ਕਾਂਗਰਸ ਨੇਤਾ ਰਾਹੁਲ ਗਾਂਧੀ ਨੇ 12 ਤੁਗਲਕ ਲੇਨ ਸਥਿਤ ਆਪਣਾ ਸਰਕਾਰੀ ਬੰਗਲਾ ਪੂਰੀ ਤਰ੍ਹਾਂ ਤੋਂ ਖਾਲੀ ਕਰ ਦਿੱਤਾ। ਬੰਗਲਾ ਖਾਲੀ ਕਰਨ ਦੇ ਬਾਅਦ ਇਸ ਦੀਆਂ ਚਾਬੀਆਂ ਲੋਕ ਸਭਾ ਸਕੱਤਰੇਤ ਨੂੰ ਸੌਂਪ ਦਿੱਤੀਆਂ। ਸੰਸਦ ਦੀ ਮੈਂਬਰਸ਼ਿਪ ਰੱਦ ਹੋਣ ਦੇ ਬਾਅਦ ਰਾਹੁਲ ਨੂੰ ਲੋਕ ਸਭਾ ਸਕੱਤਰੇਤ ਵੱਲੋਂ ਨੋਟਿਸ ਭੇਜਿਆ ਗਿਆ ਸੀ। ਇਸ ਮੁਤਾਬਕ ਬੰਗਲਾ ਖਾਲੀ ਕਰਨ ਦਾ ਅੱਜ ਆਖਰੀ ਦਿਨ ਸੀ।
ਸਾਮਾਨ ਨਾਲ ਭਰੇ ਟਰੱਕਾਂ ਨੂੰ ਅੱਜ ਬੰਗਲੇ ਤੋਂ ਬਾਹਰ ਨਿਕਲਦੇ ਦੇਖਿਆ ਗਿਆ। ਸਰਕਾਰੀ ਰਿਹਾਇਸ਼ ਖਾਲੀ ਕਰਨ ਦੇ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਸੱਚਾਈ ਬੋਲਣ ਦੀ ਕੀਮਤ ਚੁਕਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਇਹ ਘਰ 19 ਸਾਲ ਲਈ ਦੇਸ਼ ਦੀ ਜਨਤਾ ਨੇ ਮੈਨੂੰ ਦਿੱਤਾ। ਮੈਂ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਇਸ ਨੂੰ ਖਾਲੀ ਕਰ ਰਿਹਾ ਹਾਂ।ਸੱਚਾਈ ਬੋਲਣ ਦੀ ਅੱਜ ਕਲ ਕੀਮਤ ਹੈ, ਮੈਂ ਉਹ ਕੀਮਤ ਚੁਕਾਉਂਦਾ ਰਹਾਂਗਾ। ਸੱਚਾਈ ਕਿਸੇ ਨਾ ਕਿਸੇ ਨੂੰ ਬੋਲਣੀ ਪਵੇਗੀ, ਮੈਂ ਬੋਲ ਰਿਹਾ ਹਾਂ।
ਇਹ ਵੀ ਪੜ੍ਹੋ : BSF ਤੇ ਪਾਕਿ ਰੇਂਜਰਾਂ ਨੇ ਅਟਾਰੀ ਬਾਰਡਰ ‘ਤੇ ਮਨਾਈ ਈਦ, ਮਠਿਆਈਆਂ ਦਾ ਕੀਤਾ ਆਦਾਨ-ਪ੍ਰਦਾਨ
ਪ੍ਰਿਯੰਕਾ ਗਾਂਧੀ ਵਾਡ੍ਰਾ ਨੇ ਕਿਹਾ ਕਿ ਸਰਕਾਰ ਬਾਰੇ ਸੱਚਾਈ ਬੋਲਣ ‘ਤੇ ਇਹ ਸਭ ਹੋ ਰਿਹਾ ਹੈ। ਰਾਹੁਲ ਨੇ ਸਰਕਾਰ ਬਾਰੇ ਸੱਚਾਈ ਬੋਲੀ ਇਸ ਲਈ ਉਨ੍ਹਾਂ ਨਾਲ ਇਹ ਸਭ ਕੁਝ ਹੋ ਰਿਹਾ ਹੈ ਪਰ ਬਹੁਤ ਹਿੰਮਤ ਵਾਲੇ ਹਨ, ਬਿਲਕੁਲ ਡਰਦੇ ਨਹੀਂ ਹਨ, ਨਾ ਡਰਨਗੇ ਤੇ ਆਪਣਾ ਸੰਘਰਸ਼ ਜਾਰੀ ਰੱਖਣਗੇ।
ਵੀਡੀਓ ਲਈ ਕਲਿੱਕ ਕਰੋ -: