਨੀ ਦੇ ਦਸਤਾਨਿਆਂ ਵਿੱਚ ਗਈ। ਇਸ ਕੈਚ ਦੇ ਨਾਲ ਸੀਐਸਕੇ ਦਾ ਕਪਤਾਨ ਇੱਕ ਕੀਪਰ ਦੇ ਵਜੋਂ ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਧ ਕੈਚ ਲੈਣ ਵਾਲਾ ਵਾਲਾ ਖਿਡਾਰੀ ਬਣ ਗਿਆ। ਧੋਨੀ ਨੇ ਹੁਣ ਤੱਕ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ਵਿੱਚ ਵਿਕਟਕੀਪਰ ਵਜੋਂ 208 ਕੈਚ ਲਏ ਹਨ। ਉਸ ਨੇ ਇਸ ਸੂਚੀ ‘ਚ 207 ਕੈਚ ਫੜਨ ਵਾਲੇ ਕਵਿੰਟਨ ਡੀ ਕਾਕ ਨੂੰ ਪਿੱਛੇ ਛੱਡ ਦਿੱਤਾ ਹੈ।
ਟੀ-20 ਕ੍ਰਿਕੇਟ ਵਿੱਚ ਇੱਕ ਵਿਕਟ ਕੀਪਰ ਦੇ ਰੂਪ ਵਿੱਚ ਸਭ ਤੋਂ ਜ਼ਿਆਦਾ ਕੈਚ
ਐਮਐਸ ਧੋਨੀ – 208
ਕੁਇੰਟਨ ਡੀ ਕਾਕ – 107
ਦਿਨੇਸ਼ ਕਾਰਤਿਕ – 205
ਕਾਮਰਾਨ ਅਕਮਲ – 172
ਦਿਨੇਸ਼ ਰਾਮਦੀਨ – 150
2006 ‘ਚ ਆਪਣਾ ਪਹਿਲਾ ਟੀ-20 ਮੈਚ ਖੇਡਣ ਵਾਲੇ ਧੋਨੀ ਨੇ ਇਸ ਫਾਰਮੈਟ ‘ਚ ਹੁਣ ਤੱਕ ਕੁੱਲ 356 ਮੈਚ ਖੇਡੇ ਹਨ। ਇਸ ਦੌਰਾਨ ਉਸ ਨੇ 208 ਕੈਚ ਲੈਣ ਤੋਂ ਇਲਾਵਾ 85 ਸਟੰਪ ਆਊਟ ਵੀ ਕੀਤੇ ਹਨ।
ਇਹ ਵੀ ਪੜ੍ਹੋ : ਅਸਮਾਨ ‘ਚ 37,000 ਫੁੱਟ ਉਚਾਈ ‘ਤੇ ਡਾਂਸ, ਕਤਰ ਜਾ ਰਹੀ ਫਲਾਈਟ ‘ਚ ਖੂਬ ਨੱਚੇ ਬਾਰਾਤੀ
ਇਸ ਮੈਚ ‘ਚ ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਧੋਨੀ ਦੇ ਗੇਂਦਬਾਜ਼ਾਂ ਨੇ ਕਪਤਾਨ ਦੇ ਇਸ ਫੈਸਲੇ ਨੂੰ ਸਹੀ ਸਾਬਤ ਕਰਦੇ ਹੋਏ ਹੈਦਰਾਬਾਦ ਦੀ ਟੀਮ ਨੂੰ ਤੈਅ 20 ਓਵਰਾਂ ‘ਚ 138 ਦੌੜਾਂ ‘ਤੇ ਰੋਕ ਦਿੱਤਾ। ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ SRH ਲਈ ਸਭ ਤੋਂ ਵੱਧ 34 ਦੌੜਾਂ ਬਣਾਈਆਂ, ਰਵਿੰਦਰ ਜਡੇਜਾ ਨੇ ਸੀਐਸਕੇ ਲਈ ਗੇਂਦਬਾਜ਼ੀ ਵਿਭਾਗ ਵਿੱਚ ਚਮਕਦੇ ਹੋਏ ਤਿੰਨ ਅਹਿਮ ਵਿਕਟਾਂ ਲਈਆਂ।
ਵੀਡੀਓ ਲਈ ਕਲਿੱਕ ਕਰੋ -: