ਮੱਧ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਪਰਸ਼ੂਰਾਮ ਜਯੰਤੀ ਦੇ ਪ੍ਰੋਗਰਾਮ ਵਿਚ ਕਿਹਾ ਕਿ ਬ੍ਰਾਹਮਣਾਂ ਦੇ ਕਲਿਆਣ ਲਈ ਬ੍ਰਾਹਮਣ ਬੋਰਡ ਦਾ ਗਠਨ ਕੀਤਾ ਜਾਵੇਗਾ। ਇਹ ਬੋਰਡ ਬ੍ਰਾਹਮਣਾਂ ਦੇ ਹਿੱਤਾਂ ਤੇ ਕਲਿਆਣ ਲਈ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਮੰਦਰਾਂ ਨੂੰ ਸਰਕਾਰੀ ਕੰਟਰੋਲ ਤੋਂ ਮੁਕਤ ਕੀਤਾ ਜਾਂਦਾ ਹੈ। ਮੰਦਰਾਂ ਦੀਆਂ ਜ਼ਮੀਨਾਂ ਨੂੰ ਨੀਲਾਮ ਕਰਨ ਦਾ ਅਧਿਕਾਰ ਮੰਦਰ ਦੇ ਪੁਜਾਰੀਆਂ ਨੂੰ ਦਿੱਤੇ ਜਾਣਗੇ। ਨਿੱਜੀ ਮੰਦਰ ਜਿਨ੍ਹਾਂ ਵਿਚ ਟਰੱਸਟ ਬਣਿਆ ਹੈ, ਉਨ੍ਹਾਂ ਸਾਰਿਆਂ ਦੇ ਪੁਜਾਰੀਆਂ ਨੂੰ ਸਨਮਾਨਜਨਕ ਭੱਤਾ ਦਿੱਤਾ ਜਾਵੇਗਾ।
CM ਸ਼ਿਵਰਾਜ ਨੇ ਕਿਹਾ ਕਿ ਸੰਸਕ੍ਰਿਤ ਦੇ ਟੀਚਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਲੋੜ ਪਈ ਤਾਂ ਅੱਗੇ ਹੋਰ ਜ਼ਿਆਦਾ ਭਰਤੀਆਂ ਕੀਤੀਆਂ ਜਾਣਗੀਆਂ। ਫਿਲਹਾਲ 30 ਤੋਂ ਜ਼ਿਆਦਾ ਟੀਚਰਾਂ ਦੀ ਭਰਤੀ ਕੀਤੀ ਗਈ ਹੈ। ਸਕੂਲਾਂ ਵਿਚ ਭਗਵਾਨ ਪਰਸ਼ੂਰਾਮ ਦਾ ਪਾਠ ਵੀ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਗੁਫਾ ਮੰਦਰ ਵਿਚ ਪ੍ਰੋਗਰਾਮ ਲਈ ਭਵਨ ਦਾ ਨਿਰਮਾਣ ਕੀਤਾ ਜਾਵੇਗਾ ਤਾਂ ਕਿ ਅਜਿਹੇ ਆਯੋਜਨਾਂ ਵਿਚ ਕੋਈ ਦਿੱਕਤ ਨਾ ਆਏ।
ਇਹ ਵੀ ਪੜ੍ਹੋ : ਕੈਨੇਡਾ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ, ਪੁਲਿਸ ਵੱਲੋਂ ਦੋ ਟਰੈਵਲ ਏਜੰਟਾਂ ਖਿਲਾਫ ਮਾਮਲਾ ਦਰਜ
ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਵਿਚ ਬਦਮਾਸ਼ਾਂ ਲਈ ਕੋਈ ਥਾਂ ਨਹੀਂ ਹੈ। ਆਉਣ ਵਾਲੇ ਸਮੇਂ ਵਿਚ ਵੀ ਉਨ੍ਹਾਂ ਲਈ ਕੋਈ ਜਗ੍ਹਾ ਨਹੀਂ ਹੋਵੇਗੀ। ਮੱਧ ਪ੍ਰਦੇਸ਼ ਵਿਚ ਨਕਸਲੀਆਂ ਦਾ ਵੀ ਅੰਤ ਹੋ ਰਿਹਾ ਹੈ। ਕੱਲ੍ਹ ਹੀ ਦੋ ਨਕਸਲੀਆਂ ਨੂੰ ਢੇਰ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: